ਆਈ ਤਾਜ਼ਾ ਵੱਡੀ ਖਬਰ
ਸੜਕੀ ਹਾਦਸੇ ਵਿਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਸ਼ਖਤੀ ਨੂੰ ਵਧਾ ਦਿੱਤਾ ਜਾਂਦਾ ਹੈ ਜਿਸ ਸਦਕਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ। ਪਰ ਬਹੁਤ ਸਾਰੇ ਨੌਜਵਾਨ ਜਿੱਥੇ ਜਵਾਨੀ ਦੇ ਜੋਸ਼ ਵਿੱਚ ਹੋਸ਼ ਖੋ ਦਿੰਦੇ ਹਨ ਅਤੇ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ ਜਿੱਥੇ ਉਨ੍ਹਾਂ ਦੀ ਗਲਤੀ ਦੇ ਸਦਕਾ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਵੀ ਕਈ ਤਰਾਂ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਅਜਿਹੇ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਹੀ ਬਹੁਤ ਸਾਰੇ ਬਜ਼ੁਰਗਾਂ ਦੀ ਜਾਨ ਚਲੇ ਜਾਂਦੀ ਹੈ। ਅੱਜਕਲ ਦੇ ਦੌਰ ਵਿੱਚ ਜਿੱਥੇ ਲੋਕਾਂ ਵੱਲੋਂ ਵਧੇਰੇ ਕਰਕੇ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ ਉਥੇ ਹੀ ਕਈ ਲੋਕ ਆਵਾਜਾਈ ਦੇ ਦੌਰਾਨ ਵੀ ਵਾਹਨ ਚਲਾਉਂਦੇ ਸਮੇਂ ਫੋਨ ਦਾ ਇਸਤੇਮਾਲ ਕਰਦੇ ਹਨ ਜਿਸ ਕਾਰਨ ਕਈ ਗੰਭੀਰ ਹਾਦਸੇ ਹੁੰਦੇ ਹਨ।
ਹੁਣ ਪੰਜਾਬ ਵਿੱਚ ਇੱਥੇ ਕੁੜੀਆਂ ਵੱਲੋਂ ਖਤਰਨਾਕ ਸੈਲਫੀ ਨੇ ਬਜ਼ੁਰਗ ਦੀ ਜਾਨ ਖਤਰੇ ਵਿਚ ਪਾਈ ਹੈ ਅਤੇ ਵੱਡਾ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬਜੁਰਗ ਉਸ ਸਮੇਂ ਸੈਰ ਕਰਦਿਆਂ ਹੋਇਆ ਹਾਦਸੇ ਦਾ ਸ਼ਿਕਾਰ ਹੋ ਗਿਆ। ਜਦੋਂ ਇੱਕ ਸਕੂਟਰੀ ਤੇ ਜਾ ਰਹੀਆਂ ਕੁੜੀਆਂ ਵੱਲੋਂ ਮੋਬਾਇਲ ਫੋਨ ਦੇ ਉਪਰ ਸੈਲਫੀ ਲਈ ਜਾ ਰਹੀ ਸੀ। ਜਿਨ੍ਹਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ 60- 70 ਦੀ ਸਪੀਡ ਵਾਲੀ ਇਹ ਐਕਟੀਵਾ ਬਜ਼ੁਰਗ ਦੇ ਨਾਲ ਟਕਰਾ ਗਈ ਜਿਸ ਕਾਰਨ ਬਜ਼ੁਰਗ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ।
ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵੀਰਵਾਰ ਨੂੰ 66 ਫੁੱਟੀ ਰੋਡ ਤੇ 73 ਸਾਲਾ ਬਜੁਰਗ ਸੈਰ ਕਰਨ ਵਾਸਤੇ ਜਾ ਰਿਹਾ ਸੀ। ਉਸ ਸਮੇ ਹੀ ਇੱਕ ਸਕੂਟਰੀ ਤੇ ਉੱਪਰ ਮੁੰਡਾ ਉਸ ਨੂੰ ਚਲਾ ਰਿਹਾ ਸੀ ਅਤੇ ਦੋ ਕੁੜੀਆਂ ਉਸ ਦੇ ਪਿੱਛੇ ਬੈਠੀਆਂ ਹੋਈਆਂ ਸੈਲਫੀ ਲੈ ਰਹੀਆਂ ਸਨ।
ਜਿਨ੍ਹਾਂ ਦੀ ਅਣਗਹਿਲੀ ਦੇ ਕਾਰਨ ਐਕਟੀਵਾ ਬਜ਼ੁਰਗ ਨਾਲ ਟਕਰਾ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਉਥੇ ਹੀ ਤਿੰਨੇ ਨੌਜਵਾਨਾਂ ਨੂੰ ਪੁਲਸ ਵੱਲੋਂ ਐਕਟਿਵਾ ਸਮੇਤ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ ਅਤੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਅਜੇ ਤੱਕ ਬਜ਼ੁਰਗ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤੇ ਗਏ ਸਨ।
ਤਾਜਾ ਜਾਣਕਾਰੀ