BREAKING NEWS
Search

ਪੰਜਾਬ : ਖੇਤਾਂ ਚ ਕੰਮ ਕਰਨ ਗਏ ਕਿਸਾਨ ਨੂੰ ਮੌਤ ਇੰਝ ਲੈ ਜਾਵੇਗੀ ਆਪਣੇ ਨਾਲ ਕਦੇ ਸੋਚਿਆ ਨਹੀਂ ਸੀ

ਆਈ ਤਾਜਾ ਵੱਡੀ ਖਬਰ 

ਪੰਜਾਬ ਜਿਸ ਨੂੰ ਖੇਤੀ ਪ੍ਰਧਾਨ ਸੂਬਾ ਆਖਿਆ ਜਾਂਦਾ ਹੈ, ਇਥੇ ਜਿਆਦਾਤਰ ਲੋਕ ਖੇਤੀਬਾੜੀ ਦੇ ਨਾਲ ਜੁੜੇ ਹੋਏ ਹਨ l ਜਿਸ ਕਾਰਨ ਪੰਜਾਬੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਖੇਤਾਂ ਵਿੱਚ ਸਖਤ ਮਿਹਨਤ ਕਰਦੇ ਹਨ। ਪਰ ਅੱਜ ਤੁਹਾਨੂੰ ਇੱਕ ਅਜਿਹੇ ਮਾਮਲੇ ਬਾਰੇ ਦੱਸਾਂਗੇ ਕਿ ਖੇਤਾਂ ਵਿੱਚ ਕੰਮ ਕਰਨ ਗਏ ਇੱਕ ਕਿਸਾਨ ਦੀ ਅਜੀਬ ਤਰੀਕੇ ਦੇ ਨਾਲ ਮੌਤ ਹੋ ਗਈl ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ l ਮਾਮਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਸਿੰਘਪੁਰ ਜੱਟਾਂ ਤੋਂ ਸਾਹਮਣੇ ਆਇਆ ਜਿੱਥੇ , ਇੱਕ ਕਿਸਾਨ, ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦਾ ਪਿਆ ਸੀ ਤੇ ਖੇਤਾਂ ਵਿੱਚ ਚਾਰਾ ਕੱਟਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਮੱਖਣ ਸਿੰਘ ਵਜੋਂ ਹੋਈ ਹੈ।ਉਧਰ ਮਿਲੀ ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਦੇਰ ਰਾਤ ਆਏ ਤੇਜ਼ ਹਨੇਰੀ ਕਾਰਨ ਖੇਤਾਂ ‘ਚ ਬਿਜਲੀ ਦੀਆਂ ਤਾਰਾਂ ਟੁੱਟ ਕੇ ਖੇਤਾਂ ‘ਚ ਡਿੱਗ ਗਈਆਂ, ਜਦੋਂ ਮ੍ਰਿਤਕ ਪਸ਼ੂਆਂ ਲਈ ਚਾਰਾ ਲੈਣ ਨੇੜਲੇ ਖੇਤਾਂ ਵਿੱਚ ਗਿਆ ਤਾਂ ਤਾਰਾਂ ਨਾਲ ਟਕਰਾ ਜਾਣ ਕਾਰਨ ਉਸ ਦੀ ਮੌਤ ਹੋ ਗਈ। ਉਧਰ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮੱਖਣ ਸਿੰਘ ਨਾਮਕ ਵਿਅਕਤੀ ਸਵੇਰ ਤੋਂ ਹੀ ਆਪਣੇ ਘਰੋਂ ਚਲਾ ਗਿਆ ਸੀ ਪਰ ਜਦੋਂ ਉਹ ਸ਼ਾਮ ਤੱਕ ਨਹੀਂ ਪਰਤਿਆ ਤਾਂ ਉਸਦੀ ਕਾਫੀ ਭਾਲ ਕੀਤੀ ਗਈ ਤੇ ਅੰਤ ਮੱਖਣ ਸਿੰਘ ਦੀ ਲਾਸ਼ ਨੇੜਲੇ ਪਿੰਡ ਦੇ ਖੇਤਾਂ ਵਿੱਚੋਂ ਪ੍ਰਾਪਤ ਹੋਈ l

ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਤੇ ਫਿਰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਵੱਲੋਂ ਅੰਤਿਮ ਸੰਸਕਾਰ ਕੀਤਾ ਜਾ ਚੁੱਕਿਆ ਹੈ।

ਉਧਰ ਮੱਖਣ ਸਿੰਘ ਦੇ ਪਿੰਡ ਵਾਸੀਆਂ ਦੇ ਵੱਲੋਂ ਤੇ ਰਿਸ਼ਤੇਦਾਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੱਖਣ ਸਿੰਘ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ ਕਿਉਂਕਿ ਉਸ ਦੀਆਂ ਚਾਰ ਧੀਆਂ ਤੇ ਇੱਕ ਛੋਟਾ ਪੁੱਤਰ ਹੈ ਤੇ ਉਹ ਪਰਿਵਾਰ ਵਿੱਚ ਕਮਾਉਣ ਵਾਲਾ ਇਕਲੌਤਾ ਮੈਂਬਰ ਸੀ ਤੇ ਉਸ ਦੇ ਜਾਣ ਨਾਲ ਪਰਿਵਾਰ ਨੂੰ ਅਜਿਹਾ ਘਾਟਾ ਹੋਵੇਗਾ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l



error: Content is protected !!