ਆਈ ਤਾਜ਼ਾ ਵੱਡੀ ਖਬਰ

ਇਕ ਪਿਤਾ ਆਪਣੀ ਧੀ ਦੇ ਵਿਆਹ ਲਈ ਲੱਖਾਂ ਸੁਪਨੇ ਅੱਖਾਂ ਚ ਸਜਾਉਂਦਾ ਹੈ , ਜਿੱਥੇ ਆਮ ਤੌਰ ਤੇ ਜਦੋਂ ਕਿਸੇ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ , ਪਰ ਇੱਕ ਬਾਪ ਅਜਿਹਾ ਹੁੰਦਾ ਹੈ ਜੋ ਆਪਣੀ ਧੀ ਦੇ ਵਿਆਹ ਲਈ ਕਈ ਸਾਲ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ।ਪਰ ਸੋਚੋ ਉਸ ਸਮੇਂ ਇਕ ਧੀ ਦੇ ਦਿਲ ਤੇ ਕੀ ਬੀਤੇਗੀ ਜਦ ਧੀ ਦੀ ਡੋਲੀ ਤੋ ਪਹਿਲਾਂ ਪਿਉ ਦੀ ਅਰਥੀ ਉੱਠ ਜਾਵੇ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਧੀ ਦੇ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਪਿਤਾ ਦੀ ਰੇਲ ਗੱਡੀ ਨਾਲ ਟਕਰਾਉਣ ਕਾਰਨ ਮੌਤ ਹੋ ਗਈ ।

ਦੱਸਿਆ ਜਾ ਰਿਹਾ ਹੈ ਕਿ ਕਰੀਬ ਰਾਤ ਸਾਢੇ ਦੱਸ ਵਜੇ ਉਕਤ ਵਿਅਕਤੀ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਤੇ ਹਨ੍ਹੇਰੀ ਕਾਰਨ ਉਹ ਰੇਲ ਗੱਡੀ ਨਾਲ ਟਕਰਾ ਗਿਆ । ਮ੍ਰਿਤਕ ਵਿਅਕਤੀ ਦੀ ਪਛਾਣ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਧਾਰਾ 174 ਦੇ ਤਹਿਤ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਪਰਿਵਾਰ ਭਾਰਤ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ । ਉੱਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਪੁਲੀਸ ਨੇ ਦੱਸਿਆ ਕਿ ਸਰਬਜੀਤ ਸਿੰਘ ਦਾ ਘਰ ਰੇਲਵੇ ਲਾਈਨ ਕੋਲ ਹੈ ।

ਉਸ ਦੀ ਲੜਕੀ ਦਾ ਐਤਵਾਰ ਨੂੰ ਪੱਕਾ ਹੋਇਆ ਸੀ । ਪਰ ਸ਼ਨੀਵਾਰ ਰਾਤ ਉਸ ਦੇ ਘਰ ਮਹਿਮਾਨ ਵੀ ਹੋਈ ਸੀ ਤੇ ਕਰੀਬ ਸਾਢੇ ਦਸ ਵਜੇ ਸਰਬਜੀਤ ਘਰੋ ਕੁਝ ਸਾਮਾਨ ਲੈਣ ਲਈ ਨਿਕਲਿਆ ਤਾਂ ਦੇਰ ਰਾਤ ਸਾਢੇ ਦੱਸ ਵਜੇ ਉਹ ਜਦੋਂ ਲਾਈਨ ਪਾਰ ਕਰ ਰਿਹਾ ਸੀ ਤਾਂ ਅਚਾਨਕ ਹਨ੍ਹੇਰੀ ਕਾਰਨ ਉਹ ਰੇਲ ਗੱਡੀ ਨਾਲ ਟਕਰਾ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ।

ਇਸ ਦਰਦਨਾਕ ਘਟਨਾ ਤੋਂ ਬਾਅਦ ਹੁਣ ਘਰ ਵਿੱਚ ਵਿਆਹ ਵਾਲਾ ਮਾਹੌਲ ਮਾਤਮ ਵਿੱਚ ਤਬਦੀਲ ਹੋ ਚੁੱਕਿਆ ਹੈ । ਉੱਥੇ ਹੀ ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਐਤਵਾਰ ਸਵੇਰੇ ਸਾਢੇ ਛੇ ਵਜੇ ਸਰਬਜੀਤ ਸਿੰਘ ਦੀ ਲੜਕੀ ਦਾ ਵਿਆਹ ਸਵੇਰੇ ਸਹੁਰੇ ਪਰਿਵਾਰ ਦੇ ਪੰਜ ਵਿਅਕਤੀ ਬੁਲਾ ਕੇ ਕਰਵਾ ਦਿੱਤਾ ਗਿਆ ।


ਤਾਜਾ ਜਾਣਕਾਰੀ
ਪੰਜਾਬ : ਖੁਸ਼ੀਆਂ ਬਦਲੀਆਂ ਗਮ ਚ ਇਕੋ ਦਿਨ ਬਾਪ ਦੀ ਅਰਥੀ ਅਤੇ ਧੀ ਦੀ ਡੋਲੀ ਉਠੀ ਘਰ ਚੋਂ
ByadminJune 14, 2022Comments Off on ਪੰਜਾਬ : ਖੁਸ਼ੀਆਂ ਬਦਲੀਆਂ ਗਮ ਚ ਇਕੋ ਦਿਨ ਬਾਪ ਦੀ ਅਰਥੀ ਅਤੇ ਧੀ ਦੀ ਡੋਲੀ ਉਠੀ ਘਰ ਚੋਂ
Previous Postਚੋਟੀ ਦੇ ਮਸ਼ਹੂਰ ਐਕਟਰ ਸ਼ਕਤੀ ਕਪੂਰ ਦੇ ਪਰਿਵਾਰ ਨੂੰ ਲੈਕੇ ਆਈ ਵੱਡੀ ਮਾੜੀ ਖਬਰ, ਸਾਰੇ ਪਾਸੇ ਹੋਈ ਚਰਚਾ
Next Postਪਤੀ ਤੇ ਪਤਨੀ ਨੂੰ ਨਹਿਰ ਚ ਧੱਕਾ ਦੇ ਕੇ ਮਾਰਨ ਦੇ ਲੱਗੇ ਦੋਸ਼ – ਪੁਲਸ ਨੇ ਕੀਤਾ ਮਾਮਲਾ ਦਰਜ