ਬੱਚਿਆਂ ਨਾਲ ਚੜੀ ਪੰਜਾਬ ਲਈ ਜਹਾਜ-ਅੱਗੇ ਦੇਖੋ ਕੀ ਹੋਇਆ
ਜੰਡਿਆਲਾ ਗੁਰੂ ਦੀ ਰਹਿਣ ਵਾਲੀ ਕੰਵਲਜੀਤ ਕੌਰ ਨਾਂ ਦੀ ਔਰਤ ਆਪਣੇ 2 ਬੱਚਿਆਂ ਪੁੱਤਰ ਅੰਗਦ ਸਿੰਘ ਅਤੇ ਪੁੱਤਰੀ ਸੁਖਮਨੀ ਕੌਰ ਸਮੇਤ ਦਿੱਲੀ ਦੇ ਹਵਾਈ ਅੱਡੇ ਤੋਂ ਗਾ-ਇ-ਬ ਹੋ ਗਈ ਹੈ। ਪੁਲਿਸ ਉਨ੍ਹਾਂ ਨੂੰ ਲੱਭ ਰਹੀ ਹੈ। ਜਦ ਕਿ ਕੰਵਲਜੀਤ ਕੌਰ ਦੇ ਸਹੁਰਾ ਪਰਿਵਾਰ ਨੇ ਇਨ੍ਹਾਂ ਨੂੰ ਲੱਭਣ ਲਈ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ। ਇਹ ਤਿੰਨੇ ਮੈਂਬਰ 12 ਮਾਰਚ ਨੂੰ ਦਿੱਲੀ ਦੇ ਏਅਰਪੋਰਟ ਤੇ ਉੱਤਰੇ ਹਨ। ਪੁਲਿਸ ਇਨ੍ਹਾਂ ਦੀ ਕਾਲ ਡਿਟੇਲ ਕਢਵਾ ਰਹੀ ਹੈ। ਕੰਵਲਜੀਤ ਕੌਰ ਦੀ ਸੱਸ ਸੁਖਵਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਨੂੰਹ ਆਪਣੇ ਦੋਵੇਂ ਬੱਚਿਆਂ ਪੁੱਤਰ ਅੰਗਦ ਸਿੰਘ ਅਤੇ ਪੁੱਤਰੀ ਸੁਖਮਨੀ ਕੌਰ ਨੂੰ ਨਾਲ ਲੈ ਕੇ ਆਪਣੇ ਪਤੀ ਨੂੰ ਬਿਨਾਂ ਦੱਸੇ ਪੰਜਾਬ ਆ ਗਈ।
ਇਹ 11 ਤਰੀਕ ਨੂੰ ਕੈਨੇਡਾ ਤੋਂ ਆਏ ਸਨ। ਸੁਖਵਿੰਦਰ ਕੌਰ ਅਨੁਸਾਰ ਉਨ੍ਹਾਂ ਦਾ ਪੁੱਤਰ ਆਪਣੇ ਪਰਿਵਾਰ ਨੂੰ ਕੈਨੇਡਾ ਭਾ-ਲ-ਦਾ ਰਿਹਾ। ਉਸ ਨੇ ਇਨ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ। ਸੁਰਿੰਦਰ ਕੌਰ ਦਾ ਕਹਿਣਾ ਹੈ ਕਿ 1 ਅਪਰੈਲ ਨੂੰ ਉਨ੍ਹਾਂ ਦੇ ਘਰ ਪੁਲੀਸ ਵਾਲੇ ਆਏ ਅਤੇ ਕਹਿਣ ਲੱਗੇ ਕਿ ਤੁਹਾਡਾ ਪਰਿਵਾਰ ਕੈਨੇਡਾ ਤੋਂ ਆਇਆ ਹੈ। ਉਨ੍ਹਾਂ ਨੂੰ ਮਿਲਣਾ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਕੋਈ ਮੈਂਬਰ ਇੱਥੇ ਨਹੀਂ ਆਇਆ। ਸੁਖਵਿੰਦਰ ਕੌਰ ਵੱਲੋਂ ਪੁਲੀਸ ਥਾਣੇ ਵੀ ਦ-ਰ-ਖਾ-ਸ-ਤ ਦਿੱਤੀ ਗਈ ਅਤੇ 181 ਨੰਬਰ ਤੇ ਵੀ ਫੋਨ ਕੀਤਾ ਗਿਆ। ਪਰ ਉਨ੍ਹਾਂ ਦੇ ਮੈਂਬਰਾਂ ਦਾ ਕਿਤੋਂ ਵੀ ਪਤਾ ਨਹੀਂ ਲੱਗਾ। ਉਨ੍ਹਾਂ ਨੇ ਆਪਣੀ ਨੂੰਹ ਨੂੰ ਵੀ ਮੀਡੀਆ ਰਾਹੀਂ ਘਰ ਆਉਣ ਦੀ ਸਲਾਹ ਦਿੱਤੀ ਹੈ।
ਸੁਖਵਿੰਦਰ ਕੌਰ ਦੇ ਦੱਸਣ ਅਨੁਸਾਰ ਉਹ ਗੋਡਿਆਂ ਤੋਂ ਪੀ-ੜ-ਤ ਹੈ ਅਤੇ ਉਨ੍ਹਾਂ ਦਾ ਪਤੀ ਗੁਰਦੇ ਦਾ ਮ-ਰੀ-ਜ਼ ਹੈ। ਉਹ ਕੰਵਲਜੀਤ ਦੇ ਭਰਾ ਨਾਲ ਰਾਜਾਸਾਂਸੀ ਹਵਾਈ ਅੱਡੇ ਤੇ ਵੀ ਗਏ। ਪਰ ਉੱਥੇ ਵੀ ਕੋਈ ਥਾਂ ਪਤਾ ਨਹੀਂ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੇ ਬੱਚੇ ਨਾਲ ਮਿਲੇ ਤਾਂ ਉਹ ਆਪਣੀ ਜਾਨ ਦੇ ਦੇਣਗੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪਰਿਵਾਰ 12 ਮਾਰਚ ਨੂੰ ਦਿੱਲੀ ਦੇ ਹਵਾਈ ਅੱਡੇ ਤੇ ਉਤਰਿਆ ਹੈ। ਇਸ ਤੋਂ ਬਾਅਦ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਇਨ੍ਹਾਂ ਦੀ ਕਾਲ ਡਿਟੇਲ ਕਢਵਾ ਰਹੀ ਹੈ। ਹੋ ਸਕਦਾ ਹੈ ਇਹ ਦਿੱਲੀ ਵਿੱਚ ਹੀ ਕਿਤੇ ਕਿਰਾਏ ਤੇ ਰਹਿ ਰਹੇ ਹੋਣ। ਪੁਲੀਸ ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਪੰਜਾਬਣ ਕਨੇਡਾ ਤੋਂ ਬੱਚਿਆਂ ਨਾਲ ਚੜੀ ਪੰਜਾਬ ਲਈ ਜਹਾਜ-ਅੱਗੇ ਦੇਖੋ ਕੀ ਹੋਇਆ- ਸੱਸ ਸਹੁਰੇ ਨੇ ਪੁਲਿਸ ਨੂੰ ਕੀਤੀ ਅਪੀਲ
ਤਾਜਾ ਜਾਣਕਾਰੀ