BREAKING NEWS
Search

ਪੰਜਾਬੀਓ ਹੋ ਜਾਵੋ ਸਾਵਧਾਨ – ਏਜੰਟਾਂ ਨੇ ਠਗੀ ਮਾਰਨ ਦਾ ਕੱਢਿਆ ਇਹ ਨਵਾਂ ਤਰੀਕਾ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਹਨੀਂ ਦਿਨੀਂ ਨੌਜਵਾਨਾਂ ਵਿੱਚ ਬਾਹਰ ਜਾਣ ਦਾ ਕ੍ਰੇਜ਼ ਇਸ ਕਦਰ ਵਧ ਚੁੱਕਿਆ ਹੈ ਕਿ ਹੁਣ ਫਰਾਡ ਏਜੰਟ ਉਨ੍ਹਾਂ ਦੇ ਇਸ ਜਨੂਨ ਦਾ ਫਾਇਦਾ ਉਠਾ ਰਹੇ ਹਨ। ਅਕਸਰ ਹੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਕੁੱਝ ਲਾਲਚੀ ਏਜੰਟ ਉਨ੍ਹਾਂ ਨੂੰ ਆਪਣੇ ਚੰਗੁਲ ਵਿੱਚ ਫਸਾ ਲੈਂਦੇ ਹਨ। ਉਨ੍ਹਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਟੂਰਿਸਟ ਵੀਜ਼ੇ ‘ਤੇ ਭੇਜ ਕੇ ਵਰਕ ਪਰਮਿਟ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਕੋਲ ਪਿੰਡ ਬਾਬਾ ਬਕਾਲਾ ਦਾ ਜਿੱਥੇ ਇੱਕ ਏਜੰਟ ਦੁਆਰਾ 20 ਦੇ ਕਰੀਬ ਨੌਜਵਾਨਾਂ ਨੂੰ 90000 ਉੱਤੇ ਦੁਬਈ ਭੇਜ ਦਿੱਤਾ ਗਿਆ ਅਤੇ ਵਿਜ਼ੇ ਉੱਤੇ ਟੂਰਿਸਟ ਵੀਜ਼ਾ ਲਿਖਿਆ ਹੋਇਆ ਸੀ।

ਉੱਥੇ ਜਦੋਂ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਤਾਂ ਟੂਰਿਸਟ ਵੀਜ਼ਾ ਹੈ ਅਤੇ ਇਸ ਉੱਤੇ ਤੁਸੀ ਕੰਮ ਨਹੀਂ ਕਰ ਸਕਦੇ। ਜਿਸ ਤੋਂ ਬਾਅਦ ਸਾਰੇ ਨੌਜਵਾਨ ਤੁਰੰਤ ਉੱਥੇ ਤੋਂ ਵਾਪਸ ਭਾਰਤ ਪੁੱਜੇ ਅਤੇ ਏਜੰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਏਜੰਟ ਦੁਆਰਾ ਉਨ੍ਹਾਂ ਨੂੰ 7 ਮਹੀਨੇ ਤੱਕ ਦਾ ਸਮਾਂ ਦੱਸਿਆ ਗਿਆ। ਨੌਜਵਾਨਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਪੈਸੇ ਉਨ੍ਹਾਂ ਨੂੰ ਮੰਗੇ ਤਾਂ ਮਹਿਲਾ ਦੁਆਰੇ ਉਨ੍ਹਾਂ ਨੂੰ ਇੱਕ ਸਟਾਂਪ ਉੱਤੇ ਲਿਖ ਕੇ ਦਿੱਤਾ ਗਿਆ, ਜਿਸ ਵਿੱਚ ਲਿਖਿਆ ਗਿਆ ਸੀ ਕਿ ਉਹ ਉਹਨਾਂ ਨੂੰ ਦੁਬਾਰਾ ਤੋਂ ਦੁਬਈ ਭੇਜਣਗੇ ਨਹੀਂ ਤਾਂ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਣਗੇ।

ਅੱਜ ਤੱਕ ਉਨ੍ਹਾਂ ਨੇ ਕਿਸੇ ਨੂੰ ਵੀ ਪੈਸੇ ਨਹੀਂ ਦਿੱਤੇ।ਉੱਥੇ ਹੀ ਇਹਨਾਂ ਵਿਚੋਂ ਇੱਕ ਨੌਜਵਾਨ ਦੀ ਮਾਂ ਦੀ ਮੌਤ ਵੀ ਹੋ ਗਈ।ਇਹ ਸਾਰੇ ਨੌਜਵਾਨ ਗਰੀਬ ਪਰਵਾਰ ਤੋਂ ਹਨ ਅਤੇ ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ ਤਾਂ ਜੋ ਉਹ ਆਪਣੇ ਘਰ ਦਾ ਗੁਜਾਰਾ ਕਰ ਸਕਣ। ਉਥੇ ਹੀ ਨੌਜਵਾਨਾਂ ਦੀ ਮੰਨੀ ਜਾਵੇ ਤਾਂ ਉਨ੍ਹਾਂ ਤੋਂ ਪਹਿਲਾਂ ਵੀ 32 ਦੇ ਕਰੀਬ ਨੌਜਵਾਨ ਦੁਬਈ ‘ਚ ਇਸ ਮਹਿਲਾ ਦੇ ਕਾਰਨ ਪਹੁੰਚ ਚੁੱਕੇ ਹਨ ਅਤੇ ਉਹ ਵੀ ਉੱਥੇ ਫਸੇ ਹੋਏ ਹਨ। ਪੁਲਿਸ ਦੀ ਮਦਦ ਨਾਲ ਉਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਪਾਸਪੋਰਟ ਵਾਪਸ ਮਿਲੇ ਹਨ।



error: Content is protected !!