ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ:ਅਣਖੀ ਮਾਪਿਆਂ ਨੇ ਧੀ ਨੂੰ ਮੁੰਡੇ ਨਾਲ ਫੋਨ ਤੇ ਗਲਤ ਗੱਲਾਂ ਕਰਦਿਆਂ ਫੜਿਆ ਅਤੇ ਫਿਰ ਦਿਤੀ ਇਹ ਰੂਹ ਕੰਬਾਊ ਸਜਾ
ਲੌਂਗੋਵਾਲ- ਥਾਣਾ ਚੀਮਾ ਅਧੀਨ ਪੈਂਦੇ ਪਿੰਡ ਨਮੋਲ ਵਿਖੇ ਅਣਖ ਦੀ ਖ਼ਾਤਰ ਕਤਲ ਕੀਤੀ ਗਈ ਲੜਕੀ ਦੇ ਮਾਮਲੇ ‘ਚ ਚੀਮਾ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ।
ਇਸ ਸੰਬੰਧੀ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਐੱਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਉਹ ਪਿੰਡ ਸ਼ੇਰੋਂ ਦੀ ਅਨਾਜ ਮੰਡੀ ਵਿਖੇ ਮੌਜੂਦ ਸਨ ਤਾਂ ਵਿਸ਼ੇਸ਼ ਮੁਖ਼ਬਰ ਰਾਹੀਂ ਇਤਲਾਹ ਮਿਲੀ ਕਿ ਪਿੰਡ ਮਿਰਜ਼ਾ ਪੱਤੀ ਨਮੋਲ ਵਿਖੇ ਇੱਕ ਨਾਬਾਲਗ ਲੜਕੀ ਨੂੰ ਪ੍ਰੇਮ ਸੰਬੰਧਾਂ ਦੇ ਸ਼ੱਕ ਦੇ ਚੱਲਦਿਆਂ ਮਾਰ ਦਿੱਤਾ ਗਿਆ ਹੈ
ਅਤੇ ਰਾਤੋਂ ਰਾਤ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਮੱਖਣ ਸਿੰਘ ਉਰਫ਼ ਭੰਡੀ ਅਤੇ ਉਸ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਲੜਕੀ ਨੇਹਾ ਉਰਫ਼ ਗੋਰਾ ਦੇ ਅਲੀਸ਼ੇਰ ਨਿਵਾਸੀ ਇੱਕ ਲੜਕੇ ਨਾਲ ਪ੍ਰੇਮ ਸੰਬੰਧ ਹਨ ਅਤੇ ਉਨ੍ਹਾਂ ਦੀ ਲੜਕੀ ਉਸ ਲੜਕੇ ਨਾਲ ਫ਼ੋਨ ‘ਤੇ ਗੱਲਾਂ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਲੜਕੀ ਦਾ ਪਿਤਾ ਜੋ ਕਿ ਯੂ.ਪੀ. ਗਿਆ ਹੋਇਆ ਸੀ ਨੇ ਆਪਣੀ ਪਤਨੀ ਨਿੰਮੋਂ ਕੌਰ, ਉਸ ਦੇ ਭਰਾ ਜਰਨੈਲ ਸਿੰਘ ਅਤੇ ਉਸ ਦੀ ਭਰਜਾਈ ਰਣਜੀਤ ਕੌਰ ਨਾਲ ਸਾਜ਼ਿਸ਼ ਰਚਾ ਕੇ ਗਲ਼ਾ ਘੋਟ ਕੇ ਮਾਰ ਦਿੱਤਾ ਹੈ। ਉਨ੍ਹਾਂ ਦੱਸਿਆ ਇਸ ਮਾਮਲੇ ਦੀ ਭਿਣਕ ਕਿਸੇ ਨੂੰ ਨਾ ਲੱਗੇ
ਇਸ ਲਈ ਪਰਿਵਾਰ ਵਾਲਿਆਂ ਨੇ ਰਾਤੋਂ ਰਾਤ ਲੜਕੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਐੱਸ.ਐੱਚ.ਓ. ਨੇ ਦੱਸਿਆ ਕਿ ਇਸ ਮਾਮਲੇ ‘ਚ ਕਤਲ ਕਰਨ ਵਾਲੇ ਤਿੰਨ ਮੁੱਖ ਦੋਸ਼ੀਆਂ ਸਮੇਤ ਕੁੱਲ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Home ਤਾਜਾ ਜਾਣਕਾਰੀ ਪੰਜਾਬ:ਅਣਖੀ ਮਾਪਿਆਂ ਨੇ ਧੀ ਨੂੰ ਮੁੰਡੇ ਨਾਲ ਫੋਨ ਤੇ ਗਲਤ ਗੱਲਾਂ ਕਰਦਿਆਂ ਫੜਿਆ ਅਤੇ ਫਿਰ ਦਿਤੀ ਇਹ ਰੂਹ ਕੰਬਾਊ ਸਜਾ
ਤਾਜਾ ਜਾਣਕਾਰੀ