ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਜਿੱਥੇ ਫ਼ਿਲਮ ਖੇਤਰ ਵਿਚ ਬਹੁਤ ਸਾਰੇ ਲੋਕ ਅੱਗੇ ਆ ਕੇ ਆਪਣਾ ਚਿਹਰਾ ਲੋਕਾਂ ਵਿਚ ਪਹਿਚਾਣ ਬਣਾਉਣ ਦਾ ਕੰਮ ਕਰ ਚੁੱਕੇ ਹਨ। ਉਹ ਲੋਕ ਕਿਸੇ ਵੀ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਹੁਣ ਉਨ੍ਹਾਂ ਦੇ ਚਿਹਰੇ ਨੂੰ ਫ਼ਿਲਮਾਂ ਵਿੱਚ ਨਿਭਾਏ ਗਏ ਕਿਰਦਾਰ ਦੇ ਕਾਰਨ ਸਾਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਪੰਜਾਬ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਫ਼ਿਲਮੀ ਕਲਾਕਾਰ ਫ਼ਿਲਮਾਂ ਵਿਚ ਕੰਮ ਕਰਦੇ ਹਨ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਪੰਜਾਬੀ ਫਿਲਮਾਂ ਦੀ ਥਮ ਨਿਰਮਲ ਰਿਸ਼ੀ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਉਨ੍ਹਾਂ ਵੱਲੋਂ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਵਿਚ ਕੰਮ ਕੀਤਾ ਗਿਆ ਹੈ। ਅਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਸੁਪਰ-ਡੁਪਰ ਹਿੱਟ ਰਹੀਆਂ ਹਨ ਅਤੇ ਵਿਦੇਸ਼ਾਂ ਵਿੱਚ ਜਾ ਕੇ ਵੀ ਉਨ੍ਹਾਂ ਵੱਲੋਂ ਇਨ੍ਹਾਂ ਫ਼ਿਲਮਾਂ ਵਿੱਚ ਕਿਰਦਾਰ ਨਿਭਾਏ ਗਏ ਹਨ।

ਨਿਰਮਲ ਰਿਸ਼ੀ ਜਲਦੀ ਹੀ ਛੋਟੇ ਪਰਦੇ ਉਪਰ ਵੀ ਦਿਖਾਈ ਦੇਣ ਵਾਲੇ ਹਨ। ਉਹ ਹੁਣ ਨਿਰਮਾਤਾ ਰਵੀ ਦੂਬੇ ਅਤੇ ਸਰਗੁਣ ਮਹਿਤਾ ਦੇ ਸ਼ੁਰੂ ਹੋਣ ਜਾ ਰਹੇ ਇਸ ਸੀਰੀਅਲ ਵਿਚ ਜਿੰਮੀ ਸ਼ੇਰਗਿੱਲ ਨਾਲ ਨਜ਼ਰ ਆਉਣਗੇ। ਦੱਸਿਆ ਗਿਆ ਹੈ ਕਿ ਜਿਥੇ ਉਹ ਛੋਟੇ ਪਰਦੇ ਤੇ ਇਕੱਠੇ ਦਿਖਾਈ ਦੇਣਗੇ ਉਥੇ ਹੀ ਉਨ੍ਹਾਂ ਦੇ ਇਸ ਸ਼ੋਅ ਦਾਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿੱਥੇ ਇਸ ਦੀ ਸਟੋਰੀ ਪਤੀ ਪਤਨੀ ਦੁਆਲੇ ਘੁੰਮਦੀ ਹੋਈ ਦਿਖਾਈ ਦੇਵੇਗੀ। ਉਥੇ ਹੀ ਜਿੰਮੀ ਸ਼ੇਰਗਿੱਲ ਦੀ ਪਤਨੀ ਸਵਰਨ ਦੇ ਰੂਪ ਵਿੱਚ ਸੰਗੀਤਾ ਘੋਸ਼ ਵਲੋਂ ਕੰਮ ਕੀਤਾ ਜਾ ਰਿਹਾ ਹੈ।

ਉਥੇ ਹੀ ਸੰਗੀਤਾ ਦੀ ਸੱਸ ਦੇ ਰੂਪ ਵਿੱਚ ਨਿਰਮਲ ਰਿਸ਼ੀ ਨਜ਼ਰ ਆਉਣਗੇ। ਇਸ ਸੀਰੀਅਲ ਦਾ ਸੈੱਟ ਜਿਥੇ ਚੰਡੀਗੜ੍ਹ ਵਿੱਚ ਲਗਾਇਆ ਗਿਆ ਹੈ ਉਥੇ ਹੀ ਇਸ ਦੀ ਸਾਰੀ ਸ਼ੂਟਿੰਗ ਕੀਤੀ ਜਾਵੇਗੀ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਜਲਦੀ ਹੀ ਉਹ ਇਸ ਪ੍ਰਾਜੈਕਟ ਨੂੰ ਸਾਈਨ ਕਰ ਲੈਣਗੇ।

ਜਿਸ ਤੋਂ ਬਾਅਦ ਇਸ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ਜਿੱਥੇ ਇਹ ਕਹਾਣੀ ਇੱਕ ਜੋੜੇ ਦੇ ਦੁਆਲੇ ਘੁੰਮਦੀ ਹੈ ਜਿਸ ਵਿੱਚ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਛੱਡ ਦਿੰਦੇ ਹਨ। ਨਿਰਮਤਾ ਰਵੀ ਦੂਬੇ ਅਤੇ ਸਰਗੁਣ ਮਹਿਤਾ ਵੱਲੋਂ ਪਹਿਲਾਂ ਹੀ ਕਲਰਸ ਚੈਨਲ ਉਪਰ ਉਡਾਰੀਆਂ ਸੀਰੀਅਲ ਸ਼ੁਰੂ ਕੀਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।


ਤਾਜਾ ਜਾਣਕਾਰੀ
ਪੰਜਾਬੀ ਫ਼ਿਲਮਾਂ ਦੀ ਥੰਮ ਨਿਰਮਲ ਰਿਸ਼ੀ ਬਾਰੇ ਆਈ ਇਹ ਵੱਡੀ ਖਬਰ
ByadminJanuary 15, 2022Comments Off on ਪੰਜਾਬੀ ਫ਼ਿਲਮਾਂ ਦੀ ਥੰਮ ਨਿਰਮਲ ਰਿਸ਼ੀ ਬਾਰੇ ਆਈ ਇਹ ਵੱਡੀ ਖਬਰ
Previous Postਹੋ ਜਾਵੋ ਸਾਵਧਾਨ : ਇਸ ਤਰਾਂ ਨਾਲ ਫੋਨ ਤੇ ਗਲ੍ਹ ਕਰਨ ਵਾਲੇ – ਸਰਕਾਰ ਨੇ ਜਾਰੀ ਕਰਤਾ ਇਹ ਅਲਰਟ
Next Postਅਫਸਾਨਾ ਖ਼ਾਨ ਦੇ ਮੰਗੇਤਰ ਨੇ ਪਹਿਲੇ ਵਿਆਹ ਦੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਕਹੀ ਇਹ ਗਲ੍ਹ
