ਕੁੜੀ ਰੱਖਦੀ ਆਪਣਾ ਦਬਦਬਾ ਪੂਰੇ ਪਿੰਡ ਵਿਚ ਇਹ
ਸੋਸ਼ਲ ਮੀਡੀਆ ਤੇ ਇੱਕ ਕੁੜੀ ਦੀ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਕੁੜੀ ਮੁਕਤਸਰ ਜ਼ਿਲ੍ਹੇ ਦੇ ਪਿੰਡ ਜਗਤ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਅਤੇ ਉਹ ਖੁਦ ਹੀ ਖੇਤੀਬਾੜੀ ਕਰ ਕੇ ਆਪਣੇ ਘਰ ਦਾ ਗੁਜ਼ਰਾ ਕਰਦੀ ਹੈ। ਪਰ ਹੁਣ ਉਸ ਨੇ ਲਾਈਵ ਹੋ ਕੇ ਸਾਬਕਾ ਸਰਪੰਚ ਦੇ ਪੁੱਤਰਾਂ ਉੱਤੇ ਉਸ ਨੂੰ ਧਮਕਾਉਣ ਦੇ ਇਲਜ਼ਮ ਲਗਾਏ ਹਨ।
ਕਾਰਨ ਵਿੱਚ ਕੁੜੀ ਨੇ ਦੱਸਿਆ ਕਿ ਉਸ ਦੇ ਪਿਤਾ ਤੋ ਭਰਾ ਨਹੀਂ ਹਨ। ਇਹ ਸਾਰਾ ਮਾਮਲਾ ਜ਼ਮੀਨ ਦੀ ਸਾਂਝੀ ਵੱਟ ਨੂੰ ਲੈ ਕਿ ਦੱਸਿਆ ਜਾ ਰਿਹਾ ਹੈ। ਉਸ ਨੇ ਲਾਈਵ ਹੋ ਕੇ ਮੁ਼ੰਡੇ ਨੂੰ ਸਿੱਧਾ ਚੈਲੈਂਜ ਕੀਤਾ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ 12 ਵਜੇ ਖੇਤ ਆ ਜਾਵੇ।
ਉਸ ਨੇ ਕਿਹਾ ਕਿ ਉਸ ਦੀ ਮੀਡੀਆ ਨੇ ਵੀ ਕਾਫੀ ਸਪੋਰਟ ਕੀਤੀ। ਉਸ ਨੇ ਕਿਹਾ ਕਿ ਉਹ ਮੁੰਡੇ ਉਸ ਨੂੰ ਕੁੜੀ ਸਮਝ ਕੇ ਥੱਪੜ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਪਰ ਉਹ ਡਰਨ ਵਾਲੀ ਨਹੀਂ ਹੈ।
ਵਾਇਰਲ