ਆਈ ਤਾਜਾ ਵੱਡੀ ਖਬਰ
ਅੱਜ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਵਾਸਤੇ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਵੀ ਪੁਲਿਸ ਨੂੰ ਸਖ਼ਤੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਜਿਸ ਸਦਕਾ ਚੋਰੀ ਅਤੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ। ਓਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਲਗਾਤਾਰ ਚੋਰੀ ਵਰਗੀਆਂ ਭਿਆਨਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਇੱਧਰ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਵਾਰਦਾਤਾਂ ਦੇ ਚੱਲਦਿਆਂ ਹੋਇਆਂ ਲੋਕਾਂ ਦਾ ਆਪਣੇ ਘਰ ਤੋਂ ਬਾਹਰ ਨਿੱਕਲਣਾ ਮੁਸ਼ਕਿਲ ਹੋ ਗਿਆ ਹੈ ਤੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਅਜਿਹਾ ਡਰ ਵੀ ਪੈਦਾ ਹੋ ਜਾਂਦਾ ਹੈ। ਪਰ ਬਹੁਤ ਵਾਰੀ ਅਜਿਹੇ ਚੋਰ ਕਾਬੂ ਵੀ ਆ ਜਾਂਦੇ ਹਨ।

ਹੁਣ ਇੱਕ ਔਰਤ ਦੀ ਬਹਾਦਰੀ ਨੂੰ ਲੈ ਕੇ ਹਰੇਕ ਕੋਈ ਸਲਾਮ ਕਰ ਰਿਹਾ ਹੈ ਜਿੱਥੇ ਲੱਤ ਟੁੱਟਣ ਤੇ ਵੀ ਉਸ ਵੱਲੋਂ ਲੁਟੇਰੇ ਨੂੰ ਛੱਡਿਆ ਨਹੀਂ ਗਿਆ ਅਤੇ ਕਾਬੂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਵੱਲੋਂ ਦਲੇਰੀ ਦਿਖਾਉਂਦਿਆਂ ਹੋਇਆ ਇੱਕ ਸਨੇਚਰ ਨੂੰ ਕਾਬੂ ਕੀਤਾ ਗਿਆ ਹੈ। ਇਹ ਚੋਰੀ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਇਸ ਔਰਤ ਦੀ ਚੇਨ ਦੋ ਸਨੈਚਰਾਂ ਵੱਲੋਂ ਖਿੱਚ ਲਈ ਗਈ। ਜਿਸ ਸਮੇਂ ਇਹ ਔਰਤ ਸ਼ਿਵਾਨੀ ਦਹੀਆ ਆਪਣੇ 4 ਸਾਲਾਂ ਦੇ ਬੇਟੇ ਦੇਵੇਨ ਨੂੰ ਐਕਟਿਵਾ ਤੇ ਲੈ ਕੇ ਜਾ ਰਹੀ ਸੀ।

ਉਸ ਸਮੇਂ ਹੀ ਪਿੱਛੋਂ ਬਾਈਕ ਤੇ ਆਏ ਦੋ ਨੌਜਵਾਨਾਂ ਵਲੋਂ ਉਸਦੇ ਗਲ ਵਿੱਚੋਂ ਸੋਨੇ ਦੀ ਚੇਨ ਖੋਹ ਲਈ ਗਈ। ਅਤੇ ਮੌਕੇ ਤੋਂ ਫਰਾਰ ਹੋ ਗਏ। ਔਰਤ ਵੱਲੋਂ ਹੌਂਸਲਾ ਕਰਕੇ ਉਹਨਾਂ ਦਾ ਅੱਧਾ ਕਿਲੋ ਮੀਟਰ ਤੱਕ ਪਿੱਛਾ ਕੀਤਾ ਅਤੇ ਟਰੈਫਿਕ ਤੇ ਰੁਕਣ ਦੌਰਾਨ 1 ਲੁਟੇਰੇ ਨੂੰ ਸ਼ਰਟ ਤੋਂ ਫੜ ਲਿਆ ਗਿਆ,ਲੁਟੇਰਿਆਂ ਵੱਲੋਂ ਜਿੱਥੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ 200 ਮੀਟਰ ਤੱਕ ਔਰਤ ਵੀ ਨਾਲ ਹੀ ਘੜੀਸ ਹੁੰਦੀ ਗਈ। ਉਸ ਸਮੇਂ ਦੋਨੋ ਹੀ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਗਿਆ ਜਿੰਨਾ ਵਿਚੋਂ ਇੱਕ ਮੌਕੇ ਤੋਂ ਫਰਾਰ ਹੋ ਗਿਆ ਤੇ ਇੱਕ ਨੂੰ ਔਰਤ ਵੱਲੋਂ ਕਾਬੂ ਕਰ ਲਿਆ ਗਿਆ।

ਲੋਕਾਂ ਵੱਲੋਂ ਵੀ ਜਿੱਥੇ ਔਰਤ ਦੀ ਮਦਦ ਕੀਤੀ। ਪਤੀ ਵੱਲੋਂ ਆਪਣੀ ਪਤਨੀ ਅਤੇ ਬੇਟੇ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਿਸਦੀ ਲੱਤ ਟੁੱਟ ਗਈ ਹੈ ਅਤੇ ਜੇਰੇ ਇਲਾਜ ਹੈ। ਜਿਸ ਨੇ ਦੱਸਿਆ ਕਿ ਉਹ ਬੋਕਸਿੰਗ ਕੋਚ ਹੈ ਅਤੇ ਉਸਦੀ ਪਤਨੀ ਵਲੋਂ ਬਹਾਦਰੀ ਦਿਖਾਈ ਗਈ ਹੈ ਜਿਸ ਨੂੰ ਠੀਕ ਹੋਣ ਵਿੱਚ ਕੁੱਝ ਦਿਨ ਲੱਗ ਜਾਣਗੇ।

Home ਤਾਜਾ ਜਾਣਕਾਰੀ ਪੰਜਾਬ : ਔਰਤ ਦੀ ਬਹਾਦਰੀ ਨੂੰ ਹਰੇਕ ਕਰ ਰਿਹਾ ਸਲਾਮ, ਟੁੱਟੀ ਲੱਤ ਪਰ ਨਹੀਂ ਛੱਡਿਆ ਲੁਟੇਰਾ ਕੀਤਾ ਕਾਬੂ

ਤਾਜਾ ਜਾਣਕਾਰੀ
ਪੰਜਾਬ : ਔਰਤ ਦੀ ਬਹਾਦਰੀ ਨੂੰ ਹਰੇਕ ਕਰ ਰਿਹਾ ਸਲਾਮ, ਟੁੱਟੀ ਲੱਤ ਪਰ ਨਹੀਂ ਛੱਡਿਆ ਲੁਟੇਰਾ ਕੀਤਾ ਕਾਬੂ
ByadminJuly 25, 2023Comments Off on ਪੰਜਾਬ : ਔਰਤ ਦੀ ਬਹਾਦਰੀ ਨੂੰ ਹਰੇਕ ਕਰ ਰਿਹਾ ਸਲਾਮ, ਟੁੱਟੀ ਲੱਤ ਪਰ ਨਹੀਂ ਛੱਡਿਆ ਲੁਟੇਰਾ ਕੀਤਾ ਕਾਬੂ
Previous Postਚੋਰੀ ਕਰਨ ਆਏ ਚੋਰਾਂ ਨੂੰ ਜਦ ਘਰ ਚ ਕੁਝ ਨਾ ਮਿਲਿਆ , ਦਿਲ ਪਸੀਜ ਕੇ ਛੱਡ ਗਏ 500 ਦਾ ਨੋਟ
Next Postਪੰਜਾਬ : 22 ਸਾਲਾਂ ਨੌਜਵਾਨ ਮੁੰਡੇ ਦੀ ਹੋਈ ਇਸ ਤਰਾਂ ਅਚਾਨਕ ਮੌਤ , ਜਨਮਦਿਨ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ