ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕ ਤਾਲਾਬੰਦੀ ਦੇ ਕਾਰਨ ਬੇਰੋਜ਼ਗਾਰ ਹੋ ਗਏ ਸਨ। ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਤਾਲਾਬੰਦੀ ਕੀਤੀ ਗਈ ਸੀ ਉਥੇ ਹੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ ਸੀ। ਇਸੇ ਤਰਾਂ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਜਿਸ ਕਾਰਨ ਬਹੁਤ ਸਾਰੇ ਲੋਕ ਮਾਨਸਿਕਤਾ ਦੇ ਦੌਰ ਵਿੱਚ ਵੀ ਗੁਜ਼ਰੇ। ਜਿਸ ਕਾਰਨ ਕਈ ਪਰਿਵਾਰਾਂ ਦੇ ਵਿੱਚ ਲੜਾਈ ਝਗੜੇ ਵਧ ਗਏ, ਬਹੁਤ ਸਾਰੇ ਪਤੀ-ਪਤਨੀ ਦੇ ਰਿਸ਼ਤੇ ਵੀ ਟੁੱਟ ਗਏ।
ਇਸ ਤਰਾਂ ਹੀ ਪਰਿਵਾਰਕ ਝਗੜਿਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਤੀ-ਪਤਨੀਆਂ ਦੇ ਵੱਖ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਤੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਹੁਣ ਇੱਥੇ ਪੰਜਾਬ ਵਿਚ ਇਕ ਕਲਯੁੱਗੀ ਮਾਂ ਵੱਲੋਂ 3 ਸਾਲਾ ਬੱਚੇ ਨੂੰ ਅੱਗ ਲਗਾਈ ਹੈ ਜਿਥੇ ਬੱਚਾ ਬੁਰੀ ਤਰਾਂ ਝੁਲਸਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਾਇਲ ਦੇ ਅਧੀਨ ਆਉਣ ਵਾਲੇ ਪਿੰਡ ਘੁਡਾਣੀ ਕਲਾਂ ਤੋਂ ਸਾਹਮਣੇ ਆਈ ਹੈ। ਜਿੱਥੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਇੱਕ ਮਾਂ ਵੱਲੋਂ ਆਪਣੀ ਬੱਚੇ ਦੇ ਸਰੀਰ ਉਪਰ ਗੱਡੀਆਂ ਨੂੰ ਚਮਕਾਉਣ ਵਾਲੇ ਪਾਲਸ਼ ਦਾ ਲੇਪ ਲਗਾ ਕੇ ਉਸ ਨੂੰ ਅੱਗ ਲਗਾ ਦਿੱਤੀ।
ਜਿੱਥੇ ਬੱਚਾ ਅੱਗ ਨਾਲ ਸੜ ਗਿਆ ਹੈ ਉਥੇ ਹੀ ਉਸ ਨੂੰ ਪੀ ਜੀ ਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਹੈ ਅਤੇ ਜੇਰੇ ਇਲਾਜ ਹੈ। ਬੱਚੇ ਦੀ ਨਾਨੀ ਵੱਲੋਂ ਜਿੱਥੇ ਉਸਦੀ ਮਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੁਪਿੰਦਰ ਕੌਰ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਧਰਮਪਾਲ, ਪਿੰਡ ਫਤਹਿਗੜ੍ਹ ਮੰਡ, ਮਾਛੀਵਾੜਾ ਸਾਹਿਬ ਦੇ ਨਾਲ ਕੀਤਾ ਗਿਆ ਸੀ। ਜਿਨ੍ਹਾਂ ਦੀ ਘਰ ਵਿੱਚ ਦੋ ਧੀਆਂ ਅਤੇ ਇੱਕ ਪੁੱਤਰ ਹੈ।
ਪਰ ਪਤੀ ਪਤਨੀ ਦੇ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਪੰਚਾਇਤ ਵੱਲੋਂ ਫੈਸਲਾ ਕੀਤਾ ਗਿਆ ਸੀ, ਜਿੱਥੇ ਪਤੀ-ਪਤਨੀ ਵੱਖਰੇ ਰਹਿ ਰਹੇ ਸਨ। ਜਿਸ ਕਾਰਨ ਉਸ ਦੀ ਧੀ ਰੁਪਿੰਦਰ ਕੌਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਅਤੇ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਹੈ ਪੁਲਿਸ ਵੱਲੋਂ ਰੁਪਿੰਦਰ ਕੌਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਤਾਜਾ ਜਾਣਕਾਰੀ