ਆਈ ਤਾਜ਼ਾ ਵੱਡੀ ਖਬਰ

ਸਿਆਣੇ ਅਕਸਰ ਇਹ ਕਹਿੰਦੇ ਨੇ ਕਿ ਜਦੋਂ ਉੱਪਰ ਵਾਲਾ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ। ਕੁਝ ਲੋਕਾਂ ਦੀ ਕੀਤੀ ਗਈ ਥੋੜ੍ਹੀ ਜਿਹੀ ਮਿਹਨਤ ਕੰਮ ਆ ਜਾਂਦੀ ਹੈ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਲੋਕਾਂ ਨਾਲ ਹੋਣ ਵਾਲੇ ਇਸ ਚਮਤਕਾਰ ਬਾਰੇ ਜਾਣ ਕੇ ਉਹ ਵੀ ਹੈਰਾਨ ਰਹਿ ਜਾਂਦੇ ਹਨ ਕਿ ਉਨ੍ਹਾਂ ਦੀ ਕਿਸਮਤ ਹੀ ਬਦਲ ਗਈ ਹੈ। ਬਹੁਤ ਸਾਰੇ ਲੋਕਾਂ ਵੱਲੋਂ ਕੇਵਲ ਮਜ਼ਾਕ ਮਜ਼ਾਕ ਵਿਚ ਇਹ ਕਦਮ ਚੁੱਕੇ ਜਾਂਦੇ ਹਨ ਜੋ ਉਨ੍ਹਾਂ ਨੂੰ ਕੁਝ ਹੀ ਸਮੇਂ ਵਿਚ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦੇ ਹਨ । ਹੁਣ ਪੈਸੇ ਖੁੱਲ੍ਹੇ ਕਰਵਾਉਣ ਲੱਗਿਆਂ ਦੀ ਇਸ ਤਰਾਂ ਕਿਸਮਤ ਬਦਲੀ ਹੈ ਜਿੱਥੇ ਇਨਸਾਨ ਕਰੋੜਪਤੀ ਬਣ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੇਰਲ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪੇਂਟਰ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਕਿਸਮ ਬਦਲ ਗਈ ਹੈ ਜਿਸ ਦੀ 12 ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ। ਇਸ ਦੀ ਜਾਣਕਾਰੀ ਮਿਲਦੇ ਹੀ ਵਿਅਕਤੀ ਹੈਰਾਨ ਹੋਇਆ ਅਤੇ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਦੀ 12 ਕਰੋੜ ਦੀ ਲਾਟਰੀ ਲੱਗੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ,ਸਦਾਨੰਦ ਨੇ ਦੱਸਿਆ ਹੈ ਕਿ ਉਸ ਨੂੰ ਵਿਸ਼ਵਾਸ ਨਹੀਂ ਆ ਰਿਹਾ ਕਿ ਉਸ ਵੱਲੋਂ 12 ਕਰੋੜ ਦੀ ਲਾਟਰੀ ਜਿੱਤ ਲਈ ਗਈ ਹੈ।

ਇਸ ਰਕਮ ਬਾਰੇ ਜਾਣਕਾਰੀ ਦਿੰਦੇ ਹੋਏ ਉਸ ਨੇ ਦੱਸਿਆ ਹੈ ਕਿ ਆਪਣੇ ਪੁੱਤਰਾਂ ਦੀ ਸਲਾਹ ਦੇ ਨਾਲ ਇਸ ਰਾਸ਼ੀ ਨੂੰ ਵਰਤਿਆ ਜਾਵੇਗਾ। ਉਸ ਨੇ ਦੱਸਿਆ ਹੈ ਕਿ ਉਸ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਇਆ ਜਾਵੇਗਾ। ਉਸ ਨੇ ਦੱਸਿਆ ਕਿ ਉਸ ਵੱਲੋਂ ਪੈਸੇ ਖੁੱਲ੍ਹੇ ਕਰਵਾਉਣ ਲਈ ਦੁਕਾਨ ਦੇਖੀ ਜਾ ਰਹੇ ਸੀ ਉੱਥੇ ਹੀ ਉਸ ਵੱਲੋਂ ਇਕ ਲਾਟਰੀ ਟਿਕਟ ਖਰੀਦ ਲਈ ਗਈ ਅਤੇ ਕੁਝ ਘੰਟਿਆਂ ਬਾਅਦ ਹੀ ਇਸ ਲਾਟਰੀ ਟਿਕਟ ਦਾ ਰਿਜਲਟ ਆਉਣ ਤੇ ਉਹ ਹੈਰਾਨ ਰਹਿ ਗਿਆ ਜਦੋਂ ਉਹ ਕਰੋੜਪਤੀ ਬਣ ਗਿਆ।

ਉਹ ਆਪਣੇ ਘਰ ਤੋਂ ਨਿਕਲਿਆ ਸੀਂ ਅਤੇ ਐਤਵਾਰ ਨੂੰ ਉਸ ਵੱਲੋਂ ਪੈਸੇ ਖੁੱਲ੍ਹੇ ਕਰਵਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਹ ਲਾਟਰੀ ਦੀ ਟਿਕਟ ਖਰੀਦੀ ਗਈ ਸੀ। ਜਿੱਥੇ ਉਹ ਪਹਿਲੇ ਹੀ ਕਰੋਨਾ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਉਥੇ ਹੀ ਉਹ ਬੇਹੱਦ ਖੁਸ਼ ਹੈ।


ਤਾਜਾ ਜਾਣਕਾਰੀ
ਪੈਸੇ ਖੁੱਲ੍ਹੇ ਕਰਵਾਉਣ ਲਗਿਆ ਏਦਾਂ ਬਦਲੀ ਕਿਸਮਤ ਬਣ ਗਿਆ ਕਰੋੜਪਤੀ – ਤਾਜਾ ਵੱਡੀ ਖਬਰ
ByadminJanuary 19, 2022Comments Off on ਪੈਸੇ ਖੁੱਲ੍ਹੇ ਕਰਵਾਉਣ ਲਗਿਆ ਏਦਾਂ ਬਦਲੀ ਕਿਸਮਤ ਬਣ ਗਿਆ ਕਰੋੜਪਤੀ – ਤਾਜਾ ਵੱਡੀ ਖਬਰ
Previous Postਅਮਰੀਕਾ ਚ ਵਾਪਰਿਆ ਕਹਿਰ 3 ਮੁੰਡਿਆਂ ਦੀ ਹੋਈ ਭਿਆਨਕ ਹਾਦਸੇ ਚ ਮੌਤ
Next Postਅਨੋਖੀ ਖਬਰ : ਕੁੱਤੀ ਨੇ ਸ਼ੇਰ ਦੇ ਬੱਚਿਆਂ ਨੂੰ ਲਿਆ ਗੋਦ – ਇਸ ਤਰਾਂ ਰਹੀ ਪਾਲ, ਦੇਖ ਸਭ ਹੋ ਰਹੇ ਹੈਰਾਨ