BREAKING NEWS
Search

ਪੰਜਾਬ: ਇਥੇ ਇਹਨਾਂ ਦੁਕਾਨਾਂ ਨੂੰ ਇਸ ਦਿਨ ਬੰਦ ਰੱਖਣ ਦਾ ਹੁਕਮ ਹੋਇਆ ਜਾਰੀ

ਆਈ ਤਾਜ਼ਾ ਵੱਡੀ ਖਬਰ 

ਵੱਖ-ਵੱਖ ਧਰਮਾਂ ਦੇ ਲੋਕ ਜਿੱਥੇ ਪੰਜਾਬ ਅੰਦਰ ਰਹਿੰਦੇ ਹਨ। ਉਥੇ ਹੀ ਆਉਣ ਵਾਲੇ ਦਿਨ ਤਿਉਹਾਰਾਂ ਦੇ ਮੌਕੇ ਤੇ ਸਾਰਿਆਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਰਲ ਮਿਲ ਕੇ ਇਨ੍ਹਾਂ ਤਿਉਹਾਰਾਂ ਨੂੰ ਮਨਾਇਆ ਜਾਂਦਾ ਹੈ। ਹੁਣ ਪੰਜਾਬ ਵਿੱਚ ਇਥੇ ਇਹਨਾਂ ਦੁਕਾਨਾਂ ਨੂੰ ਇਸ ਦਿਨ ਬੰਦ ਰੱਖਣ ਦਾ ਹੁਕਮ ਹੋਇਆ ਜਾਰੀ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਜਿੱਥੇ 9 ਸਤੰਬਰ ਨੂੰ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਉਸ ਦਿਨ ਜਿੱਥੇ ਜਲੰਧਰ ਜ਼ਿਲ੍ਹੇ ਵਿਚ ਸਿੱਧ ਬਾਬਾ ਸ੍ਰੀ ਸੋਢਲ ਦੇ ਮੇਲੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਸਰਕਾਰੀ ਦਫ਼ਤਰਾਂ, ਸਕੂਲਾਂ ਕਾਲਜਾਂ ਵਿਚ 9 ਸਤੰਬਰ ਦਿਨ ਸ਼ੁੱਕਰਵਾਰ ਦੀ ਛੁੱਟੀ ਦਾ ਐਲਾਨ ਕੀਤਾ ਹੈ। ਉੱਥੇ ਹੀ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਇਸ ਤੇ ਕੁਝ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚ ਸਕੇ।

ਦੱਸ ਦਈਏ ਕਿ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸੋਢਲ ਮੰਦਰ ਕੰਪਲੈਕਸ ਦੇ ਆਲੇ ਦੁਆਲੇ ਦੇ ਇਕ ਕਿਲੋਮੀਟਰ ਦੇ ਖੇਤਰ ਵਿਚ ਮੀਟ, ਸ਼ਰਾਬ ਅਤੇ ਆਂਡਿਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਾਰੀ ਕੀਤੇ ਹਨ। ਜਿਸ ਨਾਲ ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਬਰਕਰਾਰ ਰੱਖਿਆ ਜਾ ਸਕੇ। ਕਿਉਂਕਿ 9 ਸਤੰਬਰ ਨੂੰ ਹੋਣ ਵਾਲੇ ਇਸ ਮੇਲੇ ਸਬੰਧੀ ਸੋਢਲ ਮੰਦਰ ਵਿਚ ਭਗਤਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਜਿਸ ਸਦਕਾ ਬਾਜ਼ਾਰ ਸਜ ਗਏ ਹਨ। ਸਭ ਪਾਸੇ ਚਹਿਲ-ਪਹਿਲ ਵੇਖੀ ਜਾ ਰਹੀ ਹੈ ਬਜ਼ਾਰਾਂ ਵਿਚ ਖਰੀਦਦਾਰ ਆਉਣੇ ਸ਼ੁਰੂ ਹੋ ਗਏ ਹਨ।

ਮੇਲੇ ਦੀਆਂ ਇਨ੍ਹਾਂ ਖੁਸ਼ੀਆਂ ਨੂੰ ਦੇਖਦੇ ਹੋਏ ਹੀ ਡਿਪਟੀ ਕਮਿਸ਼ਨਰ ਵੱਲੋਂ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਕਿਉਂਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਣ ਵਾਲੇ ਇਸ ਮੇਲੇ ਵਿੱਚ ਲੋਕਾਂ ਵੱਲੋਂ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਆਪਣੀਆਂ ਮਾਨਤਾਵਾਂ ਪੂਰੀਆਂ ਹੋਣ ਤੇ ਢੋਲ ਅਤੇ ਵਾਜਿਆਂ ਦੇ ਨਾਲ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਨਤਮਸਤਕ ਹੋਇਆ ਜਾਂਦਾ ਹੈ।



error: Content is protected !!