ਗੁਰਦਾਸਪੁਰ ਦੇ ਬਟਾਲਾ ਵਿੱਚ ਪਤੀ ਪਤਨੀ ਦੀ ਆਪਸੀ ਬੈਹਸਬਾਜ਼ੀ ਦਾ ਮਾਮਲਾ ਵਿਗੜ ਕੇ ਖ਼ਤਰਨਾਂਕ ਰੂਪ ਧਾਰ ਗਿਆ। ਜਿਸ ਨੇ ਪੇਕਿਆਂ ਅਤੇ ਸਹੁਰਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਪਤਨੀ ਜੋਸ਼ਨਾ ਨੇ ਆਪਣੇ ਪਤੀ ਤੇ ਦੋਸ਼ ਲਗਾਇਆ ਹੈ ਕਿ ਉਹ ਉਸ ਨਾਲ ਮਾਮੂਲੀ ਗੱਲਾਂ ਕਾਰਨ ਹਥੋਂਪਾਈ ਤੇ ਉਤਰ ਆਉਂਦਾ ਹੈ। ਜੇਕਰ ਉਸ ਦੇ ਪੇਕਿਆਂ ਤੋਂ ਕਿਸੇ ਦਾ ਫੋਨ ਆਉਂਦਾ ਹੈ ਤਾਂ ਉਹ ਇਸ ਨੂੰ ਪਸੰਦ ਨਹੀਂ ਕਰਦਾ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਸ ਦੇ ਮਾਮੇ ਦਾ ਫੋਨ ਹੋਣ ਕਾਰਨ ਉਸ ਦਾ ਪਤੀ ਤਹਿਸ਼ ਵਿੱਚ ਆ ਗਿਆ।
ਕੁਝ ਦਿਨ ਪਹਿਲਾਂ ਉਸ ਦੇ ਪਤੀ ਨੇ ਉਸ ਦਾ ਮੰਗਲ ਸੁਤਰ ਵੀ ਤੋੜ ਦਿੱਤਾ ਸੀ ਅਤੇ ਕਈ ਵਾਰ ਉਸ ਦਾ ਸਿਧੁਰ ਉਤਾਰ ਦਿੱਤਾ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਉਸ ਲਈ ਮਰ ਚੁੱਕਾ ਹੈ। ਹੁਣ ਜਦੋਂ ਤੂੰ ਤੂੰ ਮੈਂ ਮੈਂ ਹੋਣ ਤੋਂ ਬਾਅਦ ਉਸ ਦੇ ਪਤੀ ਨੇ ਉਸ ਤੇ ਹੱਥ ਚੁੱਕ ਲਿਆ।
ਪਰ ਜਦੋਂ ਉਸ ਨੇ ਆਪਣੇ ਪੇਕਿਆਂ ਨੂੰ ਬੁਲਾ ਲਿਆ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੇ ਪੇਕੇ ਪਰਿਵਾਰ ਨਾਲ ਵੀ ਹਥੋ ਪਾਈ ਕੀਤੀ। ਪਰ ਉਸ ਦੇ ਸਹੁਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਜੋਸ਼ਨਾ ਅਤੇ ਉਸ ਦੇ ਪਤੀ ਦੀ ਆਪਸ ਵਿੱਚ ਬਹਸ ਹੋਈ ਸੀ। ਪਰ ਜੋਸ਼ਨਾ ਦੀ ਮਾਂ ਅਤੇ ਬਾਪ ਨੇ ਉਨ੍ਹਾਂ ਨਾਲ ਵੀ ਹਥੋਪਾਈ ਕੀਤੀ ਹੈ। ਜੋ ਸਰਾ ਨੇ ਆਪਣੀ ਸੱਸ ਨਾਲ ਹਥੋ ਪਾਈ ਕੀਤੀ ਹੈ।
ਜਿਸ ਕਰਕੇ ਉਹ ਨੀਚੇ ਡਿੱਗ ਪਈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕੇ ਉਨ੍ਹਾਂ ਦੀ ਪਤਨੀ ਨੂੰ ਸ਼ੂਗਰ ਹੈ। ਜਾਂਚ ਅਧਿਕਾਰੀ ਅਨੁਸਾਰ ਇੱਕ ਪਾਰਟੀ ਦੀਆਂ ਚਾਰ ਐਮ.ਐਲ.ਆਰ ਉਨ੍ਹਾਂ ਕੋਲ ਪਹੁੰਚ ਗਈਆਂ ਹਨ। ਦੋਵੇਂ ਪਾਰਟੀਆਂ ਦੇ ਮਾਮੂਲੀ ਸ਼ੱਟਾਂ ਹਨ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਿਸੇ ਵੀ ਦੋਸ਼ੀ ਨੂੰ ਬਖਸ਼ੇਆ ਨਹੀਂ ਜਾਵੇਗਾ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਪੇਕੇ ਜਾਣ ਬਾਰੇ ਪੁੱਛਣ ਤੇ ਪੈ ਗਿਆ ਪੰਗਾ, ਨੂੰਹ ਨੇ ਬੁਲਾ ਲਏ ਮਾਪੇ ਤਾਂ ਸਹੁਰਿਆਂ ਨੇ ਚਾੜੇਆ ਕੁਟਾਪਾ
ਤਾਜਾ ਜਾਣਕਾਰੀ