=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਇਸ਼ਕ ਚ ਅੰਨ੍ਹੇ ਨੌਜਵਾਨ ਨੇ ਕੀਤਾ ਖੌਫਨਾਕ ਕਾਂਡ , ਪ੍ਰੇਮਿਕਾ ਦਾ ਕਤਲ ਕਰ ਇਥੇ ਸੁੱਟੀ ਲਾਸ਼

ਆਈ ਤਾਜਾ ਵੱਡੀ ਖਬਰ 

ਪ੍ਰੇਮ ਕਹਾਣੀ ਦਾ ਦਰਦਨਾਕ ਅੰਤ, ਪਿਆਰ ਵਿਚ ਨੌਜਵਾਨ ਨੇ ਕੀਤਾ ਚੁੱਕਿਆ ਖੌਫਨਾਕ ਕਦਮ। ਪ੍ਰੇਮਿਕਾ ਦਾ ਬੇਹਰਹਿਮੀ ਨਾਲ ਕਤਲ ਕਰ ਸੁੱਟੀ ਲਾਸ਼। ਇਹ ਹੈਰਾਨੀਜਨਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆ ਰਿਹਾ ਹੈ। ਜਿਥੇ ਪਿੰਡ ਖੁੰਡਵਾਲਾ ਸੈਣੀਆਂ ਨੇੜਲੇ ਸੇਮਨਾਲੇ ’ਚੋਂ ਪੁਲਸ ਨੂੰ ਲਾਸ਼ ਬਰਾਮਦ ਹੋਈ। ਇਸ ਮਾਮਲੇ ਦੇ ਸਬੰਧ ’ਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਮੈਡਮ ਅਵਨੀਤ ਕੌਰ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਸ ਅਧਿਕਾਰੀਆਂ ਦੀ ਟੀਮ ਦਾ ਗਠਨ ਕੀਤਾ ਗਿਆ। ਜਾਣਕਾਰੀ ਦੇ ਮੁਤਾਬਿਕ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ 3 ਘੰਟਿਆਂ ’ਚ ਪੁਲਸ ਨੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਦੱਸ ਦਈਏ ਕਿ ਇਸ ਮਾਮਲੇ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੀ ਐੱਸ. ਐੱਸ. ਪੀ. ਅਵਨੀਤ ਕੌਰ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਨਜੀਤ ਸਿੰਘ ਪੁਲਸ ਕਪਤਾਨ (ਇਨਵੈਸਟੀਗੇਸ਼ਨ), ਉਪ ਕਪਤਾਨ ਸੁਖਵਿੰਦਰ ਸਿੰਘ ਪੀ. ਪੀ. ਐੱਸ. (ਇਨਵੈਸਟੀਗੇਸ਼ਨ), ਡੀ. ਐੱਸ. ਪੀ. ਜਲਾਲਾਬਾਦ ਅਤੁਲ ਸੋਨੀ, ਥਾਣਾ ਸਦਰ ਜਲਾਲਾਬਾਦ ਗੁਰਵਿੰਦਰ ਕੁਮਾਰ ਵੱਲੋਂ ਮਾਮਲੇ ਦੀ ਜਾਂਚ ਕਰਕੇ ਮੁਕੱਦਮਾ ਨੰਬਰ 84 ਅਧੀਨ ਧਾਰਾ 302, 201 ਅਧੀਨ ਧਾਰਾ ਤਹਿਤ ਅਣਪਛਾਤੇ ਦੋਸ਼ੀ ਖ਼ਿਲਾਫ਼ ਦਾਰਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਢਾਣੀ ਚੁੱਘਾ ਦੇ ਬਿਆਨਾਂ ’ਤੇ ਮਾਮਲਾ ਕੀਤਾ ਗਿਆ।

ਇਸ ਤੋ ਇਲਾਵਾ ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਔਰਤ ਭਰਾਵਾਂ ਬਾਈ ਪਤਨੀ ਛਿੰਦਰਪਾਲ ਸਿੰਘ ਦਾ ਮੁਲਜ਼ਮ ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਓਮ ਪ੍ਰਕਾਸ਼ ਸਿੰਘ ਵਾਸੀ ਬਹਿਕ ਖ਼ਾਸ ਨਾਲ ਨਾਜਾਇਜ਼ ਸਬੰਧ ਸਨ ਅਤੇ ਔਰਤ ਮੁਲਜ਼ਮ ਨੂੰ ਬਲੈਕਮੇਲ ਕਰ ਰਹੀ ਸੀ।

ਦੋਵੇਂ ਜਣੇ ਬੀਤੇ ਦਿਨ ਇਕੱਠੇ ਹੋਏ ਤਾਂ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸੀ ਅਣਬਣ ਹੋ ਗਈ, ਮੁਲਜ਼ਮ ਨੇ ਉਸ ਦਾ ਕਤਲ ਕਰ ਕੇ ਲਾਸ਼ ਨੂੰ ਸੇਮਨਾਲੇ ’ਚ ਸੁੱਟ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਕੋਲੋਂ ਔਰਤ ਦੇ ਕੰਨਾਂ ’ਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਬਰਾਮਦ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।




error: Content is protected !!