BREAKING NEWS
Search

ਪ੍ਰੀਵਾਰ ਕਰ ਰਿਹਾ ਸੀ ਬਰਾਤ ਦਾ ਇੰਤਜਾਰ ਪਰ ਲਾੜੇ ਨੇ ਵਿਆਹ ਵਾਲੇ ਦਿਨ ਕਰਤਾ ਅਜਿਹਾ ਕਾਂਡ ਉਡੇ ਸਭ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਪਰਿਵਾਰਾਂ ਵਿੱਚ ਜੁੜਦਾ ਹੈ ਅਤੇ ਜਿਸ ਨਾਲ 2 ਇਨਸਾਨ ਆਪਣੀ ਜਿੰਦਗੀ ਦੀ ਨਵੀ ਸ਼ੁਰੂਆਤ ਕਰਦੇ ਹਨ। ਇਸ ਵਿਆਹ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿੱਚ ਜਿੱਥੇ ਬਹੁਤ ਜਿਆਦਾ ਖੁਸੀ ਵੇਖੀ ਜਾਂਦੀ ਹੈ ਉੱਥੇ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਨਾਲ ਦੋਵਾਂ ਪ੍ਰਵਾਰਾਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਉਥੇ ਹੀ ਆਪਣੀ ਮਰਜ਼ੀ ਨਾਲ ਬੱਚਿਆਂ ਦੇ ਰਿਸ਼ਤੇ ਤੈਅ ਕੀਤੇ ਜਾਂਦੇ ਹਨ ਜਿਸ ਨਾਲ ਬੱਚੇ ਆਪਣਾ ਰਿਸ਼ਤਾ ਕਾਇਮ ਰੱਖਣ ਲਈ ਗ਼ਲਤ ਤਰੀਕਾ ਵੀ ਅਪਣਾ ਲੈਂਦੇ ਹਨ ਜਿਸ ਨਾਲ ਪਰਿਵਾਰ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ।

ਹੁਣ ਇੱਥੇ ਪਰਿਵਾਰ ਬਰਾਤ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਲਾੜਾ ਵਿਆਹ ਵਾਲੇ ਦਿਨ ਅਜਿਹਾ ਕਾਂਡ ਕਰ ਗਿਆ ਜਿਸ ਨੂੰ ਸੁਣ ਕੇ ਸਭ ਦੇ ਹੋਸ਼ ਉਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਸੂਰਜਗੜ੍ਹ ਥਾਣੇ ਦੇ ਅਧੀਨ ਆਉਂਦੇ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਲੜਕੇ ਦਾ ਵਿਆਹ ਪੱਕਾ ਕੀਤਾ ਗਿਆ ਸੀ ਅਤੇ ਲੜਕੀ ਪਰਿਵਾਰ ਵੱਲੋਂ ਬਰਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਪਰ ਉਸ ਵਿਚ ਜਾਣਕਾਰੀ ਮਿਲੀ ਕਿ ਵਿਆਹ ਵਾਲਾ ਲਾੜਾ ਆਪਣੇ ਵਿਆਹ ਤੋਂ ਗਾਇਬ ਹੋ ਗਿਆ ਹੈ ਜਿਸ ਦੀ ਜਾਂਚ ਕੀਤੀ ਤੇ ਪਤਾ ਲੱਗਾ ਕਿ ਉਹ ਪਿੰਡ ਦੀ ਹੀ ਲੜਕੀ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ।

ਇਸ ਘਟਨਾ ਕਰਕੇ ਲੜਕੀ ਪੱਖ ਵੱਲੋਂ ਲਾੜੇ ਰਵੀ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਜਿਥੇ ਲਾੜੀ ਖ਼ੁਦ ਥਾਣੇ ਪਹੁੰਚ ਗਈ। ਉੱਥੇ ਹੀ ਲੜਕੇ ਦੇ ਪਰਿਵਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਦੇ ਘਰ ਵਿੱਚ ਦੋ ਬੇਟਿਆਂ ਦਾ ਵਿਆਹ ਸੀ। ਉਸ ਦਿਨ ਉਹ ਆਪਣੇ ਵੱਡੇ ਬੇਟੇ ਦਾ ਵਿਆਹ ਕਰਕੇ ਹਟੇ ਸਨ ਅਤੇ ਉਨ੍ਹਾਂ ਰਸਮਾਂ ਵਿੱਚ ਹੀ ਰੁੱਝੇ ਹੋਏ ਸਨ। ਉਥੇ ਹੀ ਲੜਕੇ ਦੀ ਬਰਾਤ ਜਾਣ ਦੇ ਸਮੇਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗ ਸਕਿਆ ਕਿ ਉਨ੍ਹਾਂ ਦਾ ਬੇਟਾ ਘਰ ਵਿਚ ਮੌਜੂਦ ਨਹੀਂ ਹੈ।

ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਲੜਕੇ ਦੇ ਗਾਇਬ ਹੋਣ ਦਾ ਮਾਮਲਾ ਪੁਲੀਸ ਨੂੰ ਵੀ ਦੱਸਿਆ ਗਿਆ। ਪੁਲੀਸ ਵੱਲੋਂ ਜਾਂਚ ਕੀਤੇ ਜਾਣ ਦੌਰਾਨ ਇਹ ਪਤਾ ਲੱਗ ਸਕਿਆ ਕਿ ਲੜਕਾ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ ਹੈ । ਜਿਸ ਦਾ ਪਤਾ ਲੱਗਣ ਤੇ ਦੋਹਾਂ ਨੂੰ ਰਿਸ਼ਤੇਦਾਰਾਂ ਵੱਲੋਂ ਵਾਪਸ ਲਿਆਂਦਾ ਗਿਆ।



error: Content is protected !!