BREAKING NEWS
Search

ਪ੍ਰਧਾਨਮੰਤਰੀ ਮੋਦੀ ਜਲਦ ਪੰਜਾਬ ਆ ਕੇ ਫਿਰੋਜ਼ਪੁਰ ਵਿਖੇ PGI ਸੈਂਟਰ ਦਾ ਕਰਨਗੇ ਉਦਘਾਟਨ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਪੰਜਾਬ ਦੇ ਵਿੱਚ ਮੌਸਮ ਕੁਝ ਸੁਹਾਵਣਾ ਹੋ ਚੁੱਕਿਆ ਹੈ ,ਪਰ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭਖੀ ਹੋਈ ਹੈ । ਹਰ ਰੋਜ਼ ਦੀ ਪੰਜਾਬ ਸਿਆਸਤ ਵਿੱਚ ਵੱਡੇ ਧਮਾਕੇ ਹੋ ਰਹੇ ਹਨ । ਇਸੇ ਵਿਚਕਾਰ ਹੁਣ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਬੰਧੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਲਦ ਹੀ ਹੁਣ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ । ਜਿੱਥੇ ਉਹ ਫਿਰੋਜ਼ਪੁਰ ਵਿੱਚ ਪੀਜੀਆਈ ਦਾ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਗੇ । ਇਸ ਦੀ ਜਾਣਕਾਰੀ ਖੁਦ ਭਾਜਪਾ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਵੱਲੋਂ ਦਿੱਤੀ ਗਈ ।

ਅਸ਼ਵਨੀ ਸ਼ਰਮਾ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਜਲਦ ਹੁਣ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਤੇ ਪੀਜੀਆਈ ਦਾ ਉਦਘਾਟਨ ਕਰਨਗੇ । ਪਿਛਲੀ ਵਾਰ ਸਿਕਿਓਰਿਟੀ ਵਿੱਚ ਹੋਈ ਕੁਤਾਹੀ ਦੀ ਵਜ੍ਹਾ ਨਾਲ ਪ੍ਰਧਾਨਮੰਤਰੀ ਨੂੰ ਰਾਸਤੇ ਤੋਂ ਹੀ ਵਾਪਸ ਮੁੜਨਾ ਪਿਆ । ਉਨ੍ਹਾਂ ਆਖਿਆ ਕਿ ਫਿਰੋਜ਼ਪੁਰ ਦਿਹਾਤੀ ਤੋਂ ਆਪ ਵਿਧਾਇਕ ਰਜਨੀਸ਼ ਦਹੀਆ ਨੇ ਪੀਜੀਆਈ ਸੈਂਟਰ ਦਾ ਮੁੱਦਾ ਚੁੱਕਿਆ ਸੀ । ਜਿਸ ਦੇ ਬਾਅਦ ਅਸ਼ਵਨੀ ਸ਼ਰਮਾ ਨੇ ਇਹ ਜਵਾਬ ਦਿੱਤਾ।

ਜ਼ਿਕਰਯੋਗ ਹੈ ਕਿ ਵਿਧਾਇਕ ਰਜਨੀਸ਼ ਦਹੀਆ ਨੇ ਆਖਿਆ ਸੀ ਕਿ ਉਸ ਦੇ ਖੇਤਰ ਵਿੱਚ ਪੀਜੀਆਈ ਬਣਨ ਦੀ ਗੱਲ ਹੋਈ ਸੀ ,ਇੱਥੇ ਉਹ ਲਗਭਗ ਦਸ ਸਾਲ ਬੀਤ ਚੁੱਕੇ ਹਨ ਹੁਣ ਤੱਕ ਇਸ ਦਾ ਕੰਮ ਸ਼ੁਰੂ ਨਹੀਂ ਹੋਇਆ। ਉਨ੍ਹਾਂ ਨੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਕਿਹਾ ਕਿ ਉਹ ਕੇਂਦਰ ਨਾਲ ਤਾਲਮੇਲ ਸ਼ੁਰੂ ਕਰਾਉਣ ਦਹੀਆ ਨੇ ਕਿਹਾ ਕਿ ਪਿਛਲੀ ਵਾਰ ਪੀਐਮ ਮੋਦੀ ਨੀਂਹ ਪੱਥਰ ਰੱਖਣ ਆਏ ਸਨ । ਪਰ ਇਹ ਕੰਮ ਨਹੀਂ ਹੋ ਸਕਿਆ ਇਸ ਤੋਂ ਬਾਅਦ ਕਰੈਡਿਟ ਬਾਰ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਕਰੈਡਿਟ ਬਾਹਰੋਂ ਹੁੰਦੇ ਰਹੇ ਪਰ ਲੋਕਾਂ ਦੀ ਸਿਹਤ ਸਹੂਲਤ ਜ਼ਰੂਰੀ ਮਿਲੇ ।

ਇਸ ਨਾਲ ਫਿਰੋਜ਼ਪੁਰ ਨਹੀਂ ਸਗੋਂ ਆਸੇ ਪਾਸੇ ਦੇ ਇਲਾਕਿਆਂ ਨੂੰ ਵੀ ਸਹੂਲਤਾਂ ਮਿਲਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸਨ । ਪਰ ਉਨ੍ਹਾਂ ਦੀ ਸੁਰੱਖਿਆ ਵਿਚ ਵਰਤੀ ਗਈ ਕੁਤਾਹੀ ਤੋਂ ਬਾਅਦ ਉਨ੍ਹਾਂ ਨੂੰ ਬਿਨਾਂ ਆਪਣਾ ਦੌਰਾ ਪੂਰਾ ਕੀਤੇ ਹੀ ਵਾਪਸ ਮੁੜਨਾ ਪਿਆ ਤੇ ਜਿਸਦੇ ਚਲਦੇ ਹੁਣ ਇੱਕ ਵਾਰ ਫਿਰ ਤੋਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਆਉਣਗੇ ਤੇ ਉਨ੍ਹਾਂ ਵੱਲੋਂ ਫਿਰੋਜ਼ਪੁਰ ਵਿੱਚ ਪੀਜੀਆਈ ਹਸਪਤਾਲ ਦਾ ਉਦਘਾਟਨ ਕੀਤਾ ਜਾਏਗਾ ।



error: Content is protected !!