ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਮੌਤ ਕਿਥੇ ਆ ਜਾਵੇ,ਕਦੋਂ ਆ ਜਾਵੇ ਕਿਵੇਂ ਆ ਜਾਵੇ ਕੋਈ ਨਹੀਂ ਜਾਣਦਾ ਇਹ ਸਿਰਫ ਇੱਕ ਅਕਾਲ ਪੁਰਖ ਦੇ ਹੁਕਮ ਦੀ ਖੇਡ ਹੈ ਤੇ ਓਹੀ ਜਾਣਦਾ ਹੈ। ਜਦੋ ਉਸਦਾ ਹੁਕਮ ਹੋਇਆ ਉਸਨੇ ਦੁਨੀਆ ਚ ਚਲਦੇ ਫਿਰਦੇ ਜੀਵ ਨੂੰ ਬੁਲਾਵਾ ਭੇਜ ਦੇਣਾ ਤੇ ਜੀਵ ਇਸ ਦੁਨੀਆ ਨੂੰ ਛੱਡਕੇ ਉਸਦੇ ਦਰ ਤੇ ਚਲਾ ਜਾਣਾ। ਇਸ ਵੀਡੀਓ ਵਿਚ ਗੁਰਦਵਾਰਾ ਸਾਹਿਬ ਅੰਦਰ ਝਾੜੂ ਦੀ ਸੇਵਾ ਕਰਦਿਆਂ ਇੱਕ ਬਜ਼ੁਰਗ ਦੀ ਮੌਤ ਦਾ ਵੀਡੀਓ ਵਾਇਰਲ ਹੋਇਆ ਹੈ। ਦੇਖਦੇ ਹੀ ਦੇਖਦੇ ਇਹ ਬਜ਼ੁਰਗ ਪ੍ਰਮਾਤਮਾ ਦੇ ਚਰਨਾਂ ਚ ਹੀ ਮੌਤ ਦੇ ਗੋਦ ਚ ਚਲਾ ਗਿਆ। ਬੜੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ ਅਜਿਹੀ ਮੌਤ।
ਜਿੰਦਗੀ ਹਵਾ ਦੇ ਬੁਲਿਆਂ ਵਿੱਚ ਜਗਦਾ ਹੋਇਆ ਉਹ ਦੀਵਾ ਹੈ ਜਿਹੜਾ ਸਾਰੀ ਉਮਰ ਥਰਥਰਾਉਂਦਾ ਰਹਿੰਦਾ ਹੈ। ਛੋਟੇ-ਵੱਡੇ ਦੁਖਾਂ ਦੇ, ਪ੍ਰੇਸ਼ਾਨੀਆਂ ਦੇ, ਦੁਸ਼ਵਾਰੀਆਂ ਦੇ, ਚਿੰਤਾਵਾਂ ਦੇ ਬੁੱਲੇ ਇਸ ਦੀਵੇ ਦੀ ਲਾਟ ਨੂੰ ਸਥਿਰ ਨਹੀ ਰਹਿਣ ਦਿੰਦੇ ਅਤੇ ਇਹ ਇੰਝ ਹੀ ਹਵਾ ਦੇ ਬੁੱਲਿਆਂ ਤੋਂ ਬੱਚਦਾ-ਬੱਚਦਾ ਆਖਰ ਕਿਸੇ ਵੱਡੇ ਬੁੱਲੇ ਨਾਲ ਹਮੇਸ਼ਾਂ ਲਈ ਬੁਝ ਜਾਂਦਾ ਹੈ। ਦੀਵਾ ਜਦ ਜਗਦਾ ਕਿਸੇ ਨਹੀ ਪਤਾ ਕੀਤਾ ਲਾਟ ਕਿਥੋਂ ਆਈ, ਬੁਝ ਗਿਆ ਤਾਂ ਕਿਸੇ ਨੂੰ ਨਹੀ ਪਤਾ ਲਾਟ ਕਿਥੇ ਗਈ। ਇਸ ਗੱਲ ਨੂੰ ਗੁਰੂ ਸਾਹਿਬਾਨ ਨੇ ਵੀ ਖੋਲ੍ਹਿਆ ਹੈ ਕਿ, “ਕਹ ਤੇ ਉਪਜੈ ਕਹ ਰਹੈ ਕਹ ਮਾਹਿ ਸਮਾਵੈ’॥ । ਭਾਵ ਜਗਦਾ ਹੈ ਤੇ ਬੁਝ ਜਾਂਦਾ ਹੈ।
ਪੈਦਾ ਹੋਇਆ ਮਰ ਗਿਆ। ਦੇਖਣ ਵਾਲੇ ਕਹਿੰਦੇ ਲੈ ਹਾਲੇ ਤਾਂ ਕੱਲ ਮੇਰੇ ਕੋਲੋਂ ਚੰਗਾ ਭਲਾ ਗਿਆ! ਚੰਗਾ ਭਲਾ ਉਹ ਇੱਕਲੀ ਮਿੱਟੀ ਨਾਲ ਨਹੀ ਸੀ ਜੇ ਮਿੱਟੀ ਨਾਲ ਹੀ ਹੁੰਦਾ ਤਾਂ ਮਿੱਟੀ ਤਾਂ ਉਸਦੀ ਹੁਣ ਵੀ ਮੇਰੇ ਸਾਹਵੇਂ ਹੈ। ਸਭ ਕੁੱਝ ਉਂਝ ਦਾ ਉਂਝ। ਹੱਥ-ਪੈਰ ਅੱਖਾਂ ਲੱਤਾਂ ਪਰ ਹੁਣ ਇਹ ਹਿੱਲਦਾ ਕਿਉਂ ਨਹੀ। ਕਿਉਂਕਿ ਇਸ ਨਾਲ ਲਫਜ ਮੌਤ ਜੁੜ ਗਿਆ। ਰਾਤ ਦੇ ਸੁੱਤੇ ਬੰਦੇ ਨੂੰ ਕੁੱਝ ਪਤਾ ਨਹੀ ਦੁਨੀਆਂ ਤੇ ਕੀ ਵਾਪਰ ਰਿਹਾ। ਦੁਨੀਆਂ ਤਾਂ ਕੀ ਉਸ ਨੂੰ ਖੁਦ ਨਾਲ ਕੁੱਝ ਵਾਪਰੇ ਦਾ ਪਤਾ ਨਹੀ ਚਲਦਾ। ਮੌਤ ਵੱਡੀ ਨੀਂਦ ਹੈ ਅਤੇ ਨੀਂਦ ਛੋਟੀ ਮੌਤ ਹੈ।
ਕੀਰਤਨ ਸੋਹਲਾ ਕਿਉਂ ਮਰਨ ਅਤੇ ਸਾਉਂਣ ਵੇਲੇ ਪੜਿਆ ਜਾਂਦਾ ਹੈ। ਅਸੀ ਮਰਨ ਤੋਂ ਬਚ ਗਏ ਬੰਦੇ ਲਈ ਆਮ ਲਫਜ ਵਰਤਦੇ ਹਾਂ ਜੋ ਵੈਸੇ ਗਲਤ ਹੈ ਕਿ ‘ਫਲਾਣੇ ਦਾ ਕੀਰਤਨ ਸੋਹਿਲਾ ਪੜਿਆ ਚਲਿਆ ਸੀ’। ਪਰ ਜੇ ਅਸੀਂ ਸਾਉਂਣ ਅਤੇ ਮਰਨ ਸਮੇ ਇਕੇ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਸਦਾ ਮੱਤਲਬ ਸਾਫ ਹੈ ਕਿ ਮੌਤ ਅਤੇ ਨੀਦ ਵਿੱਚ ਕੋਈ ਫਰਕ ਨਹੀ। ਨੀਦ ਤੋਂ ਅਸੀਂ ਤਾਂ ਨਹੀ ਡਰਦੇ ਕਿ ਸਾਨੂੰ ਮੁੜ ਆਉਂਣ ਦੀ ਉਮੀਦ ਹੁੰਦੀ ਹੈ ਜਦ ਕਿ ਮੌਤ ਤੋਂ ਕੋਈ ਅਜਿਹੀ ਉਮੀਦ ਨਹੀ ਹੂੰਦੀ। ਪਰ ਨੀਦ ਅਤੇ ਮੌਤ ਵਿੱਚ ਫਰਕ ਕੋਈ ਨਹੀ।
ਜਦ ਇਹ ਗੱਲ ਮੇਰੀ ਸਮਝ ਆ ਗਈ ਮੌਤ ਦਾ ਡਰ ਭਓ ਦੂਰ ਹੋ ਜਾਂਦਾ ਹੈ। ਜਿੰਦਗੀ ਜਿੰਨੀਆਂ ਤਲਖੀਆਂ, ਦੁਸ਼ਵਾਰੀਆਂ, ਚਿੰਤਾਵਾਂ, ਮੁਸ਼ਕਲਾਂ ਆਦਿ ਮੌਤ ਵਿੱਚ ਨਹੀ ਪਰ ਮੌਤ ਤੋਂ ਫਿਰ ਵੀ ਡਰ ਹੈ। ਜਿੰਦਗੀ ਜਿੰਨਾ ਭਾਰ ਮੌਤ ਦਾ ਨਹੀ। ਅੱਖਾਂ ਮਿਚੀਆ ਤੇ ਬੱਅਸ! ਕੁੱਝ ਵਿਰਲੇ ਕੇਸਾਂ ਨੂੰ ਛੱਡ ਦੱਸੋ ਕਿੰਨੇ ਪਲ ਹੁੰਦੇ ਹਨ ਮੌਤ ਦੇ? ਅੱਖਾਂ ਮੀਚੀਆਂ ਤੇ ਗਏ। ਪਰ ਜਿੰਦਗੀ ਕੀ ਇੰਨੀ ਸੌਖੀ ਹੈ ਕਿ ਅੱਖਾਂ ਮੀਚੀਆਂ ਤੇ ਗੁਜਰ ਗਈ? ਜਿੰਦਗੀ ਬੇਸ਼ੱਕ ਬੜੀ ਕੀਮਤੀ ਹੈ ਜਿੰਦਗੀ ਜਿੰਨੀਆਂ ਤਲਖੀਆਂ ਮੌਤ ਵਿੱਚ ਨਹੀ। ਜਿੰਦਗੀ ਲਈ ਜਿੰਨਾ ਅਸੀਂ ਘੁਲਦੇ ਹਾਂ ਮੌਤ ਲਈ ਨਹੀ ਘੁਲਣਾ ਪੈਂਦਾ। ਪਰ ਫਿਰ ਵੀ ਮੌਤ ਦਾ ਡਰ ਕਿਉਂ?
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ