ਆਈ ਤਾਜ਼ਾ ਵੱਡੀ ਖਬਰ
ਜਦੋਂ ਕਰੋਨਾ ਕਾਰਨ ਤਾਲਾਬੰਦੀ ਕੀਤੀ ਗਈ ਸੀ, ਤਾਂ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਸਨ। ਜਿਸਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਅਤੇ ਕਈ ਪਰਿਵਾਰ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰੇ ਸਨ। ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਜਿਥੇ ਕਈ ਪਰਿਵਾਰਾਂ ਵਿਚ ਆਪਸੀ ਵਿਵਾਦ ਵੀ ਪੈਦਾ ਹੋਏ ਸਨ ਅਤੇ ਇਸੇ ਆਪਸੀ ਝਗੜੇ ਦੇ ਚਲਦਿਆਂ ਹੋਇਆਂ ਕਈ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਪਰ ਕਈ ਪਰਿਵਾਰਾਂ ਵਿੱਚ ਅਚਾਨਕ ਹੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿੱਥੇ ਇੱਕ ਨਹੀਂ ਕਈ ਮੌਤਾਂ ਹੋਣ ਦੇ ਕਾਰਨ ਉਨ੍ਹਾਂ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।
ਅਚਾਨਕ ਇਕੱਠੇ ਦੋ ਮੌਤਾਂ ਹੋਣ ਨਾਲ ਪਰਵਾਰ ਟੁੱਟ ਜਾਂਦਾ ਹੈ ਕਿਉਂਕਿ ਪਰਿਵਾਰ ਵੱਲੋਂ ਅਜਿਹੀਆਂ ਘਟਨਾਵਾਂ ਬਾਰੇ ਕਦੇ ਸੋਚਿਆ ਵੀ ਨਹੀਂ ਗਿਆ ਹੁੰਦਾ। ਪੰਜਾਬ ਵਿੱਚ ਜਿੱਥੇ ਇੱਕ ਘਰ ਵਿੱਚ ਸ਼ੱਕੀ ਹਲਾਤਾਂ ਵਿੱਚ ਪਤੀ ਪਤਨੀ ਦੀਆਂ ਲਾਸ਼ਾਂ ਮਿਲੀਆਂ ਹਨ ਜਿੱਥੇ ਇਹ ਖਦਸ਼ਾ ਲਗਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਾਤੜਾ ਅਧੀਨ ਆਉਂਦੇ ਪਿੰਡ ਅਰਨੋ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਪਤੀ ਪਤਨੀ ਦੀਆਂ ਭੇਦ-ਭਰੇ ਹਲਾਤਾ ਵਿੱਚ ਲਾਸ਼ਾਂ ਮਿਲਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਦੱਸਿਆ ਗਿਆ ਹੈ ਕਿ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਦੇ ਖੇਤਾਂ ਵਿੱਚ ਪਤੀ ਪਤਨੀ ਦੀਆਂ ਲਾਸ਼ਾਂ ਦੇਖੀਆਂ ਗਈਆਂ। ਜਿੱਥੇ ਪਤਨੀ ਦੀ ਲਾਸ਼ ਮੋਟਰ ਵਾਲੇ ਕਮਰੇ ਦੇ ਨਜ਼ਦੀਕ ਪਈ ਹੋਈ ਦੇਖੀ ਗਈ। ਉੱਥੇ ਹੀ ਉਸ ਔਰਤ ਦੇ ਪਤੀ ਦੀ ਲਾਸ਼ ਵੀ ਉਸਦੇ ਨਜ਼ਦੀਕ ਹੀ ਬਿਜਲੀ ਦੇ ਟਰਾਸਫਾਰਮ ਨਾਲ ਲਟਕ ਰਹੀ ਸੀ। ਦੱਸਿਆ ਗਿਆ ਹੈ ਕਿ ਇਸ ਘਟਨਾ ਦਾ ਪਤਾ ਅੱਜ ਤੜਕਸਾਰ ਹੀ ਲੱਗਾ ਸੀ।
ਜਦੋਂ ਕਿਸੇ ਵਿਅਕਤੀ ਵੱਲੋਂ ਇਹ ਸਾਰੀ ਘਟਨਾ ਦੇਖੀ ਗਈ ਅਤੇ ਉਸ ਤੋਂ ਬਾਅਦ ਉਸ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ ਗਈ ਅਤੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਪਤੀ ਪਤਨੀ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਗਿਆ ਹੈ ਕਿ ਮ੍ਰਿਤਕ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਦਾ ਇਹ ਦੂਸਰਾ ਵਿਆਹ ਸੀ।

ਤਾਜਾ ਜਾਣਕਾਰੀ