BREAKING NEWS
Search

ਪੰਜਾਬ : ਕੋਰੋਨਾ ਦੀ ਮਚੀ ਹਾਹਾਕਾਰ ਮਿਲੇ 488 ਪੌਜੇਟਿਵ ਮਰੀਜ

ਮਿਲੇ 488 ਪੌਜੇਟਿਵ ਮਰੀਜ

ਕੋਰੋਨਾ ਦਾ ਤਾਂਡਵ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਦੀ ਵਜ੍ਹਾ ਨਾਲ ਸਾਰੇ ਸੰਸ਼ਾਰ ਦੇ ਹਾਹਾਕਾਰ ਮਚੀ ਹੋਈ ਹੈ ਲੋਕਾਂ ਦੇ ਕੰਮ ਕਾਜ ਬੰਦ ਪਏ ਹਨ ਅਤੇ ਦੁਨੀਆਂ ਨੂੰ ਤਰਾਂ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਚ ਵੀ ਹਾਲਤ ਖਰਾਬ ਹਨ ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ।

ਮੰਗਲਵਾਰ ਨੂੰ ਪੰਜਾਬ ‘ਚ 488 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 19015 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 12491 ਮਰੀਜ਼ ਠੀਕ ਹੋ ਚੁੱਕੇ, ਬਾਕੀ 6062 ਮਰੀਜ ਇਲਾਜ਼ ਅਧੀਨ ਹਨ। ਪੀੜਤ 149 ਮਰੀਜ਼ ਆਕਸੀਜਨ ਅਤੇ 25 ਮਰੀਜ਼ ਜਿੰ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਮੰਗਲਵਾਰ ਨੂੰ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 222 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 462 ਮਰੀਜਾਂ ਦੀ ਮੌਤ ਹੋ ਚੁਕੀ ਹੈ ।ਮੰਗਲਵਾਰ ਨੂੰ ਰਿਪੋਰਟ ਹੋਈਆਂ 20 ਮੌਤਾਂ ‘ਚ 7 ਲੁਧਿਆਣਾ, 5 ਪਟਿਆਲਾ, 5 ਜਲੰਧਰ, 1 ਗੁਰਦਾਸਪੁਰ, 1 ਫਤਿਹਗੜ੍ਹ ਸਾਹਿਬ, 1 ਸੰਗਰੂਰ ਤੋਂ ਰਿਪੋਰਟ ਹੋਈਆਂ ਹਨ।

ਰਾਜਧਾਨੀ ਚੰਡੀਗੜ੍ਹ ‘ਚ ਕੁੱਲ 1206 ਮਰੀਜ਼ ਪਾਜ਼ਿਟਿਵ ਹੋਏ, ਇੰਨਾ ‘ਚੋਂ 715 ਮਰੀਜ਼ ਠੀਕ ਹੋ ਚੁੱਕੇ ਹਨ, ਹੁਣ ਤੱਕ 20 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 433 ਮਰੀਜ਼ ਇਲਾਜ਼ ਅਧੀਨ ਹਨ। ਹੁਣ ਤੱਕ ਦੁਨੀਆਂ ਭਰ ‘ਚ 1 ਕਰੋੜ, 84 ਲੱਖ, 89 ਹਜ਼ਾਰ, 673 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 17 ਲੱਖ 16 ਹਜ਼ਾਰ, 827 ਮਰੀਜ਼ ਇਸ ਤੋਂ ਠੀਕ ਹੋ ਚੁਕੇ ਹਨ , 6 ਲੱਖ, 98 ਹਜ਼ਾਰ 509 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।



error: Content is protected !!