ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਜਿਥੇ ਮੌਸਮ ਦੀ ਤਬਦੀਲੀ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਬਹੁਤ ਸਾਰੀ ਇਹਤਿਆਤ ਵਰਤੀਂ ਜਾਂਦੀ ਹੈ ਕਿਉਂਕਿ ਇਸ ਸਮੇਂ ਕਈ ਲੋਕ ਬਦਲ ਰਹੇ ਮੌਸਮ ਦੀ ਚਪੇਟ ਵਿਚ ਆ ਰਹੇ ਹਨ ਅਤੇ ਬਿਮਾਰ ਹੋ ਰਹੇ ਹਨ। ਇਸ ਤਰ੍ਹਾਂ ਹੀ ਰਾਜਨੀਤੀ ਵਿਚ ਵੀ ਕਾਫੀ ਉਥਲ ਪੁਥਲ ਵੇਖੀ ਜਾ ਰਹੀ ਹੈ ਜਿੱਥੇ ਕੁਝ ਲੋਕਾਂ ਵੱਲੋਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਕੰਮ ਵੀ ਜਾਰੀ ਹੈ ਅਤੇ ਕੁਝ ਜਗ੍ਹਾ ਤੇ ਹੋ ਰਹੀਆਂ ਚੋਣਾਂ ਨੂੰ ਲੈ ਕੇ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿਚ ਆਪਸੀ ਰੰਜਿਸ਼ ਵੇਖੀ ਜਾ ਰਹੀ ਹੈ।
ਜਿਸ ਦੇ ਚਲਦੇ ਹੋਏ ਬਹੁਤ ਸਾਰੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿਸ ਕਾਰਨ ਕਈ ਜਗ੍ਹਾ ਤੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਹੁਣ ਪੰਜਾਬ ਵਿਚ ਇਥੇ ਕਾਂਗਰਸੀ ਕੌਂਸਲਰ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਥੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚ ਬਹਿਸ ਹੋਈ ਅਤੇ ਬਾਅਦ ਵਿਚ ਹੰਗਾਮਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ ਜਿਥੇ ਰੂਪਨਗਰ ਦੇ ਵਾਰਡ ਨੰਬਰ 1 ਵਿਚ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕਾਂਗਰਸ ਦੇ ਕੌਂਸਲਰ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਜਿਥੇ ਇਹ ਝਗੜਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕੁੱਝ ਵਰਕਰਾਂ ਦੇ ਵਿਚਕਾਰ ਹੋਇਆ ਸੀ। ਜਿੱਥੇ ਇਹ ਝਗੜਾ ਇਸ ਕਦਰ ਵਧ ਗਿਆ ਕਿ ਦੋਹਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਇਕ-ਦੂਸਰੇ ਉਪਰ ਤਲਵਾਰਾਂ ਤੱਕ ਚਲਾ ਦਿੱਤੀਆਂ ਗਈਆਂ। ਇਹ ਝਗੜਾ ਖਤਮ ਹੋ ਗਿਆ ਅਤੇ ਮੰਗਲਵਾਰ ਰਾਤ ਨੂੰ ਫਿਰ ਦੁਬਾਰਾ ਹੋਏ ਇਸ ਝਗੜੇ ਦੇ ਵਿਚ ਕੁਝ ਲੋਕ ਗੰਭੀਰ ਜ਼ਖਮੀ ਹੋਏ। ਇਸ ਝਗੜੇ ਦੇ ਵਿਚ ਕਾਂਗਰਸੀ ਕੌਂਸਲਰ ਦਾ ਦਿਓਰ 28 ਸਾਲਾ ਪੁਨੀਤ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ।
ਜਿਸ ਦਿਨ ਇਸ ਘਟਨਾ ਕਾਰਨ ਮੌਤ ਹੋ ਗਈ। ਉੱਥੇ ਹੀ ਹਸਪਤਾਲ ਦੇ ਵਿਚ ਦੋਵੇਂ ਧਿਰਾਂ ਦੇ ਕੁਝ ਲੋਕ ਜਿਹੜੇ ਜੇਰੇ ਇਲਾਜ ਹਨ। ਦੱਸਿਆ ਗਿਆ ਹੈ ਕਿ ਇਸ ਘਟਨਾ ਦੇ ਵਿਚ ਪਹੁੰਚ ਤੋਂ ਵਧੇਰੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਇਸ ਸਮੇਂ ਹਸਪਤਾਲ ਵਿੱਚ ਪੁਲਿਸ ਵੱਲੋਂ 307,302 ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆ ਦੀ ਭਾਲ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਪੰਜਾਬ: ਕਾਂਗਰਸੀ ਕੌਂਸਲਰ ਦਾ ਕੀਤਾ ਬੇਰਹਿਮੀ ਨਾਲ ਕਤਲ, ਫਿਰ ਬਾਅਦ ਚ ਹਸਪਤਾਲ ਵਿਚ ਜਮ ਕੇ ਹੋਇਆ ਪਿੱਟ ਸਿਆਪਾ
ਤਾਜਾ ਜਾਣਕਾਰੀ