BREAKING NEWS
Search

ਪੰਜਾਬ: ਆਈਲੈਟਸ ਦੀ ਕਲਾਸ ਲਗਾਉਣ ਜਾ ਰਹੀ ਨਵ ਵਿਆਹੁਤਾ ਕੁੜੀ ਨੂੰ ਰਸਤੇ ਚ ਮਿਲੀ ਮੌਤ, ਖੁਸ਼ੀਆਂ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਅੱਜ ਕੱਲ੍ਹ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ । ਇਸ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਹੈ ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ। ਰੁਜ਼ਗਾਰ ਦੀ ਤਲਾਸ਼ ‘ਚ ਲੋਕ ਵਿਦੇਸ਼ਾਂ ਵਿੱਚ ਜਾ ਕੇ ਸਖ਼ਤ ਮਿਹਨਤ ਕਰਦੇ ਨੇ ਆਪਣੇ ਤੇ ਆਪਣੇ ਪਰਿਵਾਰ ਦਾ ਜੀਵਨ ਸੰਵਾਰਦੇ ਹਨ । ਅੱਜ ਕੱਲ੍ਹ ਨੌਜਵਾਨ ਆਈਲੈੱਟਸ ਕਰਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ । ਜਿਸ ਕਾਰਨ ਪੰਜਾਬ ਭਰ ਵਿੱਚ ਪੜ੍ਹਾਈ ਦੇ ਕੇਂਦਰਾਂ ਨਾਲੋਂ ਵੱਧ ਆਈਲੈਟਸ ਸੈਂਟਰ ਬਣੇ ਹੋਏ ਹਨ । ਇਸੇ ਵਿਚਾਲੇ ਆਈਲਸ ਦੀ ਕਲਾਸ ਲਗਾਈ ਜਾ ਰਹੀ ਅਜਿਹਾ ਹਾਦਸਾ ਵਾਪਰਿਆ ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ ।

ਦਰਅਸਲ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ , ਜਿੱਥੇ ਨਾਮਦੇਵ ਚੌਕ ਵਿਖੇ ਟਰਾਲੀ ਦੀ ਲਪੇਟ ਵਿਚ ਆਉਣ ਨਾਲ ਐਕਟਿਵਾ ਸਵਾਰ ਇਕ ਨਵ ਵਿਆਹੁਤਾ ਦੀ ਮੌਤ ਹੋ ਗਈ । ਪੁਲੀਸ ਨੇ ਮ੍ਰਿਤਕ ਵਿਆਹੁਤਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪਰ ਮ੍ਰਿਤਕ ਜਵਾਨ ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਮ੍ਰਿਤਕ ਲੜਕੀ ਦੀ ਪਛਾਣ ਰਵਨੀਤ ਕੌਰ ਵਜੋਂ ਹੋਈ ਹੈ ਤੇ ਉਸ ਦਾ ਵਿਆਹ ਤਕਰੀਬਨ ਛੇ ਮਹੀਨੇ ਪਹਿਲਾਂ ਹੋਇਆ ਸੀ ਤੇ ਉਹ ਹਨੂਮਾਨ ਗਡ਼੍ਹ ਰੋਡ ਵਿਖੇ ਆਈਲੈਟਸ ਕਰਦੀ ਸੀ ।

ਅੱਜ ਸਵੇਰੇ ਜਦੋਂ ਉਹ ਅੱਠ ਵਜੇ ਦੇ ਕਰੀਬ ਆਪਣੀ ਐਕਟਿਵਾ ਤੇ ਆਈਲੈੱਟਸ ਸੈਂਟਰ ਜਾ ਰਹੀ ਸੀ । ਉਸੇ ਦੌਰਾਨ ਜਦੋਂ ਉਹ ਨਾਮਦੇਵ ਚੌਂਕ ਨੇੜੇ ਪਹੁੰਚੀ ਤਾਂ ਇੱਕ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ । ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਟਿੱਪਰ ਵਾਲਾ ਇਸ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ।

ਪਰ ਮੌਕੇ ਤੇ ਮੌਜੂਦ ਲੋਕਾਂ ਦੀ ਮੁਸਤੈਦੀ ਕਾਰਨ ਉਹ ਭੱਜਣ ਵਿਚ ਕਾਮਯਾਬ ਨਹੀਂ ਹੋਇਆ ਤੇ ਲੋਕਾਂ ਨੇ ਉਸ ਦੀ ਚੰਗੀ ਤਰ੍ਹਾਂ ਨਾਲ ਕੁੱਟਮਾਰ ਕੀਤੀ । ਇਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਹੁਣ ਮਾਮਲੇ ਸੰਬੰਧੀ ਕਾਰਵਾਈ ਜਾ ਰਹੀ ਹੈ ।



error: Content is protected !!