BREAKING NEWS
Search

ਪੰਜਾਬ : ਘਰ ਚ ਸੌਂ ਰਹੀ ਇਸ ਲੀਡਰ ਦੀ ਘਰਵਾਲੀ ਦੀ ਸੱਪ ਦੇ ਡੰਗਣ ਕਾਰਨ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਬਰਸਾਤੀ ਮੌਸਮ ਵਿੱਚ ਅਜਿਹੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਥੇ ਇਸ ਗਰਮੀ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਓਥੇ ਹੀ ਬਹੁਤ ਸਾਰੇ ਜਾਨਵਰ ਬਰਸਾਤਾਂ ਦੇ ਦੌਰਾਨ ਖੇਤਾਂ ਵਿੱਚੋਂ ਬਾਹਰ ਆ ਕੇ ਇਨਸਾਨੀ ਦੁਨੀਆਂ ਦੇ ਵਿੱਚ ਆ ਜਾਂਦੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇਸ ਲੀਡਰ ਦੇ ਘਰਵਾਲੀ ਦੇ ਸੱਪ ਦੇ ਡੰਗਣ ਕਾਰਨ ਹੋਈ ਮੌਤ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲਾ ਜਲੰਧਰ ਦੇ ਅਧੀਨ ਆਉਂਦੇ ਅੱਪਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਾਬਕਾ ਕਾਂਗਰਸ ਪ੍ਰਧਾਨ ਸੇਵਾ ਦਲ ਦੇ ਕਾਂਗਰਸੀ ਆਗੂ ਸੋਮਪਾਲ ਮੈਂਗੜਾ ਦੀ ਪਤਨੀ ਕੁਸ਼ਲਿਆ ਦੀ ਸੱਪ ਦੇ ਕੱਟਣ ਕਾਰਨ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਥੇ ਰਾਤ ਲੱਗਭੱਗ ਬਾਰਾਂ ਵਜੇ ਇਕ ਸੱਪ ਵੱਲੋਂ ਉਨ੍ਹਾਂ ਦੀ ਬਵੰਜਾ ਸਾਲਾ ਪਤਨੀ ਨੂੰ ਚੁਬਾਰੇ ਵਿਚ ਸੌਂਦੇ ਸਮੇਂ ਡੰਗ ਮਾਰ ਦਿੱਤਾ ਗਿਆ, ਜਿਸ ਦਾ ਪਤਾ ਉਨ੍ਹਾਂ ਨੂੰ ਉਸ ਸਮੇਂ ਲੱਗਿਆ ਜਦੋਂ ਉਨ੍ਹਾਂ ਦੀ ਪਤਨੀ ਵੱਲੋਂ ਚੀਕ ਮਾਰੀ ਗਈ ਅਤੇ ਚੀਕ ਸੁਣ ਕੇ ਸਾਰਾ ਪਰਿਵਾਰ ਉਸ ਨੂੰ ਵੇਖਣ ਲਈ ਦੋੜਿਆ ਤਾਂ ਪੌੜੀਆਂ ਵਿੱਚ ਅੱਗੇ ਸੱਪ ਬੈਠਾ ਹੋਇਆ ਸੀ।

ਜਿਸ ਨੂੰ ਉਹਨਾ ਦੇ ਪੁੱਤਰ ਵੱਲੋਂ ਡੰਡਿਆਂ ਅਤੇ ਸੋਟਿਆਂ ਦੀ ਮਦਦ ਨਾਲ ਘਰ ਤੋਂ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਤੁਰੰਤ ਹੀ ਕੁਸ਼ਲਿਆ ਦੇਵੀ ਨੂੰ ਅਪਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਫਿਲੌਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਫਿਲੌਰ ਤੋਂ ਅੱਗੇ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ।

ਜਿੱਥੇ ਜਲੰਧਰ ਪਹੁੰਚ ਕੇ ਉਨ੍ਹਾਂ ਦੀ ਮੌਤ ਹੋ ਗਈ। ਦਸਿਆ ਗਿਆ ਹੈ ਕਿ ਕੁਸ਼ੱਲਿਆ ਦੀ ਨੂੰਹ ਰੀਨਾ ਰਾਣੀ ਵੱਲੋਂ ਵੇਖਿਆ ਗਿਆ ਸੀ ਕਿ ਧੌਣ ਦੇ ਉੱਪਰ ਸੱਪ ਵੱਲੋ ਡੰਗ ਮਾਰਿਆ ਗਿਆ ਸੀ ਜਿਸ ਦਾ ਨਿਸ਼ਾਨ ਵੀ ਮੌਜੂਦ ਸੀ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ ਅਤੇ ਵੱਖ-ਵੱਖ ਹਸਤੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।



error: Content is protected !!