BREAKING NEWS
Search

ਪੰਜਾਬ : ਗ੍ਰੰਥੀ ਸਿੰਘ ਦੀ ਹੋਈ ਭੇਤਭਰੇ ਹਾਲਾਤਾਂ ਚ ਮੌਤ , ਮੂੰਹ ਚ ਟੁੱਟੀ ਮਿਲੀ ਇਹ ਚੀਜ਼

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਅਪਰਾਧਿਕ ਵਾਰਦਾਤਾਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨਾਂ ਬਾਰੇ ਸੁਣ ਕੇ ਰੂਹ ਕੰਬ ਉੱਠਦੀ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ, ਇੱਥੇ ਗ੍ਰੰਥੀ ਸਿੰਘ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ l ਇਨਾ ਹੀ ਨਹੀਂ ਸਗੋਂ, ਉਸਦੇ ਮੂੰਹ ‘ਚੋਂ ਟੁੱਟੀ ਹੋਈ ਚੀਜ਼ ਪ੍ਰਾਪਤ ਹੋਈ l ਜਿਸ ਤੋਂ ਬਾਅਦ ਇਲਾਕੇ ਭਰ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ l ਮਾਮਲਾ ਸ਼ੇਰਪੁਰ ਤੋਂ ਸਾਹਮਣੇ ਆਇਆ, ਜਿੱਥੇ ਦੇ ਪਿੰਡ ਖੇੜੀ ਕਲਾਂ ਵਿਖੇ ਕਰੰਟ ਲੱਗਣ ਕਾਰਨ ਗ੍ਰੰਥੀ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਜਿਸ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ l ਉਥੇ ਹੀ ਇਸ ਘਟਨਾ ਤੋਂ ਬਾਅਦ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਗਿਆ l ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਗੁਰਦੀਪ ਸਿੰਘ ਪਿੰਡ ਵਿਚਲੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਵਜੋਂ ਡਿਊਟੀ ਕਰਦਾ ਸੀ। ਅੱਜ ਮੈਂ ਸਵੇਰੇ ਉਹ ਆਪਣੀ ਡਿਊਟੀ ‘ਤੇ ਮੌਜੂਦ ਸੀ ਤਾਂ, ਕਿਸੇ ਨੇ ਆ ਕੇ ਦੱਸਿਆ ਕਿ ਉਸਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਚੁੱਕੀ ਹੈ l ਉਥੇ ਹੀ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਸਵੇਰੇ ਚਾਰ ਲੜਕੇ ਆਏ ਸਨ, ਜਿਨ੍ਹਾਂ ਨੇ ਗੁਰਦੀਪ ਸਿੰਘ ਦਾ ਘਰ ਪੁੱਛਿਆ ਸੀ। ਮੈਂ ਇਨ੍ਹਾਂ ਨੂੰ ਗੁਰਦੀਪ ਸਿੰਘ ਦਾ ਘਰ ਦੱਸਿਆ ਜਿਨ੍ਹਾਂ ਨੇ ਗੇਟ ਖੜਕਾਇਆ ਪਰ ਅੰਦਰੋਂ ਗੇਟ ਨਹੀਂ ਖੁੱਲ੍ਹਿਆ ਤਾਂ ਇਕ ਵਿਅਕਤੀ ਨੇ ਕੰਧ ਟੱਪ ਕੇ ਮੇਨ ਗੇਟ ਅੰਦਰੋਂ ਖੋਲ੍ਹ ਦਿੱਤਾ ਤਾਂ ਉਨ੍ਹਾਂ ਨੇ ਦੇਖਿਆ ਕਿ ਗੁਰਦੀਪ ਸਿੰਘ ਦੀ ਆਪਣੇ ਕਮਰੇ ਵਿਚ ਮੌਤ ਹੋ ਚੁੱਕੀ ਸੀ। ਗੁਰਦੀਪ ਸਿੰਘ ਦੀ ਕਰੰਟ ਲੱਗਣ ਦੇ ਕਾਰਨ ਜਿੱਥੇ ਮੌਤ ਹੋਈ ਹੈ, ਉੱਥੇ ਹੀ ਉਸਦਾ ਸਰੀਰ ਵੀ ਪੂਰੇ ਤਰੀਕੇ ਦੇ ਨਾਲ ਸੜ ਗਿਆ ਤੇ ਉਸਦੇ ਮੂੰਹ ਵਿੱਚੋਂ ਖੂਨ ਨਿਕਲਦਾ ਪਿਆ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l



error: Content is protected !!