BREAKING NEWS
Search

ਪੰਜਾਬ : ਖੇਤਾਂ ਚ ਕੰਮ ਕਰ ਰਹੇ ਨੌਜਵਾਨ ਨੂੰ ਮੌਤ ਲੈ ਜਾਵੇਗੀ ਇਸ ਤਰਾਂ ਆਪਣੇ ਨਾਲ ਕਦੇ ਸੋਚਿਆ ਨਹੀਂ ਸੀ

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨਾਂ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ l ਦਿਨ ਪ੍ਰਤੀ ਦਿਨ ਅਜਿਹੀਆਂ ਘਟਨਾਵਾਂ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰਦੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਪੰਜਾਬ ਦੇ ਖੇਤਾਂ ਦੇ ਵਿੱਚ ਕੰਮ ਕਰ ਰਹੀ ਹੈ ਨੌਜਵਾਨ ਦੀ ਮੌਤ ਹੋ ਗਈ l ਜਿਸ ਕਾਰਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਮਲਾ ਮਹਾਨਗਰ ਜਲੰਧਰ ਤੋਂ ਸਾਹਮਣੇ ਆਇਆ l ਜਿੱਥੇ ਜਲੰਧਰ ਦੇ ਪਿੰਡ ਬੋਲੀਨਾ ਦੋਆਬਾ ਦੇ 26 ਸਾਲਾ ਨੌਜਵਾਨ ਦੀ ਖੇਤਾਂ ’ਚ ਵਾਹੀ ਕਰਦੇ ਸਮੇਂ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਹੀ ਟਰੈਕਟਰ ਹੇਠਾਂ ਆ ਗਿਆ, ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ ਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾl ਮ੍ਰਿਤਕ ਦੀ ਪਛਾਣ ਰੋਮਨਦੀਪ ਸਿੰਘ ਦਿਓਲ ਵਜੋਂ ਹੋਈ ਹੈ।

ਪਿੰਡ ਬੋਲੀਨਾ ਦੋਆਬਾ ਦੇ ਸਾਬਕਾ ਸਰਪੰਚ ਫਗੂੜਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦਲਵੀਰ ਸਿੰਘ ਦੀ 8 ਸਾਲ ਪਹਿਲਾਂ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉਨ੍ਹਾਂ ਦਾ ਛੋਟਾ ਭਰਾ ਤਰਨਦੀਪ ਸਿੰਘ ਦਿਓਲ ਤੇ ਦਾਦਾ-ਦਾਦੀ ਵੀ ਕੈਨੇਡਾ ’ਚ ਰਹਿੰਦੇ ਹਨ। ਮ੍ਰਿਤਕ ਰੋਮਨਦੀਪ ਖੇਤੀਬਾੜੀ ਕਰਦਾ ਸੀ ਤੇ ਆਪਣੀ ਮਾਤਾ ਪਰਮਿੰਦਰ ਕੌਰ ਨਾਲ ਪਿੰਡ ’ਚ ਹੀ ਰਹਿੰਦਾ ਸੀ। ਮਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਜਿਸ ਨੇ ਆਪਣਾ ਪੁੱਤਰ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਭੇਜਿਆ ਹੈ ਉਸ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਵੇਗੀ।

ਉਥੇ ਹੀ ਜਦੋਂ ਰਾਤ ਤੱਕ ਰੋਮੀ ਦੇ ਘਰ ਨਾ ਪੁੱਜਣ ’ਤੇ ਉਸ ਦੀ ਮਾਂ ਪਰਮਿੰਦਰ ਕੌਰ ਨੇ ਉਸ ਦੇ ਦੋਸਤ ਪਰਮਵੀਰ ਨੂੰ ਫੋਨ ’ਤੇ ਇਸ ਸਬੰਧੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪਰਮਵੀਰ ਨੇ ਖੇਤਾਂ ’ਚ ਜਾ ਕੇ ਦੇਖਿਆ ਕਿ ਰੋਮੀ ਆਪਣੇ ਹੀ ਟਰੈਕਟਰ ਦੇ ਟਾਇਰ ਹੇਠਾਂ ਮਰਿਆ ਪਿਆ ਸੀ, ਜਿਸ ਬਾਰੇ ਉਸ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਇਹ ਖੇਤਾਂ ਦੇ ਵਿੱਚ ਇਕੱਲਾ ਕੰਮ ਕਰਦਾ ਪਿਆ ਸੀ ਜਦੋਂ ਉਹ ਆਪਣੇ ਟਰੈਕਟਰ ਹੇਠਾਂ ਆ ਗਿਆ ਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉੱਥੇ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਕਿ ਆ ਕਿ ਉਸ ਦੇ ਭਰਾ ਤੇ ਦਾਦਾ ਦਾਦੀ ਤੇ ਨਾਲ ਦੀ ਨਾਲ ਹੋਰ ਰਿਸ਼ਤੇਦਾਰ ਜਿਹੜੇ ਵਿਦੇਸ਼ਾਂ ਵਿੱਚ ਹਨ, ਜਦੋਂ ਉਹ ਪੰਜਾਬ ਆਉਣਗੇ ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉੱਥੇ ਹੀ ਇਸ ਘਟਨਾ ਤੋਂ ਬਾਅਦ ਹੁਣ ਘਰ ਵਿੱਚ ਇਕੱਲੀ ਰਹਿੰਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।



error: Content is protected !!