ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਚਰਨ ਸਿੰਘ ਚੰਨਾ ਚੂੜੇ ਵਾਲਾ ਜਿਹੜੇ ਕਿ ਚੂੜੇ ਬਣਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਕੋਲ ਅਨੇਕਾਂ ਹੀ ਫ਼ਿਲਮੀ ਨਾਇਕਾਵਾਂ ਆਉਂਦੀਆਂ ਰਹਿੰਦੀਆਂ ਹਨ। ਇਹ ਨਾਇਕਾਵਾਂ ਇਨ੍ਹਾਂ ਤੋਂ ਚੂੜੇ ਬਣਵਾ ਕੇ ਲੈ ਕੇ ਜਾਂਦੀਆਂ ਹਨ। ਉਹ ਕਈ ਨਾਇਕਾਵਾਂ ਦੇ ਵਿਆਹ ਤੇ ਚੂੜੇ ਬਣਾ ਕੇ ਦੇ ਚੁੱਕੇ ਹਨ। ਉਨ੍ਹਾਂ ਨੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਦੇ ਵਿਆਹ ਲਈ ਵੀ ਚੂੜਾ ਬਣਾ ਕੇ ਦੇਣ ਦਾ ਵਾਅਦਾ ਉੁਨ੍ਹਾਂ ਨਾਲ ਕੀਤਾ ਸੀ। ਗੁਰਚਰਨ ਸਿੰਘ ਚੰਨਾਂ ਨੂੰ ਇਹ ਨਾਇਕਾਵਾਂ ਕਈ ਫ਼ਿਲਮਾਂ ਵਿੱਚ ਰੋਲ ਵੀ ਦੇ ਦਿੰਦੀਆਂ ਹਨ। ਚੰਨਾ ਖੁਦ ਮਾਧੁਰੀ ਦੀਕਸ਼ਿਤ ਦੇ ਦੀਵਾਨੇ ਹਨ। ਚੰਨਾਂ ਦੀ ਬੇਟੀ ਨੂੰ ਆਪਣੇ ਪਿਤਾ ਤੇ ਮਾਣ ਹੈ। ਗੁਰਚਰਨ ਸਿੰਘ ਚੰਨਾਂ ਦੀ ਬੇਟੀ ਦੇ ਦੱਸਣ ਅਨੁਸਾਰ ਕਾਫੀ ਫ਼ਿਲਮੀ ਨਾਇਕਾਵਾਂ ਉਨ੍ਹਾਂ ਦੇ ਪਿਤਾ ਤੋਂ ਚੂੜੇ ਬਣਵਾ ਕੇ ਲਿਜਾਂਦੀਆਂ ਹਨ।
ਜਿਸ ਕਰਕੇ ਉਨ੍ਹਾਂ ਦੇ ਪਿਤਾ ਦੀ ਨਾਇਕਾਵਾਂ ਨਾਲ ਚੰਗੀ ਜਾਣ ਪਛਾਣ ਹੈ। ਸਾਰੀਆਂ ਨਾਇਕਾਵਾਂ ਬਾਰੇ ਤਾਂ ਉਹ ਨਹੀਂ ਜਾਣਦੇ। ਗੁਰਚਰਨ ਸਿੰਘ ਚੰਨਾਂ ਦੇ ਦੱਸਣ ਅਨੁਸਾਰ ਇੱਕ ਵਾਰ ਹੇਮਾ ਮਾਲਨੀ ਇੱਥੋਂ ਦੇ ਐੱਮ ਕੇ ਹੋਟਲ ਵਿਚ ਆਏ ਸਨ। ਜਿਸ ਕਰਕੇ ਉਹ ਉਨ੍ਹਾਂ ਨੂੰ ਮਿਲਣ ਗਏ। ਉਹ ਜਾ ਕੇ ਹੋਟਲ ਦੇ ਮਾਲਕ ਨੂੰ ਮਿਲੇ ਹੋਟਲ ਮਾਲਕ ਨੇ ਚੰਨਾ ਦਾ ਸੁਨੇਹਾ ਹੇਮਾ ਮਾਲਨੀ ਤੱਕ ਪੁਚਾ ਦਿੱਤਾ। ਜਿਸ ਕਰਕੇ ਹੇਮਾ ਮਾਲਿਨੀ ਦਾ ਬਾਡੀਗਾਰਡ ਉਨ੍ਹਾਂ ਨੂੰ ਹਾਕੀ ਲੈ ਗਿਆ। ਬਾਡੀਗਾਰਡ ਨੇ ਦੱਸਿਆ ਕਿ ਧਰਮਿੰਦਰ ਨਹੀਂ ਆਏ। ਸਗੋਂ ਹੇਮਾ ਮਾਲਨੀ ਇਕੱਲੇ ਹੀ ਆਏ ਹਨ। ਉਨ੍ਹਾਂ ਨੇ ਜਾ ਕੇ ਹੇਮਾ ਮਾਲਿਨੀ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਦੇ ਵਿਆਹ ਲਈ ਵੀ ਚੂੜਾ ਤਿਆਰ ਕਰਨਗੇ।
ਇਸ ਤੋਂ ਬਿਨਾਂ ਹੋਰ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਨੂੰ ਵੀ ਮਿਲ ਚੁੱਕੇ ਹਨ। ਉਨ੍ਹਾਂ ਨੇਤਾ ਚੰਨਾ ਨੂੰ ਆਪਣੀ ਫ਼ਿਲਮ ਵਿੱਚ ਛੋਟਾ ਜਿਹਾ ਰੋਲ ਵੀ ਦਿੱਤਾ ਸੀ। ਭਾਵੇਂ ਇਹ ਰੋਲ ਦਿਖਾਇਆ ਨਹੀਂ ਗਿਆ। ਚੰਨਾ ਦੇ ਦੱਸਣ ਅਨੁਸਾਰ ਜਦੋਂ ਉਹ ਟਾਈਗਰ ਫਿਲਮ ਦੀ ਸ਼ੂਟਿੰਗ ਦੌਰਾਨ ਮੁੰਬਈ ਗਏ ਤਾਂ ਉਨ੍ਹਾਂ ਨੂੰ ਇੱਕ ਨਾਇਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਉਮਰ ਅੱਠ ਸਾਲ ਸੀ।
ਉਦੋਂ ਤੋਂ ਹੀ ਉਹ ਚੰਨਾਂ ਦੇ ਫੈਨ ਹਨ। ਉਸ ਨਾਇਕਾ ਨੇ ਉਹ ਅਖ਼ਬਾਰ ਵੀ ਦਿਖਾਇਆ। ਜਿਸ ਵਿਚ ਚੰਨਾਂ ਦੀ ਫੋਟੋ ਸੀ ਅਤੇ ਲਿਖਿਆ ਸੀ “ਚੰਨਾ ਚੂੜੇ ਵਾਲਾ ਮਾਧੁਰੀ ਦਾ ਦੀਵਾਨਾ”। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਵਾਇਰਲ