BREAKING NEWS
Search

ਪੰਜਾਬੀ ਸਭਿਆਚਾਰਕ ਜਗਤ ਚ ਛਾਈ ਸੋਗ ਦੀ ਲਹਿਰ ਹੋਈ ਇਸ ਮਸ਼ਹੂਰ ਕਲਾਕਾਰ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੁੱਚੇ ਪੰਜਾਬ ਵਿੱਚ ਕਰੋਨਾ ਦਾ ਕ-ਹਿ-ਰ ਪਹਿਲਾਂ ਦੇ ਮੁਕਾਬਲੇ ਵਧੇਰੇ ਵੇਖਿਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਵਿੱਚ ਹੁਣ ਤੱਕ ਬਹੁਤ ਸਾਰੀਆਂ ਅਹਿਮ ਸਖਸ਼ੀਅਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ। ਜਿਨ੍ਹਾਂ ਵਿੱਚ ਰਾਜਨੀਤਿਕ , ਖੇਡ ,ਧਾਰਮਿਕ, ਸੰਗੀਤ ਅਤੇ ਫ਼ਿਲਮ ਇੰਡਸਟਰੀ ਤੇ ਸਾਹਿਤਕ ਦੁਨੀਆਂ ਦੇ ਬਹੁਤ ਸਾਰੇ ਲੋਕ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਗਏ। ਜਿਨ੍ਹਾਂ ਦੀ ਕਮੀ ਉਨ੍ਹਾਂ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕਰੋਨਾ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਲੋਕਾਂ ਦੀ ਜਾਨ ਗਈ ਉਥੇ ਹੀ ਕੁਝ ਬਿਮਾਰੀਆਂ ਦੇ ਚੱਲਦੇ ਤੇ ਕੁਝ ਸੜਕ ਹਾਦਸਿਆਂ ਦਾ ਸ਼ਿ-ਕਾ-ਰ ਹੋ ਗਏ।

ਇਸ ਸਾਲ ਦੇ ਇਨ੍ਹਾਂ ਕੁਝ ਮਹੀਨਿਆਂ ਵਿੱਚ ਵਾਪਰੇ ਹਾਦਸੇ ਲੋਕਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਹੁਣ ਇਸ ਮਸ਼ਹੂਰ ਹਸਤੀ ਦੀ ਅ-ਚਾ-ਨ-ਕ ਮੌ-ਤ ਹੋ ਗਈ ਹੈ। ਜਿਸ ਨਾਲ ਪੰਜਾਬੀ ਸੱਭਿਆਚਾਰ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਾਹਿਤ ਜਗਤ ਵਿਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਲੇਖਕ , ਗੀਤਕਾਰ ਅਤੇ ਵਾਲੀਵਾਲ ਤੇ ਕਬੱਡੀ ਦੇ ਖਿਡਾਰੀ ਗੁਰਚਰਨ ਸਿੰਘ ਬੋਪਾਰਾਏ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨੂੰ ਸੁਣਦੇ ਸਾਰ ਹੀ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਸ਼ਿਵ ਕੁਮਾਰ ਬਟਾਲਵੀ ਨੂੰ ਸਾਹਿਤ ਜਗਤ ਵਿੱਚ ਮੁੱਢਲੀ ਪਛਾਣ ਦਿਵਾਉਣ ਵਾਲੇ ਸ਼ਿਵ ਦੇ ਚੰਨ ਵੀਰ, ਪ੍ਰਸਿੱਧ ਕਾਵਿ ਸੰਗ੍ਰਹਿ ਕੇਰਾਂ ਕਿਰਨਾਂ ਦੇ ਲੇਖਕ ਵਜੋਂ ਪ੍ਰਸਿੱਧ ਸਨ। ਪੰਜਾਬੀ ਲੋਕ ਗਾਇਕਾ ਜਗਮੋਹਨ ਕੌਰ ਨੂੰ ਵੀ ਉਨ੍ਹਾਂ ਨੇ ਹੀ ਬਚਪਨ ਤੋਂ ਸੰਗੀਤ ਖੇਤਰ ਵਿੱਚ ਅਗਵਾਈ ਦਿੱਤੀ ਸੀ। ਤੇ ਇਨ੍ਹਾਂ ਦੁਆਰਾ ਹੀ ਲਿਖੇ ਗਏ ਉੱਚ-ਮਿਆਰੀ ਦੇ ਸਾਹਿਤਕ ਗੀਤਾਂ ਨੂੰ ਉਨ੍ਹਾਂ ਵੱਲੋਂ ਗਾਇਆ ਗਿਆ। ਮੈਨੂੰ ਤੋਰ ਮੁਕਲਾਵੇ ਤੋਰ ਅੰਬੜੀਏ ਤੋਰ ਨੀਂ ਵਰਗੇ ਗੀਤਾਂ ਦੇ ਸਿਰਜਕ ਗੁਰਚਰਨ ਸਿੰਘ ਬੋਪਾਰਾਏ ਦੇ ਗੀਤਾਂ ਨੂੰ ਨਰਿੰਦਰ ਬੀਬਾ, ਅਮਰਜੀਤ ਗੁਰਦਾਸਪੁਰੀ , ਨਰਿੰਦਰ ਕੌਰ ,ਜਗਮੋਹਨ ਕੌਰ, ਗੁਰਮੀਤ ਬਾਵਾ, ਹੰਸ ਰਾਜ ਹੰਸ ,ਰਜਿੰਦਰ ਰਾਜਨ, ਜਗਜੀਤ ਸਿੰਘ ਜ਼ੀਰਵੀ, ਸੁਰਿੰਦਰ ਕੌਰ ਵੱਲੋਂ ਗਾਇਆ ਗਿਆ ਹੈ।

ਦੇਸ਼ ਦੀ ਵੰਡ ਮਗਰੋਂ ਗੁਰਚਰਨ ਸਿੰਘ ਬੋਪਾਰਾਏ ਗੁਰਦਾਸਪੁਰ ਜ਼ਿਲੇ ਦੇ ਪਿੰਡ ਚੱਠਾ ਵਿਖੇ ਆ ਕੇ ਵਸੇ ਸਨ। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਨ ਸਮੇਂ ਤੋਂ ਲੈ ਕੇ ਮ-ਰ-ਦੇ ਦ-ਮ ਤੱਕ ਆਪਣੇ ਮਿੱਤਰ ਸਵਰਨ ਸਿੰਘ ਨਾਲ ਰਲ ਕੇ ਗਾਉਂਦੇ ਰਹੇ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।



error: Content is protected !!