BREAKING NEWS
Search

ਪੰਜਾਬ : ਕਾਲਜ ਪੜ੍ਹਦੀ 19 ਸਾਲਾਂ ਦੀ ਕੁੜੀ ਮਾਪਿਆਂ ਦੀ ਇਜ਼ਤ ਨੂੰ ਰੋਲ ਪ੍ਰੇਮੀ ਨਾਲ ਹੋਈ ਫਰਾਰ ਜਾਂਦੀ ਹੋਈ ਕਰਜ਼ੇ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ 

ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਕੁਰਾਹੇ ਪੈਂਦੀ ਜਾ ਰਹੀ ਹੈ ਉੱਥੇ ਹੀ ਉਸ ਦਾ ਖਮਿਆਜਾ ਬੱਚਿਆਂ ਦੇ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ। ਜਿਨ੍ਹਾਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਕੁਰਬਾਨ ਕਰ ਦਿੱਤੀ ਜਾਂਦੀ ਹੈ। ਅੱਜ ਦੇ ਦੌਰ ਵਿਚ ਜਿਥੇ ਮਾਪਿਆਂ ਵੱਲੋਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਪਰ ਅੱਜ ਦੇ ਕੁੜੀਆਂ ਮੁੰਡਿਆਂ ਵੱਲੋਂ ਜਿੱਥੇ ਜਵਾਨੀ ਦੇ ਜੋਸ਼ ਵਿੱਚ ਗਲਤ ਕਦਮ ਚੁੱਕ ਲਏ ਜਾਂਦੇ ਹਨ, ਉੱਥੇ ਹੀ ਮਾਪਿਆਂ ਦੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ। ਹੁਣ ਕਾਲਜ ਵਿੱਚ ਪੜਦੀ 19 ਸਾਲਾਂ ਦੀ ਕੁੜੀ ਵੱਲੋਂ ਆਪਣੇ ਪ੍ਰੇਮੀ ਨਾਲ ਫਰਾਰ ਹੁੰਦੇ ਹੋਏ ਆਪਣੇ ਘਰ ਵਿੱਚ ਹੀ ਇਹ ਕਾਂਡ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ੀਰਕਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇਕ 19 ਸਾਲਾ ਲੜਕੀ ਰੋਜ਼ਾਨਾ ਹੀ ਜ਼ੀਰਕਪੁਰ ਤੋਂ ਚੰਡੀਗੜ ਦੇ ਕਾਲਜ ਵਿੱਚ ਪੜ੍ਹਨ ਲਈ ਜਾਂਦੀ ਸੀ। ਬੁੱਧਵਾਰ ਨੂੰ ਜਿੱਥੇ ਇਹ ਲੜਕੀ ਰੋਜ਼ਾਨਾ ਦੀ ਤਰਾਂ ਹੀ ਆਪਣੇ ਘਰ ਤੋਂ ਚੰਡੀਗੜ੍ਹ ਕਾਲਜ ਪੜ੍ਹਨ ਵਾਸਤੇ ਰਵਾਨਾ ਹੋਈ ਸੀ। ਉੱਥੇ ਹੀ ਇਸ ਲੜਕੀ ਦਾ ਦੋ ਵਜੇ ਦੇ ਕਰੀਬ ਫੋਨ ਆਇਆ ਕਿ ਉਹ ਘਰ ਵਾਪਸ ਆਉਣ ਲਈ ਬੱਸ ਵਿੱਚ ਬੈਠ ਗਈ ਹੈ। ਪਰ ਸ਼ਾਮ ਤੱਕ ਲੜਕੀ ਦੇ ਘਰ ਨਾ ਆਉਣ ਤੇ ਮਾਪਿਆਂ ਵੱਲੋਂ ਚਿੰਤਾ ਵਿੱਚ ਉਸ ਦੀ ਭਾਲ ਸ਼ੁਰੂ ਕੀਤੀ ਗਈ ਕਿਉਂਕਿ ਉਸ ਦਾ ਫ਼ੋਨ ਵੀ ਵਾਰ ਵਾਰ ਮਿਲਾਏ ਜਾਣ ਤੇ ਬੰਦ ਆ ਰਿਹਾ ਸੀ।

ਜਿਸ ਤੋਂ ਬਾਅਦ ਮਾਪਿਆਂ ਵੱਲੋਂ ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਪਰ ਲੜਕੀ ਦੇ ਕਿਤੇ ਵੀ ਨਾ ਮਿਲਣ ਤੇ ਉਨ੍ਹਾਂ ਵੱਲੋਂ ਘਰ ਵਿੱਚ ਅਲਮਾਰੀ ਦੀ ਤਲਾਸ਼ੀ ਲਈ ਗਈ ਤਾਂ ਹੈਰਾਨ ਰਹਿ ਗਿਆ ਜਦ ਕੇ ਘਰ ਵਿੱਚੋਂ ਰੱਖੇ ਗਏ 10 ਲੱਖ ਦੀ ਨਗਦੀ ਵਿੱਚੋ 8 ਲੱਖ ਰੁਪਏ ਗਾਇਬ ਸਨ ਜੋ ਲੜਕੀ ਜਾਂਦੇ ਹੋਏ ਆਪਣੇ ਨਾਲ ਲੈ ਗਈ।

ਘਰਵਾਲਿਆਂ ਵੱਲੋਂ ਤਹਿਕੀਕਾਤ ਕੀਤੇ ਜਾਣ ਤੋਂ ਪਤਾ ਲੱਗਾ ਹੈ ਕਿ ਬਲਾਚੌਰ ਦਾ ਇਕ ਨੌਜਵਾਨ ਉਨ੍ਹਾਂ ਦੀ ਲੜਕੀ ਨੂੰ 8 ਲੱਖ ਰੁਪਏ ਦੀ ਚੋਰੀ ਕਰਵਾ ਕੇ ਕਿਧਰੇ ਵਰਗਲਾ ਕੇ ਲੈ ਗਿਆ ਹੈ। ਲੜਕੀ ਦੇ ਪਿਤਾ ਵੱਲੋਂ ਲੜਕੀ ਅਤੇ ਲੜਕੇ ਦੋਹਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



error: Content is protected !!