BREAKING NEWS
Search

ਪੰਜਾਬੀ ਜਗਤ ਨੂੰ ਪਿਆ ਇੱਕ ਹੋਰ ਵੱਡਾ ਘਾਟਾ ਮਸ਼ਹੂਰ ਗੀਤਕਾਰ ਦਾ ਹੋਇਆ ਦਿਹਾਂਤ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਪਰਗਟ ਸਿੰਘ ਡੇਢ ਕੁ ਦਹਾਕੇ ਤੋਂ ਆਪਣੀ ਸਰਦਾਰੀ ਕਾਇਮ ਰੱਖ ਰਿਹਾ ਹੈ। ਉਸ ਦੇ ਗੀਤਾਂ ਦੇ ਨੈਣ-ਨਕਸ਼ ਹੋਰਾਂ ਤੋਂ ਵੱਖਰੇ ਹੋਣ ਕਰਕੇ ਲੋਕ ਉਸ ਦੀ ਕਲਮ ਦੀ ਸ਼ਨਾਖ਼ਤ ਕਰ ਲੈਂਦੇ ਹਨ। ਅਜੇ ਵੀ ਪਰਗਟ ਸਿੰਘ ਲਗਾਤਾਰ ਅੱਗੇ ਵੱਧ ਰਿਹਾ ਹੈ। ਉਹ ਆਪਣੇ ਬਣਾਏ ਰਿਕਾਰਡ ਖ਼ੁਦ ਹੀ ਤੋੜ ਰਿਹਾ ਸੀ । ਖ਼ਾਸ ਗੱਲ ਇਹ ਹੈ ਕਿ ਪਰਗਟ ਸਿੰਘ ਮਿਥ ਕੇ ਕੁਝ ਵੀ ਨਹੀਂ ਲਿਖਦਾ। ਉਸ ਦੇ ਅੰਦਰੋਂ ਆਪ ਮੁਹਾਰੇ ਹੀ ਨਿਕਲਦੇ ਰਹਿੰਦੇ ਸੀ ਗੀਤ ‘ਬਾਤ ਜੋ ਦਿਲ ਸੇ ਨਿਕਲਤੀ ਹੈ… ਅਸਰ ਰੱਖਤੀ ਹੈ’ ਸਤਰ ਨੂੰ ਸਹੀ ਸਾਬਿਤ ਕਰਦੇ ਹਨ। ਸਭ ਤੋਂ ਪਹਿਲਾ ਹਿੱਟ ਗੀਤ ਪਰਗਟ ਸਿੰਘ ਦਾ ਹਰਜੀਤ ਹਰਮਨ ਦਾ ਗਾਇਆ ‘ਮਿੱਤਰਾਂ ਦਾ ਨਾਂਅ ਚਲਦੈ’ ਸੀ, ਉਸਦੇ ਬਾਅਦ ‘ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ’ ਵੱਲੋਂ ਬਣਾਏ ਰਿਕਾਰਡ ਬਾਰੇ ਸਾਰੇ ਜਾਣਦੇ ਹਨ। ਜ਼ਿਕਰਯੋਗ ਹੈ ਕਿ ਇਸ ਗੀਤ ਦੀ ਵੀਡਿਓ ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਨੇ ਮਸਾਂ ਡੇਢ ਕੁ ਲੱਖ ਰੁਪਏ ਦੇ ਬਜਟ ਬਣਾੲੀ ਸੀ ਤੇ ਸੰਗੀਤ ਅਤੁੱਲ ਸ਼ਰਮਾ ਦਾ ਸੀ।

ਪਰਿਵਾਰਿਕ ਗੀਤਾਂ ਦੇ ਰਚੇਤਾ ਬਾਪੂ ਪਰਗਟ ਸਿੰਘ ਲਿੱਦੜਾਂ ਵਾਲੇ ਅਕਾਲ ਚਲਾਣਾ ਕਰ ਗੲੇ ਹਨ.. ਸੱਚੇ ਪਾਤਸਾਹ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ਉਹਨਾਂ ਦੇ ਬੱਚੇ ਸਟਾਲਿਨਵੀਰ ਇੱਕ ਵੀਡੀਓ ਨਿਰਦੇਸ਼ਕ ਅਤੇ ਫ਼ੋਟੋਗ੍ਰਾਫ਼ਰ ਹੈ ਉਸ ਦਾ ਜਨਮ ਦਸੰਬਰ 20, 1987 ਨੂੰ ਪੰਜਾਬੀ ਗੀਤਕਾਰ ਪਰਗਟ ਸਿੰਘ ਦੇ ਘਰ ਪਿੰਡ ਲਿੱਦੜਾ ਵਿਖੇ ਹੋਇਆ, ਉਸਨੇ ਆਪਣੇ ਪਿਤਾ ਵਾਂਗ ਹੀ ਪੰਜਾਬੀ ਸਭਿਆਚਾਰ ਨੂੰ ਦਿਲੋਂ ਪਿਆਰ ਕੀਤਾ ਅਤੇ ਉਸਦੇ ਨਾਲ ਸਬੰਧਿਤ ਕੀਤੇ ਕੰਮ ਲਈ ਨਾਮਣਾ ਖੱਟਿਆ ਹੈ।

ਪ੍ਰਗਟ ਸਿੰਘ ਨੇ ਆਪਣੀ ਕਲਮ ਦਾ ਲੋਹਾ ਮੰਨਵਾ ਕੇ ਸੰਗੀਤ ਜਗਤ ਨੂੰ ਇਕ ਚੰਗਾ ਰਾਹ ਦਿਖਾਇਆ ਹੈ। ਉਹ ਬਹੁਤ ਹੀ ਸਾਫ ਅਤੇ ਨੇਕ ਦਿਲ ਦਾ ਆਦਮੀ ਸੀ। ਉਸਨੇ ਆਪਣੀ ਕਲਮ ਦੇ ਨਾਲ ਕਈ ਦੇਸ਼ਾ ਦੀ ਸੈਰ ਵੀ ਕੀਤੀ ਪਰ ਕਦੇ ਪੈਸੇ ਦੇ ਪਿੱਛੇ ਨਹੀਂ ਭੱਜਿਆ। ਪੰਜਾਬ ਦੇ ਲਈ ਉਸਦੇ ਅੰਦਰ ਇੱਕ ਖਾਸ ਕਿਸਮ ਦਾ ਦਰਦ ਸੀ ਅਤੇ ਕਦੇ ਕਦੇ ਉਹ ਇਸਨੂੰ ਆਪਣੀ ਕਲਮ ਰਾਹੀਂ ਵੀ ਪੇਸ਼ ਕਰਦਾ।ਉਸਦੀ ਇਕ ਬੇਟੀ ਹੈ ਜਿਸਦੀ ਮੈਰਿਜ ਹੋ ਚੁੱਕੀ ਹੈ ਅਤੇ ਬੇਟਾ ਵੀ ਆਪਣੇ ਪੈਰਾਂ ਤੇ ਖੜਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਮਸਤੂਆਣਾ ਸਾਹਿਬ ਨੇੜੇ ਪਿੰਡ ਲਿੱਦੜਾਂ ਵਿੱਚ ਪਰਗਟ ਕੋਲ ਚੰਗੀ ਜ਼ਮੀਨ ਹੈ ਜਿਸ ਵਿੱਚ ਸਵੇਰੇ-ਸ਼ਾਮ ਉਸ ਨੂੰ ਟਹਿਲ ਕੇ ਸਕੂਨ ਮਿਲਦਾ ਹੈ।ਸ਼ਮਸ਼ੇਰ ਸੰਧੂ-ਸੁਰਜੀਤ ਬਿੰਦਰਖੀਆ ਤੋਂ ਬਾਅਦ ਪਰਗਟ-ਹਰਮਨ ਦੀ ਜੋੜੀ ਨੇ ਲਗਾਤਾਰ ਇੰਨਾ ਲੰਬਾ ਸਮਾਂ ਇਕੱਠਿਆਂ ਕੰਮ ਕਰਕੇ ਇਤਿਹਾਸ ਸਿਰਜਿਆ ਹੈ।



error: Content is protected !!