BREAKING NEWS
Search

ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਏਨੀ ਤਰੀਕ ਨੂੰ ਹੋਣਾ ਸੀ ਵਿਆਹ ਤੈਅ, ਮੰਗੇਤਰ ਨੇ ਕੀਤੇ ਅੰਤਿਮ ਦਰਸ਼ਨ

ਆਈ ਤਾਜ਼ਾ ਵੱਡੀ ਖਬਰ 

ਛੋਟੀ ਉਮਰੇ ਸੰਗੀਤ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਗਾਇਕ ਸਿੱਧੂ ਮੂਸੇਵਾਲਾ ਜਿਥੇ ਇਸ ਦੁਨੀਆ ਤੋਂ ਚੱਲ ਵਸਿਆ ਹੈ। ਉੱਥੇ ਹੀ ਉਸਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ। ਜਿੱਥੇ ਪਰਵਾਰ ਵੱਲੋ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਅਤੇ ਐਨ ਆਈ ਏ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਜਿਸ ਬਾਬਤ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਭਗਵੰਤ ਮਾਨ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ। ਜਿਥੇ ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਬੀਤੇ ਕਲ ਉਸ ਸਮੇਂ ਸਿੱਧੂ ਮੂਸੇਵਾਲਾ ਉਪਰ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਸੀ ਜਿਸ ਸਮੇਂ ਉਹ ਆਪਣੇ 3 ਦੋਸਤਾਂ ਦੇ ਨਾਲ ਆਪਣੀ ਜੀਪ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ।

ਇਸ ਸਮੇਂ ਜਿੱਥੇ ਦੇਸ਼-ਵਿਦੇਸ਼ ਵਿੱਚ ਵਸਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਥੇ ਹੀ ਇਸ ਮਾਮਲੇ ਨਾਲ ਕਈ ਗੈਂਗਸਟਰਾਂ ,ਗਾਇਕਾ ਅਤੇ ਅਦਾਕਾਰਾ ਦੇ ਨਾਮ ਸਾਹਮਣੇ ਆ ਰਹੇ ਹਨ ਪੁਲਿਸ ਵੱਲੋਂ ਜਿਥੇ ਇਸ ਮਾਮਲੇ ਵਿੱਚ ਕੱਲ੍ਹ ਛੇ ਵਿਅਕਤੀਆਂ ਨੂੰ ਸ਼ੱਕੀ ਤੌਰ ਤੇ ਹਿਰਾਸਤ ਵਿਚ ਲਿਆ ਗਿਆ ਸੀ ਉਥੇ ਹੀ ਪਟਿਆਲਾ ਤੋਂ ਵੀ ਹੁਣ 2 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪਟਿਆਲਾ ਤੋਂ ਚੰਡੀਗੜ੍ਹ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੁਣ ਸਿੱਧੂ ਮੂਸੇ ਵਾਲੇ ਦਾ ਇੰਨੀ ਤਰੀਕ ਨੂੰ ਵਿਆਹ ਹੋਣਾ ਸੀ ਅਤੇ ਉਸ ਦੀ ਮੰਗੇਤਰ ਵੱਲੋਂ ਵੀ ਅੰਤਿਮ ਦਰਸ਼ਨ ਕੀਤੇ ਗਏ ਹਨ। ਕੱਲ ਜਿਥੇ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਹੈ ਅਤੇ ਆਉਣ ਵਾਲੇ ਅਗਲੇ ਮਹੀਨੇ 11 ਜੂਨ ਨੂੰ ਉਸ ਦਾ ਜਨਮ ਦਿਨ ਸੀ। ਸਿਧੂ ਮੁਸੇ ਵਾਲਾ ਦਾ ਜਨਮ ਜਿੱਥੇ 11 ਜੂਨ ਉੱਨੀ ਸੌ ਤਰਿਆਨਵੇਂ ਨੂੰ ਹੋਇਆ ਸੀ। ਉਥੇ ਵੀ ਉਸ ਦਾ ਵਿਆਹ ਤੈਅ ਹੋ ਚੁੱਕਾ ਸੀ ਜਿਸ ਦੀ ਪੁਸ਼ਟੀ ਉਸ ਦੀ ਮਾਂ ਵੱਲੋਂ ਕੀਤੀ ਗਈ ਸੀ ਜਿਸ ਨੇ ਖੁਦ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਅਤੇ ਇਸ ਵਿਆਹ ਦੇ ਪ੍ਰੇਮ ਵਿਆਹ ਹੋਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਸੀ।

ਜਿੱਥੇ ਮਾਂ ਦਾ ਆਪਣੇ ਪੁੱਤਰ ਦੇ ਵਿਆਹ ਦਾ ਸੁਪਨਾ ਅਧੂਰਾ ਰਹਿ ਗਿਆ ਹੈ ਇਸ ਵਿਆਹ ਦੇ ਤੈਅ ਹੋਣ ਤੇ ਸੱਦਾ ਪੱਤਰ ਵੀ ਵੰਡੇ ਜਾ ਰਹੇ ਸਨ। ਸਿੱਧੂ ਮੂਸੇਵਾਲਾ ਦੀ ਮੰਗੇਤਰ ਵੱਲੋਂ ਜਿੱਥੇ ਅੱਜ ਉਸ ਦੇ ਅੰਤਿਮ ਦਰਸ਼ਣ ਕੀਤੇ ਗਏ ਹਨ ਉਥੇ ਹੀ ਉਸ ਵੱਲੋਂ ਮੀਡੀਆ ਦੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਗਿਆ ਹੈ ।



error: Content is protected !!