ਆਈ ਤਾਜ਼ਾ ਵੱਡੀ ਖਬਰ
ਵਿਆਹ ਨੂੰ ਲੈ ਕੇ ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਆਪਣੇ ਫ਼ੈਸਲੇ ਖ਼ੁਦ ਲਏ ਜਾਂਦੇ ਹਨ ਉਥੇ ਹੀ ਕੁਝ ਨੌਜਵਾਨਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਵਿਆਹ ਸਫ਼ਲ ਵੀ ਹੁੰਦੇ ਹਨ ਉਥੇ ਹੀ ਕੁਝ ਅਜਿਹੇ ਹੁੰਦੇ ਹਨ ਜਿਸ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਉਥੇ ਹੀ ਅਜਿਹੀਆਂ ਘਟਨਾਵਾਂ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਹੁੰਦਾ। ਹੁਣ ਪ੍ਰੇਮੀ ਵੱਲੋਂ ਦੋ ਸਾਲ ਪਹਿਲਾਂ ਪ੍ਰੇਮਿਕਾ ਦਾ ਕਤਲ ਕਰਕੇ ਲਾਸ਼ ਧਰਤੀ ਚ ਦਫਨਾਈ ਗਈ ਸੀ ਜਿਸ ਦਾ ਹੁਣ ਕੰਕਾਲ ਮਿਲਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਜਿਲ੍ਹੇ ਫਿਰੋਜ਼ਾਬਾਦ ਦੇ ਖੇਤਰ ਸਿਰਸਾਗੰਜ ਵਿੱਚ ਇੱਕ ਦਿਲ ਨੂੰ ਝੰਝੋੜਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਪੁਲਿਸ ਵੱਲੋਂ ਇੱਕ ਲੜਕੀ ਦਾ ਕੰਕਾਲ ਬਰਾਮਦ ਕੀਤਾ ਗਿਆ ਹੈ ਜਿਸ ਨੂੰ ਦੋ ਸਾਲ ਪਹਿਲਾਂ ਮਾਰ ਕੇ ਘਰ ਦੇ ਕਮਰੇ ਵਿੱਚ ਹੀ ਦਫਨਾ ਦਿੱਤਾ ਗਿਆ ਸੀ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਪੁਲਿਸ ਵੱਲੋਂ ਪ੍ਰੇਮੀ ਗੌਰਵ ਨੂੰ ਕਾਬੂ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜਿਥੇ ਖੁਸ਼ਬੂ ਦੇ ਪ੍ਰੇਮੀ ਵੱਲੋਂ 21 ਨਵੰਬਰ 2020 ਨੂੰ ਲਾਪਤਾ ਹੋਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਉਥੇ ਹੀ ਉਸ ਦੀ ਲਾਸ਼ ਨੂੰ ਆਪਣੇ ਘਰ ਦੇ ਕਮਰੇ ਵਿਚ ਫਰਸ਼ ਪੁੱਟ ਕੇ ਦਬਾ ਦਿੱਤਾ ਗਿਆ ਅਤੇ ਉੱਪਰ ਸਮਾਨ ਰੱਖ ਕੇ ਆਪਣੇ ਪਰਿਵਾਰ ਸਮੇਤ ਆਪਣੇ ਘਰ ਤੋਂ ਫ਼ਰਾਰ ਹੋ ਗਿਆ ਸੀ।
ਪੁਲਿਸ ਵੱਲੋਂ ਜਿਥੇ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਦੋਸ਼ੀ ਦੀ ਨਿਸ਼ਾਨਦੇਹੀ ਤੇ ਉਸ ਨੂੰ ਹੁਣ ਪੁਲਿਸ ਵੱਲੋਂ ਦੋ ਸਾਲ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਵੱਲੋਂ ਇਸ ਸਾਰੀ ਘਟਨਾ ਦਾ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਖੁਸ਼ਬੂ ਵੱਲੋਂ ਉਸਨੂੰ ਵਿਆਹ ਵਾਸਤੇ ਦਬਾਅ ਬਣਾਏ ਜਾਣ ਤੋਂ ਬਾਅਦ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ। ਜੋ ਕਿ 21 ਨਵੰਬਰ 2020 ਨੂੰ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ।
ਤਾਜਾ ਜਾਣਕਾਰੀ