ਆਈ ਤਾਜਾ ਵੱਡੀ ਖਬਰ

ਦਾਦਾ-ਦਾਦੀ ਅਤੇ ਪੋਤੇ ਪੋਤੀਆਂ ਦਾ ਰਿਸ਼ਤਾ ਕਈ ਰਿਸ਼ਤਿਆਂ ਨਾਲੋਂ ਕਾਫ਼ੀ ਅਣਮੋਲ ਮੰਨਿਆ ਜਾਂਦਾ ਹੈ । ਦਾਦਾ ਦਾਦੀ ਹਮੇਸ਼ਾ ਆਪਣੇ ਜੀਵਨ ਦੀਆਂ ਕੁਝ ਗੱਲਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਅਕਸਰ ਹੀ ਇਸ ਰਿਸ਼ਤਿਆਂ ਵਿੱਚ ਖਟਾਸ ਮਿਠਾਸ ਰਹਿੰਦੀ ਹੈ । ਦਾਦਾ ਦਾਦੀ ਹਮੇਸ਼ਾਂ ਹੀ ਆਪਣੇ ਪੋਤੇ ਪੋਤੀਆਂ ਨੂੰ ਡਾਂਟਦੇ ਹਨ ਤੇ ਖੂਬ ਸਾਰਾ ਪਿਆਰ ਵੀ ਕਰਦੇ ਹਨ । ਪਰ ਇੱਕ ਦਾਦੇ ਵੱਲੋਂ ਜਦੋਂ ਆਪਣੇ ਬੇਟੇ ਨੂੰ ਆਪਣੇ ਪੁੱਤਰ ਨੂੰ ਡਾਂਟਣ ਤੋਂ ਰੋਕਿਆ ਗਿਆ ਤੇ ਨਾਲ ਹੀ ਖੇਡਣ ਤੋਂ ਰੋਕਣ ਦੀ ਤਕਰਾਰ ਤੇ ਚੱਲਦੇ ਇੱਕ ਪੁੱਤਰ ਵੱਲੋਂ ਆਪਣੇ ਪਿਤਾ ਦੇ ਸਿਰ ਵਿੱਚ ਘੋਟਣਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।

ਇੰਨਾ ਹੀ ਨਹੀਂ ਜਦੋਂ ਬਜ਼ੁਰਗ ਨੂੰ ਉਸ ਦੀ ਮਾਤਾ ਛੁਡਵਾਉਣ ਆਈ ਤਾਂ ਆਪਣੀ ਹੀ ਮਾਤਾ ਦੇ ਸਿਰ ਵਿੱਚ ਕੋਈ ਚੀਜ਼ ਮਾਰ ਕੇ ਉਸ ਦਾ ਸਿਰ ਫੜਿਆ ਅਤੇ ਉਸ ਦੀ ਬਾਂਹ ਤੱਕ ਤੋੜ ਦਿੱਤੀ । ਸਾਰੀਆਂ ਹੱਦਾਂ ਤੇ ਉਸ ਸਮੇਂ ਪਾਰ ਹੋਈਆਂ ਇਸ ਨੌਜਵਾਨ ਦੀ ਚਾਚੀ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਚਾਚੀ ਦੇ ਵੀ ਘੋਟਣੇ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ । ਦੱਸ ਦਈਏ ਕਿ ਇਹ ਦਰਦਨਾਕ ਘਟਨਾ ਫਲੋਰ ਤੇ ਵਿਚ ਵਾਪਰੀ ਹੈ । ਫਿਲੌਰ ਦੇ ਪਿੰਡ ਚੀਮਾ ਖੁਰਦ ਵਿੱਚ ਅੱਜ ਸਵੇਰੇ ਇਹ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ।

ਦੋਸ਼ੀ ਰਾਕੇਸ਼ ਕੁਮਾਰ ਦੇ ਤਿੰਨ ਬੱਚੇ ਹਨ , ਉਨ੍ਹਾਂ ਵਿਚੋਂ ਇਕ ਅੱਠ ਸਾਲਾ ਬੱਚਾ ਆਪਣੇ ਘਰ ਅੰਦਰ ਖੇਡ ਰਿਹਾ ਸੀ ਕਿ ਉਸੇ ਸਮੇਂ ਰਾਕੇਸ਼ ਗੁੱਸੇ ਵਿੱਚ ਗਾਲ੍ਹਾਂ ਕੱਢਦੇ ਹੋਏ ਆਪਣੇ ਬੱਚੇ ਨੂੰ ਖੇਡਣ ਤੋਂ ਰੋਕਣ ਲੱਗ ਪਿਆ , ਦੌਰਾਨ ਕਮਰੇ ਵਿਚ ਬੈਠਾ ਰਾਕੇਸ਼ ਦਾ ਪਿਤਾ ਉਸ ਨੂੰ ਕਹਿਣ ਲੱਗਾ ਕਿ ਉਹ ਪੋਤੇ ਨੂੰ ਖੇਡਣ ਤੋਂ ਕਿਉਂ ਰੋਕ ਰਿਹਾ ਹੈ , ਜਿਸ ਦੇ ਚਲਦੇ ਪਿਤਾ ਦੀ ਗੱਲ ਤੋਂ ਗੁੱਸੇ ਵਿੱਚ ਆ ਕੇ ਰਾਕੇਸ਼ ਨੇ ਆਪਣੇ ਪਿਤਾ ਦੇ ਸਿਰ ਵਿੱਚ ਸਿਰ ਦੇ ਨਾਲ ਘੋਟਣਾ ਮਾਰਿਆ ਤੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਨਾਲ ਹੀ ਆਪਣੀ ਬੇਬੇ ਅਤੇ ਚਾਚੀ ਦੇ ਵੱਲੋਂ ਉਸ ਨੂੰ ਰੋਕਣ ਤੇ ਉਨ੍ਹਾਂ ਨੂੰ ਵੀ ਘੋਟਣਾ ਦੇ ਨਾਲ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ।

ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕਾ ਵਾਸੀਆਂ ਨੇ ਵਲੋਂ ਇਕੱਠੇ ਹੋ ਕੇ ਰਾਕੇਸ਼ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ । ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਹਸਪਤਾਲ ਵਿੱਚ ਭੇਜ ਦਿੱਤਾ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ।

Home ਤਾਜਾ ਜਾਣਕਾਰੀ ਪੁੱਤ ਨੇ ਘੋਟਣਾ ਮਾਰ ਕੇ ਆਪਣੇ ਪਿਓ ਨੂੰ ਦਿੱਤੀ ਇਸ ਕਾਰਨ ਮੌਤ ਸਾਰੇ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ
ਪੁੱਤ ਨੇ ਘੋਟਣਾ ਮਾਰ ਕੇ ਆਪਣੇ ਪਿਓ ਨੂੰ ਦਿੱਤੀ ਇਸ ਕਾਰਨ ਮੌਤ ਸਾਰੇ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ
ByadminMarch 16, 2022Comments Off on ਪੁੱਤ ਨੇ ਘੋਟਣਾ ਮਾਰ ਕੇ ਆਪਣੇ ਪਿਓ ਨੂੰ ਦਿੱਤੀ ਇਸ ਕਾਰਨ ਮੌਤ ਸਾਰੇ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ
Previous Postਪੰਜਾਬ ਚ ਇਥੇ ਵਾਪਰਿਆ ਕਹਿਰ ਏਨੇ ਘਰਾਂ ਚ ਵਿਛੇ ਸਥਿਰ ਇਲਾਕੇ ਚ ਪਿਆ ਮਾਤਮ
Next Postਇੰਗਲੈਂਡ ਜਾਣ ਦੇ ਚਾਹਵਾਨਾਂ ਲਈ ਆਈ ਵੱਡੀ ਖਬਰ ਹੁਣ ਹੋ ਗਿਆ ਇਹ -ਐਲਾਨ ਜਨਤਾ ਚ ਖੁਸ਼ੀ ਦੀ ਲਹਿਰ