BREAKING NEWS
Search

ਪੰਜਾਬ : ਕੈਨੇਡਾ ਤੋਂ ਪਰਤੇ ਨੌਜਵਾਨ ਮੁੰਡੇ ਨਾਲ ਵਾਪਰਿਆ ਭਾਣਾ , ਦਰੱਖਤ ਨਾਲ ਟੱਕਰ ਹੋਣ ਕਾਰਨ ਹੋਈ ਸੜਕ ਹਾਦਸੇ ਚ ਮੌਤ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਵਿਦੇਸ਼ ਗਏ ਨੌਜਵਾਨ ਲੜਕੇ ਲੜਕੀਆਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਪਈਆਂ ਹਨ, ਜਿਨਾਂ ਵਿੱਚ ਉਨਾਂ ਦੀਆਂ ਕੀਮਤੀ ਜਾਨਾਂ ਤੱਕ ਜਾ ਰਹੀਆਂ ਹਨ l ਜਿਸ ਕਾਰਨ ਪੂਰੇ ਦੇ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ l ਪਰ ਅੱਜ ਤੁਹਾਡੇ ਨਾਲ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕਨੇਡਾ ਤੋਂ ਪਰਤੇ ਨੌਜਵਾਨ ਮੁੰਡੇ ਦੇ ਨਾਲ ਅਜਿਹਾ ਭਾਣਾ ਵਾਪਰ ਗਿਆ ਕਿ ਉਸ ਦੀ ਮੌਤ ਹੋ ਗਈ। ਦਰਅਸਲ ਪਿਛਲੇ ਇੱਕ ਸਾਲ ਤੋਂ ਇਹ ਨੌਜਵਾਨ ਮੁੰਡਾ ਕੈਨੇਡਾ ਤੋਂ ਵਾਪਸ ਪੰਜਾਬ ਆਇਆ ਸੀ ਤੇ ਫਿਰ ਇਸ ਵੱਲੋਂ ਪੰਜਾਬ ਆ ਕੇ ਪ੍ਰੋਪਰਟੀ ਡੀਲਰ ਦਾ ਕੰਮ ਕੀਤਾ ਜਾ ਰਿਹਾ ਸੀ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਨੌਜਵਾਨ ਮੁੰਡੇ ਦੀ ਗੱਡੀ ਦੀ ਓਵਰ ਸਪੀਡ ਕਾਰਨ ਦਰਖਤ ਨਾਲ ਟਕਰਾਉਣ ਕਾਰਨ ਮੌਤ ਹੋ ਜਾਵੇਗੀ।

ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਫੇਸ 11 ਵਿਚ ਦੇਰ ਰਾਤ ਓਵਰ ਸਪੀਡ ਗੱਡੀ ਇੱਕ ਦਰੱਖਤ ਨਾਲ ਟਕਰਾ ਗਈ । ਇਸ ਹਾਦਸੇ ਵਿੱਚ 28 ਸਾਲਾਂ ਨੌਜਵਾਨ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਜੰਟ ਸਿੰਘ, ਉਮਰ 28 ਸਾਲਾਂ ਵਾਸੀ ਪਿੰਡ ਕੰਬਾਲੀ ਵਜੋਂ ਹੋਈ ਹੈ । ਨੌਜਵਾਨ ਇੱਕ ਸਾਲ ਪਹਿਲਾਂ ਹੀ ਕੈਨੇਡਾ ਵਾਪਸ ਘਰ ਪਰਤਿਆ ਸੀ ਅਤੇ ਹਾਲੇ ਤੱਕ ਕੁਆਰਾ ਸੀ।

ਉੱਥੇ ਹੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਾ ਹੋਇਆ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਆਖਿਆ ਗਿਆ ਕਿ ਉਸ ਦੀ ਗੱਡੀ ਬਹੁਤ ਜ਼ਿਆਦਾ ਓਵਰ ਸਪੀਡ ਸੀ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਦਰਖਤ ਨਾਲ ਜਾ ਟਕਰਾਈ l ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਇਸ ਨੌਜਵਾਨ ਮੁੰਡੇ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ।

ਉਸਦੇ ਸਿਰ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਸੀ, ਜਿਸ ਕਾਰਨ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀਆਂ ਭੈਣਾਂ ਕਨੇਡਾ ਦੇ ਵਿੱਚ ਹਨ ਤੇ ਉਹਨਾਂ ਦੇ ਆਉਣ ਤੋਂ ਬਾਅਦ ਮ੍ਰਿਤਕ ਮੁੰਡੇ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।



error: Content is protected !!