ਇਸ ਵੇਲੇ ਇੱਕ ਵੱਡੀ ਖ਼ਬਰ ਸ਼ੋਸ਼ਲ ਮੀਡੀਆ ਨਾਲ ਜੁੜੀ ਸਾਹਮਣੇ ਆ ਰਹੀ ਹੈ। ਜਿਸ ਵਿੱਚ ਇਹ ਦਾਹਵਾ ਕੀਤਾ ਗਿਆ ਹੈ ਕਿ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹਨ। ਜਿਸ ਤੋਂ ਬਾਅਦ ਜਿਵੇਂ ਹੀ ਇਹ ਖ਼ਬਰ ਸ਼ੋਸ਼ਲ ਮੀਡੀਆ ਰਾਹੀਂ ਵਾਇਰਲ ਹੋਈ ਤਾਂ ਉਹਨਾਂ ਦੇ ਸ਼ੁਭਚਿੰਤਕਾ ਦੇ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ। ਇਸ ਸਭ ਤੋਂ ਬਾਅਦ ਭਾਈ ਗੁਰਇਕਬਾਲ ਸਿੰਘ ਨੇ ਖੁਦ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਕੇ ਇਸ ਝੂਠੀ ਖ਼ਬਰ ਦਾ ਖੰਡਨ ਕੀਤਾ
ਰੋਜ਼ਾਨਾ ਅਜੀਤ ਨੇ ਵੀ ਇਸ ਖ਼ਬਰ ਦਾ ਖੰਡਨ ਕੀਤਾ ਹੈ। ਅਜੀਤ ਦੀ ਖ਼ਬਰ ਮੁਤਾਬਿਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਅਤੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰਨ ਸੰਬੰਧੀ ਸੰਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਖ਼ਬਰ ਬਿਲਕੁਲ ਝੂਠੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਹੈ ਕਿ ਅਕਾਲ ਪੁਰਖ ਦੀ ਕ੍ਰਿਪਾ ਨਾਲ ਉਹ ਬਿਲਕੁਲ ਠੀਕ-ਠਾਕ ਹਨ।
ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੇ ਸ਼ਰਾਰਤ ਨਾਲ ਜਾਂ ਅਣਜਾਣਪੁਣੇ ਵੱਸ ਹੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਪਾਈ ਹੈ, ਜਿਹੜੀ ਕਿ ਸਰਾਸਰ ਗ਼ਲਤ ਹੈ। ਬੀਤੀ ਇੱਕ ਮਈ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਅਤੇ ਨਿਸ਼ਕਾਮ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਵੱਲੋਂ ਬਾਬਾ ਦੀਪ ਸਿੰਘ ਦੀਆਂ ਵਡਿਆਈਆਂ ’ਤੇ ਲਿਖੀ ਕਿਤਾਬ ‘ਵਿਰਲੇ ਕੇਈ ਕੇਇ’ ਬੀਤੇ ਦਿਨੀ ਭਲਾਈ ਕੇਂਦਰ ਟਰੱਸਟ ਵਿਖੇ ਹਰਭਜਨ ਸਿੰਘ ਤੇ ਗਗਨਦੀਪ ਸਿੰਘ ਸਪੇਨ ਵਾਲਿਆਂ ਵਲੋਂ ਰਿਲੀਜ਼ ਕੀਤੀ ਗਈ। ਭਾਈ ਸਾਹਿਬ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਹਠੀ, ਜਪੀ, ਤਪੀ, ਨਾਮ ਜਪਣਾ, ਵੰਡ ਛਕਣਾ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿਠ ਕਰਨਾ, ਪਿਆਰਾ ਕੌਣ ਹੈ, ਸਚਿਆਰਾ ਕੌਣ ਹੈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦੇਣੀਆਂ, ਧਰਮ ਨਹੀ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਬਾਹੁਣਾ ਆਦਿ 13 ਗੁਣ ਦਰਸਾਏ ਗਏ ਹਨ
ਇਹ 13 ਗੁਣ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿਚ ਮਿਲਦੇ ਹਨ। ਭਾਈ ਸਾਹਿਬ ਨੇ ਦੱਸਿਆ ਕਿ ਇਸ ਤੋਂ ਪਹਿਲਾਂ 8 ਅਧਿਆਤਮਕ ਕਿਤਾਬਾਂ ‘ਮੈ ਦਸਿਹੁ ਮਾਰਗ ਸੰਤਹੋ’, ਸ੍ਰੀ ਸੁਖਮਨੀ ਸਾਹਿਬ ਜੀ ਦੀਆਂ 9 ਵਿਸ਼ੇਸ਼ਤਾਵਾਂ, ਸ਼ਰਧਾ ਦੀਆਂ ਗਿਆਰਾਂ ਨਿਸ਼ਾਨੀਆਂ, ਜੀਵਨ ਸੇਧਾਂ ਭਾਗ 1, ਭਾਗ 2, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ, ਸਿਮਰਨ ਦੀਆਂ 9 ਅਵੱਸਥਾਵਾਂ, ਅਰਦਾਸ ਕਰਨ ਦੀਆਂ 13 ਜੁਗਤੀਆਂ ਆਦਿ ਸੰਗਤਾਂ ਨੂੰ ਸਮਰਪਿਤ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਹਰਭਜਨ ਸਿੰਘ, ਭਾਈ ਹਰਵਿੰਦਰ ਸਿੰਘ ਡੀ.ਸੀ, ਜਸਵਿੰਦਰ ਸਿੰਘ ਪਟਿਆਲੇ ਵਾਲੇ ਅਤੇ ਗਗਨਦੀਪ ਸਿੰਘ ਸਪੇਨ ਵਾਲੇ ਹਾਜ਼ਰ ਸਨ।
Home ਤਾਜਾ ਜਾਣਕਾਰੀ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਦੀ ਮੌਤ ਦੀ ਖ਼ਬਰ ? ਆਹ ਵੇਖੋ ਵੀਡੀਓ ਤੇ ਜਾਣੋ ਵਾਇਰਲ ਖ਼ਬਰ ਦਾ ਸੱਚ !
ਤਾਜਾ ਜਾਣਕਾਰੀ