ਦੇਖੋ ਕਿਸ ਕਾਰਨ ਕੀਤਾ ਸੀ ਇਸ ਸਭ
ਤਰਨਤਾਰਨ : ਸ਼ਨੀਵਾਰ ਸਥਾਣਕ ਮੁਹੱਲਾ ਟਾਂਕ ਸ਼ਤਰੀ ਵਿਖੇ ਸਥਿਤ ਇਕ ਗੁਰਦੁਆਰਾ ਸਾਹਿਬ ਵਿਖੇ ਵਰਤਾਏ ਗਏ ਪ੍ਰਸ਼ਾਦ ‘ਚ ਮਿਲਏ ਗਏ ਜ਼ਹਿਰੀਲੇ ਪਦਾਰਥ ਕਾਰਨ ਕਰੀਬ 10 ਵਿਅਕਤੀ ਬਿਮਾਰ ਹੋ ਗਏ ਸਨ। ਜਿਸ ਤਹਿਤ ਸਿਟੀ ਪੁਲਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਪ੍ਰਸ਼ਾਦ ਨੂੰ ਫੌਰੈਸਿਕ ਲੈਬਾਟਰੀ ਲਈ ਭੇਜ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਡੀ. ਐੱਸ. ਪੀ. ਸਿੱਟੀ ਵਲੋਂ ਇਸ ਕੇਸ ਨੂੰ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਅਤੇ ਰਘਬੀਰ ਸਿੰਘ ਪੁਤਰਾਨ ਸੁਰਜੀਤ ਸਿੰਘ ਨਿਵਾਸੀ ਮੁਹੱਲਾ ਟਾਂਕ ਛੱਤਰੀ, ਤਰਨਤਾਰਨ ਦੀ ਮਾਤਾ ਸ਼ਰਨਜੀਤ ਕੌਰ ਦੇ ਭੋਗ ਸਬੰਧੀ ਮਿਤੀ 4 ਜੁਲਾਈ ਨੂੰ ਘਰ ‘ਚ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਰਖਵਾਇਆ ਗਿਆ ਸੀ। ਇਸ ਦੌਰਾਨ ਸੰਗਤ ਲਈ ਤਿਆਰ ਕੀਤੇ ਗਏ ਲੰਗਰ ਨੂੰ ਵਰਤਾਉਣ ਦਾ ਪ੍ਰਬੰਧ ਉਕਤ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਸੀ।
ਇੰਦਰਜੀਤ ਸਿੰਘ (ਰਿਕਸ਼ਾ ਚਾਲਕ) ਜਿਸ ਦਾ ਆਪਣੇ ਭਰਾ ਰਘਬੀਰ ਸਿੰਘ ਨਾਲ ਝ ਗ ੜਾ ਚਲਦਾ ਸੀ, ਨੇ ਉਸ ਤੋਂ ਬਦਲਾ ਲੈਣ ਅਤੇ ਮਕਾਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੜਾਹ ਪ੍ਰਸ਼ਾਦ ‘ਚ। ਜ਼ ਹਿ ਰੀ ਲੀ। ਦਵਾਈ ਮਿਲਾ ਦਿੱਤੀ। ਇਹ ਜ਼ਹਿਰੀਲਾ ਪ੍ਰਸ਼ਾਦ ਜਦੋਂ ਗ੍ਰੰਥੀ ਬਲਬੀਰ ਸਿੰਘ ਸਣੇ ਉਸ ਦੇ ਪੋਤਰੇ ਅਤੇ ਹੋਰਾਂ ਨੇ ਖਾਦਾ ਤਾਂ ਉਹ ਬਿਮਾਰ ਹੋ ਗਏ।
ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ। ਡੀ. ਐੱਸ. ਪੀ. ਸਿੱਟੀ ਸੁੱਚਾ ਸਿੰਘ ਬੱਲ ਵੱਲੋਂ ਕੀਤੀ ਗਈ ਮਿਹਨਤ ਤਹਿਤ ਇੰਦਰਜੀਤ ਸਿੰਘ ਉਰਫ ਇੰਦਰ ਨੇ ਆਪਣਾ ਗੁਨਾਹ ਕਬੂਲ ਲਰ ਲਿਆ ਹੈ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ