ਸਿਆਣੇ ਕਹਿੰਦੇ ਹਨ ਕਿ ਮੇਹਨਤ ਤੋਂ ਬਿਨਾਂ ਅਤੇ ਕਿਸਮਤ ਤੋਂ ਬਗੈਰ ਕੁਝ ਨਹੀਂ ਮਿਲਦਾ। ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਮੇਹਨਤੀ ਇਨਸਾਨ ਆਪਣੀ ਕਿਸਮਤ ਆਪ ਲਿਖਦਾ ਹੈ। ਸਖਤ ਮਿਹਨਤ ਤਾਂ ਪੱਥਰਾਂ ਨੂੰ ਵੀ ਚੀਰ ਸਕਦੀ ਹੈ। ਅਜਿਹਾ ਹੀ ਸੱਚ ਕਰ ਦਿਖਾਇਆ ਹੈ ਇੱਕ ਆਟੋ ਚਲਾਉਣ ਵਾਲੇ ਨੇ, ਜਿਸ ਨੇ 7 ਸਾਲ ਵਿਚ ਇੰਨੀ ਮੇਹਨਤ ਕੀਤੀ ਕਿ ਉਹ ਲੱਖਪਤੀ ਨਹੀਂ ਬਲਕਿ ਕਰੋੜਪਤੀ ਬਣ ਗਿਆ। ਜਾਣਕਾਰੀ ਮੁਤਾਬਿਕ ਉਸ ਨੇ 4 ਕਾਰਾਂ ਦੀਆਂ ਸਿਰਫ ਨੰਬਰ ਪਲੇਟਾਂ ਅਤੇ ਨੰਬਰਾਂ ਲਈ 40 ਲੱਖ ਰੁਪਏ ਖਰਚ ਕਰ ਦਿੱਤੇ। ਸੁਣਨ ਵਿਚ ਇਹ ਕਹਾਣੀ ਫ਼ਿਲਮੀ ਜਰੂਰ ਲੱਗਦੀ ਹੈ ਪਰ ਇਹ ਝੂਠ ਨਹੀਂ ਬਿਲਕੁਲ ਸੱਚ ਹੈ।
ਹੁਣ ਇਹ ਸ਼ਕਸ ਰਾਜਸਥਾਨ ਦੇ ਪਿੰਕ ਸਿਟੀ ਕਹੇ ਜਾਣ ਵਾਲੇ ਜੈਪੁਰ ਸ਼ਹਿਰ ਦੇ ਆਮਿਰ ਲੋਕਾਂ ਦੀ ਸੂਚੀ ਵਿਚ ਗਿਣਿਆ ਜਾਂਦਾ ਹੈ। ਇਸ ਸ਼ਕਸ ਦਾ ਨਾਮ ਰਾਹੁਲ ਤਨੇਜਾ ਹੈ ਅਤੇ ਇਸ ਦੀ ਉਮਰ ਸਿਰਫ 37 ਸਾਲ ਹੈ। ਰਾਹੁਲ ਦਾ ਬਚਪਨ ਬਹੁਤ ਗਰੀਬੀ ਵਿਚ ਗੁਜਰਿਆ ਸੀ। ਰਾਹੁਲ ਦੇ ਪਿਤਾ ਗੱਡੀਆਂ ਨੂੰ ਪੈਂਚਰ ਲਾਉਣ ਦਾ ਕੰਮ ਕਰਦੇ ਸਨ।
ਰਾਹੁਲ ਨੂੰ ਵੀ ਇਹੀ ਕੰਮ ਕਰਨਾ ਪਵੇਗਾ ਸਭ ਨੂੰ ਇਹੀ ਲੱਗਦਾ ਸੀ ਪਰ ਰਾਹੁਲ ਦੀ ਮਿਹਨਤ ਅੱਗੇ ਉਸਦੀ ਕਿਸਮਤ ਝੁੱਕ ਜਾਵੇਗੀ ਇਹ ਤਾਂ ਰਾਹੁਲ ਵੀ ਨਹੀਂ ਸੀ ਜਾਣਦਾ। ਰਾਹੁਲ ਦੇ ਪਿਤਾ ਪੈਂਚਰ ਲਾਉਂਦੇ-ਲਾਉਂਦੇ ਆਟੋ ਚਲਾਉਣ ਲੱਗੇ। ਰਾਹੁਲ ਨੇ 11 ਸਾਲ ਦੀ ਉਮਰ ਵਿਚ ਆਪਣਾ ਘਰ ਛੱਡ ਦਿੱਤਾ। ਰਾਹੁਲ ਦਾ ਖਰਚਾ ਉਸ ਦਾ ਪਰਿਵਾਰ ਨਹੀਂ ਸੀ ਚੁੱਕ ਸਕਦਾ ਤਾਂ ਉਸ ਨੇ ਛੋਟੇ ਮੋਟੇ ਕੰਮ ਕੀਤੇ ਜਿਵੇ ਕਿ ਪਤੰਗ ਵੇਚਣਾ, ਦੀਵਾਲੀ ਦੇ ਪਟਾਕੇ ਵੇਚਣਾ, ਹੋਲੀ ਦੇ ਰੰਗ ਵਗੈਰਾ ਵੇਚਣਾ ਆਦਿ।
ਇਸ ਦੇ ਨਾਲ ਰਾਹੁਲ ਨੂੰ ਬਹੁਤ ਘੱਟ ਆਮਦਨ ਹੁੰਦੀ ਸੀ। ਉਸ ਤੋਂ ਬਾਅਦ ਰਾਹੁਲ ਨੇ ਹਰ ਨਹੀਂ ਮੰਨੀ ਅਤੇ ਦਿਨ ਵਿਚ ਆਦਰਸ਼ ਨਗਰ ਦੇ ਇੱਕ ਢਾਬੇ ਤੇ ਨੌਕਰੀ ਕਰਨੀ ਅਤੇ ਰਾਤ ਨੂੰ ਆਟੋ ਚਲਾਉਣਾ। ਉਸ ਨੇ ਆਪਣੀ ਆਮਦਨੀ ਨੂੰ ਵਧਾਉਣ ਲਈ ਰਾਤ ਵੇਲੇ 9 ਵਜੇ ਤੋਂ 12 ਵਜੇ ਤੱਕ 4 ਘੰਟੇ ਆਟੋ ਚਲਾਣਾ ਸ਼ੁਰੂ ਕਰ ਦਿੱਤਾ। ਰਾਹੁਲ ਕੋਲ ਲਾਇਸੰਸ ਨਹੀਂ ਸੀ ਇਸ ਲਈ ਉਹ ਰਾਤ ਵੇਲੇ ਆਟੋ ਚਲਾਉਂਦਾ ਸੀ।
ਕਿਉਕਿ ਰਾਤ ਨੂੰ ਪੁਲਿਸ ਵਾਲਿਆਂ ਤੋਂ ਬਚਣਾ ਉਸ ਦੇ ਲਈ ਆਸਾਨ ਹੁੰਦਾ ਸੀ। ਇੱਕ ਦਿਨ ਰਾਹੁਲ ਦੀ ਲੁੱਕ ਦੇਖ ਰਾਹੁਲ ਦੇ ਕੁਝ ਦੋਸਤਾਂ ਨੇ ਉਸ ਨੂੰ ਮਾਡਲਿੰਗ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਰਾਹੁਲ ਨੇ ਮਾਡਲਿੰਗ ਕੀਤੀ ਅਤੇ ਮਿਸਟਰ ਜੈਪੁਰ, ਮਿਸਟਰ ਰਾਜਸਥਾਨ ਅਤੇ ਮੇਲ ਆਫ ਦਾ ਈਅਰ ਦੇ ਖਿਤਾਬ ਹਾਸਿਲ ਕੀਤੇ। ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਸ਼ੋਆਂ ਵਿਚ ਬੁਲਾਇਆ ਜਾਣ ਲੱਗਾ।
ਫੇਰ ਉਹਨਾਂ ਵੱਲੋ ਕਈ ਈਵੈਂਟ ਅਤੇ ਕਈ ਪ੍ਰੋਗਰਾਮ ਕੀਤੇ ਗਏ। ਹੁਣ ਉਹਨਾਂ ਵੱਲੋ ਵਿਆਹ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ। ਰਾਹੁਲ ਦਾ ਸ਼ੁਰੂ ਤੋਂ ਹੀ ਇੱਕ ਨੰਬਰ ਨਾਲ ਖਾਸ ਲਗਾਵ ਰਿਹਾ ਹੈ। ਰਾਹੁਲ ਦੇ ਮੋਬਾਈਲ ਅਤੇ ਲੈਂਡਲਾਈਨ ਦੇ ਅਖੀਰਲੇ ਸੱਤ ਨੰਬਰ ਅਤੇ ਕਾਰਾਂ ਦੇ ਨੰਬਰ ਵੀ ਇੱਕੋ ਜਿਹੇ ਹਨ। ਇਸੀ ਕਰਕੇ ਰਾਹੁਲ ਦੀਆਂ 4 ਗੱਡੀਆਂ ਦੇ ਨੰਬਰ ਵੀ ਇੱਕੋ ਜਿਹੇ ਹਨ। ਰਾਹੁਲ ਦਾ ਕਹਿਣਾ ਹੈ ਕਿ ਉਹਨਾਂ ਦਾ 1 ਨੰਬਰ ਨਾਲ ਖਾਸ ਲਗਵ ਹੈ ਅਤੇ ਉਹਨਾਂ ਨੂੰ ਜਿੰਦਗੀ ਵਿਚ ਇੱਕ ਨੰਬਰ ਤੇ ਹੀ ਰਹਿਣਾ ਪਸੰਦ ਹੈ।
Home ਵਾਇਰਲ ਪੈਂਚਰ ਲਾਉਣ ਵਾਲੇ ਨੇ ਕਿਵੇਂ ਖਰੀਦ ਲਈ ਡੇਢ ਕਰੋੜ ਦੀ ਜੇਗੁਆਰ ਕਾਰ ਅਤੇ 16 ਲੱਖ ਦੀ ਨੰਬਰ ਪਲੇਟ, ਪੜ੍ਹੋ ਜਾਣਕਾਰੀ
ਵਾਇਰਲ