BREAKING NEWS
Search

ਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਨੂੰ ਨਹੀਂ ਸਫ਼ਰ ਕਰ ਸਕਣਗੇ ਲੋਕ – ਆਈ ਤਾਜਾ ਵੱਡੀ ਖਬਰ

ਇਸ ਦੇਸ਼ ਨੂੰ ਨਹੀਂ ਸਫ਼ਰ ਕਰ ਸਕਣਗੇ ਲੋਕ

ਕਰੋਨਾ ਵਾਇਰਸ ਦਾ ਕਰਕੇ ਵੱਖ ਵੱਖ ਦੇਸ਼ਾਂ ਦੀਆਂ ਫਲੈਟਾਂ ਬੰਦ ਪਈਆਂ ਹਨ। ਵੈਸੇ ਹੁਣ ਜਿਆਦਾਤਰ ਦੇਸ਼ ਇੰਟਰਨੈਸ਼ਨਲ ਯਾਤਰਾ ਨੂੰ ਖੋਲ ਰਹੇ ਹਨ। ਪਰ ਹੁਣ ਇਕ ਮਾੜੀ ਖਬਰ ਆ ਰਹੀ ਹੈ ਕੇ ਇਸ ਦੇਸ਼ ਨੇ ਸਾਫ ਇਨਕਾਰ ਕਰ ਦਿੱਤਾ ਹੈ ਕੇ ਉਹਨਾਂ ਦਾ ਹਜੇ ਅੰਤਰਰਾਸ਼ਟਰੀ ਯਾਤਰਾ ਨੂੰ ਖੋਲਣ ਦਾ ਕੋਈ ਵੀ ਵਿਚਾਰ ਨਹੀਂ ਹੈ।

ਮਨੀਲਾ : ਫਿਲਪੀਨਸ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ੀ ਯਾਤਰੀਆਂ ਦੇ ਦਾਖਲੇ ‘ਤੇ ਰੋਕ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਦਫਤਰ ਦੇ ਬੁਲਾਰੇ ਹੈਰੀ ਰਾਕ ਨੇ ਮੰਗਲਵਾਰ ਨੂੰ ਟੈਲੀਵਿਜ਼ਨ ‘ਤੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਮਨੀਲਾ ਵਿਚ ਸਥਿਤ ਇਕ ਵਿਦੇਸ਼ੀ ਦੂਤਘਰ ਨੇ ਆਪਣੇ ਦੇਸ਼ ਦੇ ਯਾਤਰੀਆਂ ਨੂੰ ਫਿਲਪੀਨਸ ਦੀ ਯਾਤਰਾ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਸੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਹੈ।

ਹਾਲਾਂਕਿ ਬੁਲਾਰੇ ਨੇ ਉਸ ਦੇਸ਼ ਦਾ ਨਾਂ ਨਹੀਂ ਦੱਸਿਆ ਹੈ। ਰਾਕ ਨੇ ਕਿਹਾ ਕਿ ਸਿਰਫ ਵਿਦੇਸ਼ਾਂ ਵਿਚ ਫਸੇ ਹੋਏ ਫਿਲਪੀਨਸ ਦੇ ਨਾਗਰਿਕਾਂ ਤੇ ਡਿਪਲੋਮੈਟਾਂ ਨੂੰ ਹੀ ਦੇਸ਼ ਵਿਚ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ। ਅਸੀਂ ਅਜੇ ਵੀ ਵਿਦੇਸ਼ੀ ਨਾਗਰਿਕਾਂ ਨੂੰ ਦਾਖਲੇ ਦੀ ਆਗਿਆ ਨਹੀਂ ਦੇ ਸਕਦੇ। ਜ਼ਿਕਰਯੋਗ ਹੈ ਕਿ ਫਿਲਪੀਨਸ ਨੇ ਕੋਵਿਡ-19 ਦੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਮਾਰਚ ਦੇ ਮੱਧ ਵਿਚ ਸਖਤ ਲਾਕਡਾਊਨ ਲਾਗੂ ਕੀਤਾ ਸੀ। ਫਿਲਪੀਨਸ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 31,825 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਸ ਮਹਾਮਾਰੀ ਕਾਰਣ 1186 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ 8,442 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।



error: Content is protected !!