BREAKING NEWS
Search

ਪੰਜਾਬ : ਇਹਨਾਂ 2 ਮੁੰਡਿਆਂ ਦੀ ਹੋ ਰਹੀ ਹੈ ਪੁਲਸ ਵਲੋਂ ਜੋਰਾਂ ਤੇ ਭਾਲ ਇਸ ਕਾਰਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਬੇਰੋਜ਼ਗਾਰੀ ਅਤੇ ਨਸ਼ਿਆਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਗਲਤ ਰਸਤੇ ਅਖਤਿਆਰ ਕੀਤੇ ਜਾ ਰਹੇ ਹਨ ਉਥੇ ਹੀ ਘਰ ਵਿੱਚ ਬੱਚਿਆ ਉਪਰ ਵੀ ਇਸਦਾ ਗਹਿਰਾ ਅਸਰ ਹੋ ਰਿਹਾ ਹੈ। ਜਿੱਥੇ ਵੱਡਿਆਂ ਨੂੰ ਦੇਖਦੇ ਹੋਏ ਬੱਚਿਆਂ ਵੱਲੋਂ ਵੀ ਗ਼ਲਤ ਰਸਤੇ ਅਪਨਾ ਲਏ ਜਾਂਦੇ ਹਨ ਅਤੇ ਜਿਨ੍ਹਾਂ ਵੱਲੋਂ ਅਜੇਹੀਆਂ ਗੈਰ ਸਮਾਜਿਕ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦਾ ਬਚਪਨ ਤਬਾਹੀ ਵੱਲ ਚਲਾ ਜਾਂਦਾ ਹੈ ਜਿਥੇ ਬੱਚਿਆਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਉੱਥੇ ਹੀ ਉਨ੍ਹਾਂ ਨੂੰ ਕਾਬੂ ਕਰਨ ਵਾਸਤੇ ਪ੍ਰਸ਼ਾਸਨ ਵੱਲੋਂ ਕਈ ਹੱਥ-ਕੰਡੇ ਅਪਣਾਏ ਜਾਂਦੇ ਹਨ।

ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਇਆ ਜਾ ਸਕੇ। ਹੁਣ ਪੰਜਾਬ ਵਿੱਚ ਇਨ੍ਹਾਂ ਦੋ ਮੁੰਡਿਆਂ ਦੀ ਭਾਲ ਪੁਲਿਸ ਵੱਲੋਂ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਰੀਦਕੋਟ ਦੇ ਬਾਲ ਸੁਧਾਰ ਘਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੋਮਵਾਰ ਦੇਰ ਰਾਤ 2 ਨਬਾਲਗ਼ ਬਾਲ ਕੈਦੀ ਫਰੀਦਕੋਟ ਦੇ ਬਾਲ ਸੁਧਾਰ ਘਰ ਦੇ ਅੰਦਰ ਮੁੱਖ ਗੇਟ ਨਜ਼ਦੀਕ ਗਾਰਦ ਲਈ ਬਣਾਏ ਗਏ ਕਮਰੇ ਦੀ ਇਕ ਛੱਤ ਤੇ ਚੜ੍ਹ ਕੇ ਜੇਲ ਦੀ ਕੰਧ ਤੋਂ ਦੀ ਛਾਲ ਮਾਰ ਕੇ ਬਾਹਰ ਫਰਾਰ ਹੋ ਗਏ ਹਨ।

ਜਿੱਥੇ ਇਨਾ 2 ਬਾਲ ਕੈਦੀਆਂ ਦੇ ਫ਼ਰਾਰ ਹੋਣ ਤੇ ਭੱਜਣ ਦੀ ਜਾਣਕਾਰੀ ਮਿਲਦੇ ਹੀ ਪੁਲਸ ਪਾਰਟੀਆਂ ਵੱਲੋਂ ਇਨ੍ਹਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਨੂੰ ਵੱਖ-ਵੱਖ ਜਗ੍ਹਾ ਤੇ ਭੇਜ ਦਿਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਤਫਤੀਸ਼ੀ ਸਬ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਬਾਲ ਸੁਧਾਰ ਘਰ ਦੀ ਸੁਪਰਡੈਂਟ ਸੋਨੀਆ ਸ਼ਰਮਾਂ ਵੱਲੋਂ ਇਕ ਪੱਤਰ ਜਾਰੀ ਕਰਕੇ ਦਿੱਤੀ ਗਈ ਸੀ। ਜਿੱਥੇ ਉਨ੍ਹਾਂ ਦੱਸਿਆ ਕਿ 2 ਨਬਾਲਗ਼ ਰੋਹਿਤ ਅਤੇ ਬ੍ਰਹਮਦੇਵ ਫਰਾਰ ਹੋ ਗਏ ਹਨ।

ਉੱਥੇ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਦੋਨੋਂ ਬੱਚੇ ਬਦਫੈਲੀ ਅਤੇ ਨਸ਼ਾ ਤਸਕਰੀ ਦੇ ਮਾਮਲੇ ਤਹਿਤ ਅੰਡਰ ਟ੍ਰਾਇਲ ਬਾਲ ਸੁਧਾਰ ਘਰ ਵਿਚ ਸਨ। ਜਿਨ੍ਹਾਂ ਵਿੱਚ ਬ੍ਰਹਮਦੇਵ ਜ਼ਿਲ੍ਹਾ ਮੋਗਾ ਨਾਲ ਸਬੰਧਤ ਹੈ ਅਤੇ ਦੂਸਰਾ ਦੋਸ਼ੀ ਰੋਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜੀਰੇ ਨਾਲ ਸਬੰਧਤ ਦੱਸਿਆ ਗਿਆ ਹੈ।



error: Content is protected !!