BREAKING NEWS
Search

ਪੰਜਾਬੀ ਦੀਆਂ ਕਨੇਡਾ ਵਿਚ ਹੋ ਗਈਆਂ ਪੋਂ ਬਾਰਾਂ : ਆਪਣੇ ਜਨਮ ਦਿਨ ਤੇ ਕੀਤਾ ਅਜਿਹਾ ਕੰਮ, ਸਾਰੇ ਪਾਸੇ ਚਰਚਾ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇ ਵਿਚ ਪੈਸੇ ਬਹੁਤ ਜਰੂਰੀ ਹੋ ਗਿਆ ਹੈ ਇਸ ਦੇ ਬਹੁਤ ਕਾਰਨ ਹੋ ਸਕਦੇ ਹਨ ਜਿਵੇ ਹਰ ਚੀਜ਼ ਜਾਂ ਵਸਤੂ ਪੈਸੇ ਉਤੇ ਨਿਰਭਰ ਕਰਦੀ ਹੈ। ਇਸ ਲਈ ਬਹੁਤ ਸਾਰੇ ਲੋਕ ਪੈਸਾ ਕਮਾਉਣ ਲਈ ਕਈ ਸਾਰੇ ਕੰਮ ਇਕੋ ਸਮੇ ਕਰਦੇ ਹਨ ਜਾਂ ਅਜਿਹੀਆ ਲਾਟਰੀਆ ਜਾ ਅਜਿਹੇ ਕਾਰੋਬਾਰ ਕਰਦੇ ਹਨ ਜਿਨ੍ਹਾਂ ਕਰਕੇ ਉਹ ਜਲਦੀ ਅਤੇ ਥੋੜੇ ਸਮੇ ਵਿਚ ਅਮੀਰ ਹੋ ਜਾਣ। ਜਿਸ ਕਾਰਨ ਬਹੁਤ ਸਾਰੇ ਲੋਕ ਲਾਟਰੀ ਬੰਪਰ ਖਰੀਦਦੇ ਰਹਿੰਦੇ ਹਨ। ਇਸੇ ਦਿਨ ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ।

ਦਰਅਸਲ ਇਹ ਖ਼ਬਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਤੂੰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਰਨਬੀ ਦੇ ਵਾਸੀ ਬਲਜਿੰਦਰ ਸਿੰਘ ਨੂੰ ਲੱਖਾਂ ਰੁਪਏ ਦੀ ਲਾਟਰੀ ਹੈ। ਦੱਸ ਦਈਏ ਕਿ ਬਲਜਿੰਦਰ ਸਿੰਘ ਪੰਜਾਬ ਦਾ ਵਾਸੀ ਸੀ। ਬੀਤੇ ਦਿਨੀਂ ਵਲੋਂ ਇਕ ਲਾਟਰੀ ਦੀ ਟਿਕਟ ਖਰੀਦੀ ਗਈ। ਜਿਸ ਨਾਲ ਉਸ ਨੂੰ ਇਕ ਲੱਖ 4 ਹਜ਼ਾਰ ਡਾਲਰ ਦਾ ਇਨਾਮ ਨਿਕਲਿਆ ਹੈ। ਜੋ ਕਿ ਇੰਡੀਆ ਦੀ ਕਰੰਸੀ ਦੇ ਹਿਸਾਬ ਨਾਲ 62 ਲੱਖ ਰੁਪਏ ਬਣਦੇ ਹਨ।

ਬਲਜਿੰਦਰ ਸਿੰਘ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹ ਕਈ ਸਾਲਾਂ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦਦੇ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਇਹ ਲਾਟਰੀ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪਿਛੇ ਇੱਕ ਖਾਸ ਗੱਲ ਇਹ ਹੈ ਕਿ ਉਹ ਲਾਟਰੀ ਦੀ ਟਿਕਟ ਦਾ ਨੰਬਰ ਆਪਣੀ ਜਨਮ ਦਿਨ ਦੀ ਤਰੀਖ ਭਾਵ 22 ਨੰਬਰ ਦੀ ਲਾਟਰੀ ਖਰੀਦਦੇ ਰਹਿੰਦੀ ਸੀ। ਜੋ ਕਿ ਹੁਣ ਲਕੀ ਸਾਬਿਤ ਹੋਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਨੂੰ ਏਨੀ ਵੱਡੀ ਰਕਮ ਦੀ ਲਾਟਰੀ ਨਿਕਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਹ ਇਸ ਪੈਸੇ ਨਾਲ ਇਕ ਨਵਾਂ ਕੰਪਿਊਟਰ ਖ਼ਰੀਦਣ ਲਈ ਅਤੇ ਬਾਕੀ ਰਕਮ ਨੂੰ ਬੱਚਤ ਲਈ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦੇਣਗੇ।



error: Content is protected !!