ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ, ਜਿਨ੍ਹਾਂ ਵੱਲੋਂ ਸੰਗੀਤ ਜਗਤ ਦੇ ਵਿੱਚ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ। ਬਹੁਤ ਸਾਰੇ ਗਾਇਕਾਂ ਵੱਲੋਂ ਜਿੱਥੇ ਗਾਇਕੀ ਦੇ ਖੇਤਰ ਦੇ ਨਾਲ-ਨਾਲ ਅਦਾਕਾਰੀ ਖੇਤਰ ਵਿੱਚ ਵੀ ਆਪਣੀ ਕਿਸਮਤ ਅਜਮਾਈ ਗਈ ਹੈ ਅਤੇ ਬਹੁਤ ਸਾਰੇ ਗਾਇਕਾਂ ਵੱਲੋਂ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਗਏ ਹਨ। ਅਜਿਹੇ ਗਾਇਕਾਂ ਤੇ ਅਦਾਕਾਰਾਂ ਦੇ ਨਾਲ ਜੁੜੀਆਂ ਹੋਈਆਂ ਜਿਥੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉੱਥੇ ਹੀ ਕਈ ਖਬਰਾਂ ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਨੂੰ ਲੈ ਕੇ ਵੀ ਸਾਹਮਣੇ ਆ ਜਾਂਦੀਆਂ ਹਨ।
ਹੁਣ ਪੰਜਾਬੀ ਗਾਇਕ ਨਿੰਜਾ ਨੂੰ ਵਧਾਈਆਂ ਮਿਲ ਰਹੀਆਂ ਹਨ ਜਿਥੇ ਪ੍ਰਮਾਤਮਾ ਵੱਲੋਂ ਇਹ ਅਨਮੋਲ ਦਾਤ ਦਿੱਤੀ ਗਈ ਹੈ। ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਗਾਇਕ ਅਤੇ ਅਦਾਕਾਰ ਨੇ ਜਿੱਥੇ ਆਪਣੇ ਗੀਤਾ ਨੂੰ ਲੈ ਕੇ ਅਕਸਰ ਹੀ ਚਰਚਾ ਵਿਚ ਰਹਿੰਦੇ ਹਨ। ਉੱਥੇ ਹੀ ਹੁਣ ਨਿੰਜਾ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਘਰ ਆਈ ਖੁਸ਼ੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਜਿੱਥੇ ਉਨ੍ਹਾਂ ਵੱਲੋਂ ਆਪਣੇ ਨਵ ਜਨਮੇ ਪੁੱਤਰ ਦੇ ਪੈਰਾਂ ਦੀ ਇਕ ਤਸਵੀਰ ਸਾਂਝੀ ਕੀਤੀ ਗਈ ਹੈ ਅਤੇ ਦਸਿਆ ਗਿਆ ਹੈ ਕਿ ਉਨ੍ਹਾਂ ਦੀ ਪਤਨੀ ਵੱਲੋਂ ਇਕ ਪੁੱਤਰ ਨੂੰ ਜਨਮ ਦਿੱਤਾ ਗਿਆ ਹੈ।ਦੱਸ ਦਈਏ ਕਿ ਨਿੰਜਾ ਵੱਲੋਂ ਚੰਡੀਗੜ੍ਹ ਦੇ ਇਕ ਹੋਟਲ ਵਿੱਚ ਸਾਦੇ ਢੰਗ ਨਾਲ ਦੋ ਹਜ਼ਾਰ ਉੱਨੀ ਵਿੱਚ ਵਿਆਹ ਕਰਵਾਇਆ ਗਿਆ ਸੀ ਜਿਸ ਨੂੰ ਕਿ ਸਿਕਰੇਟ ਰੱਖਿਆ ਗਿਆ ਸੀ ਅਤੇ ਇਸ ਵਿਆਹ ਦੇ ਵਿੱਚ ਕੁਝ ਖਾਸ ਲੋਕ ਹੀ ਸ਼ਾਮਲ ਹੋਏ ਸਨ।
ਜਿੱਥੇ ਉਨ੍ਹਾਂ ਬਹੁਤ ਸਾਰੇ ਪੰਜਾਬੀ ਗੀਤ ਸਰੋਤਿਆਂ ਦੀ ਝੋਲੀ ਪਾਏ ਗਏ ਹਨ ਅਤੇ ਕਈ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਗਈ ਹੈ ਉਥੇ ਹੀ ਹੁਣ ਆਪਣੇ ਪੁੱਤਰ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਣ ਨਾਲ ਉਨ੍ਹਾਂ ਨੂੰ ਜ਼ਿੰਦਗੀ ਨਾਲ ਹੋਰ ਪਿਆਰ ਹੋ ਗਿਆ ਹੈ। ਜਿੱਥੇ ਦੱਸਿਆ ਗਿਆ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਦਾ ਨਾਂ ਨਿਸ਼ਾਨ ਰੱਖਿਆ ਹੈ।
ਤਾਜਾ ਜਾਣਕਾਰੀ