ਹੁਣੇ ਆਈ ਤਾਜਾ ਵੱਡੀ ਖਬਰ

ਜਲੰਧਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਜਲੰਧਰ ਵਿਚ 9 ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਲੋਕਾਂ ਵਿਚ ਭਾਰੀ ਦਹਿਸ਼ਤ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲੇ ਜਲੰਧਰ ਦੇ ਰਾਜ ਨਗਰ, ਬਸਤੀ ਬਾਵਾ ਖੇਲ, ਕਰੋਲ ਬਾਗ, ਸੰਤ ਨਗਰ, ਰਾਜਾ ਗਾਰਡਨ, ਬਸਤੀ ਸ਼ੇਖ ਅੱਡਾ ਤੋਂ ਸਾਹਮਣੇ ਆਏ ਹਨ। 9 ਕੇਸ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਵਿਚ ਵੀ ਹੜਕੰਪ ਮਚ ਗਿਆ ਹੈ।

ਦੱਸਣਯੋਗ ਹੈ ਕਿ ਜਲੰਧਰ ਜ਼ਿਲੇ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਆਲਮ ਇਹ ਹੈ ਕਿ ਜਲੰਧਰ ਵਿਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 78 ਪਹੁੰਚ ਗਈ ਹੈ। ਪੰਜਾਬ ਵਿਚ ਜਲੰਧਰ ਹੀ ਹੈ ਜਿਥੇ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਪੰਜਾਬ ‘ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 323 ਤੱਕ ਪੁੱਜਾ
ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ ਕੋਰੋਨਾ ਵਾਇਰਸ ਦੇ 78, ਮੋਹਾਲੀ ‘ਚ 63, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 20, ਲੁਧਿਆਣਾ ‘ਚ 18, ਅੰਮ੍ਰਿਤਸਰ ‘ਚ 14, ਮਾਨਸਾ ‘ਚ 13, ਪਟਿਆਲਾ ‘ਚ 61, ਹੁਸ਼ਿਆਰਪੁਰ ‘ਚ 7, ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 3, ਸੰਗਰੂਰ ‘ਚ 3, ਬਰਨਾਲਾ ‘ਚ 2, ਫਗਵਾੜਾ 1, ਕਪੂਰਥਲਾ 2, ਫਤਿਹਗੜ੍ਹ ਸਾਹਿਬ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1 ਅਤੇ ਫਿਰੋਜ਼ਪੁਰ ‘ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਪੰਜਾਬ : ਕਰੋਨਾ ਨੇ ਮਚਾਇਆ ਹੜਕੰਪ ਹੁਣੇ ਹੁਣੇ ਇਸ ਜਗ੍ਹਾ ਤੋਂ ਮਿਲੇ 9 ਪੌਜੇਟਿਵ
ByadminApril 26, 2020Comments Off on ਪੰਜਾਬ : ਕਰੋਨਾ ਨੇ ਮਚਾਇਆ ਹੜਕੰਪ ਹੁਣੇ ਹੁਣੇ ਇਸ ਜਗ੍ਹਾ ਤੋਂ ਮਿਲੇ 9 ਪੌਜੇਟਿਵ
Previous Postਮਸ਼ਹੂਰ ਪੰਜਾਬੀ ਕਲਾਕਾਰ ਦੀ ਇਸ ਭਤੀਜੀ ਦੀ ਹੋਈ ਮੌਤ ਛਾਇਆ ਸੋਗ
Next Postਸ੍ਰੀ ਹਜ਼ੂਰ ਸਾਹਿਬ ਸੰਗਤ ਨੂੰ ਲੈਣ ਜਾ ਰਹੀ PRTC ਬੱਸ ਦੇ ਡਰਾਈਵਰ ਦੀ ਮੌਤ - ਤਾਜਾ ਵੱਡੀ ਖਬਰ