=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਇਸ ਜਗ੍ਹਾ ਤੋਂ 2 ਕੋਰੋਨਾ ਪੌਜੇਟਿਵ ਮਰੀਜ ਹੋਏ ਫਰਾਰ

2 ਕੋਰੋਨਾ ਪੌਜੇਟਿਵ ਮਰੀਜ ਹੋਏ ਫਰਾਰ

ਭਾਦਸੋਂ: ਨਗਰ ਭਾਦਸੋਂ ਤੇ ਨਾਲ ਲੱਗਦੇ ਪਿੰਡ ਚਾਸਵਾਲ ‘ਚ ਇੰਡਸਟਰੀ ਖੇਤਰ ਦੇ ਤਿੰਨ ਮਜ਼ਦੂਰ ਜੋ ਥੋੜਾ ਸਮਾਂ ਪਹਿਲਾਂ ਹੀ ਇਕ ਲੇਬਰ ਠੇਕੇਦਾਰ ਕੋਲ ਕੰਮ ਕਰਨ ਲਈ ਸਹਾਰਨਪੁਰ (ਯੂਪੀ) ਤੋਂ ਭਾਦਸੋਂ ਆਏ ਸਨ, ਬੀਤੀ 11 ਜੁਲਾਈ ਨੂੰ ਲਏ ਕੋਰੋਨਾ ਟੈਸਟ ਦੀ ਰਿਪੋਰਟ ਵਿਚ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ‘ਚੋਂ ਅਦੀਬ ਤੇ ਸੈਲੇਸ਼ ਨਾਂ ਦੇ ਦੋ ਮਜ਼ਦੂਰ ਜੋ ਕਿ ਯੂਪੀ ਦੇ ਸਹਾਰਨਪੁਰ ਨੇੜਲ਼ੇ ਨਗਰ ਰਾਮਪੁਰ ਤੋਂ ਸਨ, ਅਪਣੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਇਕ ਦਿਨ ਪਹਿਲਾਂ 12 ਜੁਲਾਈ ਦੀ ਰਾਤ ਨੂੰ ਕਿਰਾਏ ਦੀ ਕਾਰ ਰਾਹੀਂ ਯੂਪੀ ਦੌੜ ਗਏ ਹਨ।

ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਕਾਰ ਡਰਾਈਵਰ ਜੋ ਥਾਣਾ ਭਾਦਸੋਂ ਦੇ ਪਿੰਡ ਮਾਂਗੇਵਾਲ ਦਾ ਵਸਨੀਕ ਹੈ, ਨੂੰ ਪੰਜਾਬ ਵਾਪਿਸ ਪੁੱਜਦਿਆਂ ਹੀ ਇਸ ਗੱਲ ਤੋਂ ਸੂਚਿਤ ਕਰ ਦਿੱਤਾ ਗਿਆ ਤੇ ਮਾਂਗੇਵਾਲ ਸਥਿਤ ਉਸ ਦੇ ਘਰ ‘ਚ ਕੁਆਰੰਟਾਈਨ ਕੀਤਾ ਗਿਆ ਹੈ। ਮਰੀਜ਼ਾਂ ਦੇ ਯੂਪੀ ਦੌੜ ਜਾਣ ਦੀ ਖ਼ਬਰ ਪ੍ਰਸ਼ਾਸਨ ਨੂੰ ਉਦੋਂ ਮਿਲੀ ਜਦੋਂ ਸਿਹਤ ਵਿਭਾਗ ਦੀ ਟੀਮ ਮਰੀਜ਼ਾਂ ਦੀ ਆਰਜ਼ੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਕੁਆਰੰਟਾਈਨ ਕਰਨ ਗਈ।

ਥਾਣਾ ਭਾਦਸੋਂ ਦੇ ਐੱਸਐੱਚਓ ਅਮਿ੍ਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਮਾਮਲਾ ਤੁਰੰਤ ਸਹਾਰਨਪੁਰ ਖੇਤਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ‘ਚ ਲਿਆ ਕੇ ਦੋਵਾਂ ਮਰੀਜਾਂ ਨੂੰ ਸਹਾਰਨਪੁਰ ਵਿਖੇ ਹੀ ਕੁਆਰੰਟਾਈਨ ਕਰਵਾ ਕੇ ਇਲਾਜ ਆਰੰਭ ਕਰਵਾ ਦਿੱਤਾ ਗਿਆ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |




error: Content is protected !!