BREAKING NEWS
Search

ਪੰਜਾਬ : ਕਰੋਨਾ ਦਾ ਆ ਗਿਆ ਹੜ੍ਹ ਮਿਲੇ 110 ਪੌਜੇਟਿਵ – ਪਰਮਾਤਮਾ ਭਲੀ ਕਰੀ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਐਤਵਾਰ ਸਵੇਰੇ ਇਕੱਠੇ 110 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਗਏ। ਇਹ ਆਪਣੇ-ਆਪ ‘ਚ ਚਿੰਤਾ ਦਾ ਵਿਸ਼ਾ ਹੈ ਕਿ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਨਵਾਂਸ਼ਹਿਰ ‘ਚ ਇਕੱਠੇ 62, ਬਠਿੰਡਾ ਜ਼ਿਲ੍ਹੇ ‘ਚ 33, ਰੂਪਨਗਰ ‘ਚ 10, ਹੁਸ਼ਿਆਰਪੁਰ ‘ਚ 4 ਤੇ ਮੁਹਾਲੀ ‘ਚ 1 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 1103 ਤਕ ਪਹੁੰਚ ਗਿਆ ਹੈ। ਹੁਣ ਤਕ ਸੂਬੇ ‘ਚ 20 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਇਨਫੈਕਸ਼ਨ ਨਾਲ

ਸ਼ਹਿਰ ‘ਚ ਪਹਿਲੀ ਮੌਤ ਹੋਈ ਹੈ। ਐਤਵਾਰ ਸਵੇਰੇ ਚੰਡੀਗੜ੍ਹ ਸੈਕਟਰ-18 ਦੀ ਨਿਵਾਸੀ 82 ਸਾਲ ਦੀ ਇਕ ਬਜ਼ੁਰਗ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਔਰਤ ਕੋਰੋਨਾ ਇਨਫੈਕਟਿਡ ਸੀ ਤੇ ਪੰਚਕੂਲਾ ਦੇ ਅਲਕੈਮਿਸਟ ਹਸਪਤਾਲ ‘ਚ ਜ਼ੇਰੇ ਇਲਾਜ ਸੀ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ‘ਚ ਕਰੋਨਾ ਵਾਇਰਸ ਦੇ 62 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਗਿਣਤੀ 66 ਹੋ ਗਈ ਹੈ।

ਅੱਜ ਸਵੇਰੇ ਸਿਵਲ ਹਸਪਤਾਲ ਨੂੰ ਮਿਲੀ 117 ਟੈਸਟ ਰਿਪੋਰਟਾਂ ਵਿੱਚੋਂ 57 ਲੋਕ ਕਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਬੀਤੀ ਰਾਤ ਵੀ ਕਰੋਨਾ ਵਾਇਰਸ ਦੇ 5 ਪਾਜ਼ੇਟਿਵ ਮਾਮਲੇ ਆਏ। ਨਵੇਂ ਆਏ ਮਾਮਲਿਆਂ ‘ਚ ਨਵਾਂਸ਼ਹਿਰ, ਬਲਾਚੌਰ, ਬੰਗਾ, ਕਪੂਰਥਲਾ, ਗੁਰਦਾਸਪੁਰ ਤੇ ਰੋਪੜ ਜ਼ਿਲ੍ਹਿਆਂ ਨਾਲ ਸਬੰਧਤ ਮਰੀਜ਼ ਹਨ।

ਬਠਿੰਡਾ ਜ਼ਿਲ੍ਹੇ ਦੇ ਨਾਂਦੇੜ ਤੋਂ ਪਰਤੇ 126 ਸ਼ਰਧਾਲੂਆਂ ਦੇ ਹੋਏ ਟੈਸਟਾਂ ‘ਚੋਂ 33 ਹੋਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਤੋਂ ਜਿਨ੍ਹਾਂ ਦੇ ਕੋਰੋਨਾ ਸੈਂਪਲ ਪਾਜ਼ੇਟਿਵ ਆਏ ਹਨ ਉਹ ਸਾਰੇ ਪ੍ਰਦੇਸ਼ ਦੇ ਬਾਹਰੋਂ ਆਏ ਸਨ ਅਤੇ ਸਰਕਾਰੀ ਇਕਾਂਤਵਾਸ ‘ਚ ਸਨ। ਸਥਾਨਕ ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ।

ਰੂਪਨਗਰ ਜ਼ਿਲ੍ਹੇ ‘ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 60 ਸ਼ਰਧਾਲੂਆਂ ‘ਚੋਂ ਹੁਣ ਤਕ 12 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ਵਿਚ 9 ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ, 1 ਸ੍ਰੀ ਚਮਕੌਰ ਸਾਹਿਬ ਤੇ 1 ਨੰਗਲ ਤੋਂ ਕੋਰੋਨਾ ਪਾਜ਼ੇਟਿਵ ਹੈ। ਇਕ ਮਹਿਲਾ ਸ਼ਰਧਾਲੂ ਜੋਕਿ ਚਮਕੌਰ ਸਾਹਿਬ ਦੇ ਪਿੰਡ ਰੁੜਕੀ ਹੀਰਾ ਦੀ ਹੈ, ਹਜ਼ੂਰ ਸਾਹਿਬ ਤੋਂ ਸਿੱਧੀ ਡੀਐਮਸੀ ਹਸਪਤਾਲ ਲੁਧਿਆਣਾ ‘ਚ ਦਾਖ਼ਲ ਹੋਈ ਸੀ, ਦੇ ਵੀ ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 12 ਹੋ ਗਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਬਲਾਕ ‘ਚ ਪੈਂਦੇ ਪਿੰਡਾਂ ‘ਚ ਅੱਜ 4 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।



error: Content is protected !!