=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੁੱਤ ਦੇ ਵਿਆਹ ਤੋਂ ਪਹਿਲਾਂ ਪਿਤਾ ਖੁਸ਼ੀ ਚ ਰਿਹਾ ਸੀ ਨੱਚ, ਨੱਚਦੇ ਨੱਚਦੇ ਹੋਈ ਮੌਤ ਤੇ ਘਰ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ 

ਵਿਆਹ ਦਾ ਨਾਮ ਸੁਣਦੇ ਹੀ ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਉਥੇ ਹੀ ਵਿਆਹ ਦੇ ਮੌਕੇ ਤੇ ਪਰਿਵਾਰਾਂ ਵਲੋਂ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਜਿੱਥੇ ਰਿਸ਼ਤੇਦਾਰ ਅਤੇ ਪਰਿਵਾਰ ਵੱਲੋਂ ਇਸ ਖੁਸ਼ੀ ਦੇ ਮੌਕੇ ਤੇ ਹਰ ਰੀਤੀ ਰਿਵਾਜ਼ ਦੇ ਅਨੁਸਾਰ ਖੁਸ਼ੀ ਮਨਾਈ ਜਾਂਦੀ ਹੈ। ਉਥੇ ਹੀ ਹਰ ਇਕ ਵਿਅਕਤੀ ਵੱਲੋਂ ਖੁਸ਼ੀ ਦਾ ਇਜ਼ਹਾਰ ਵੱਖ ਵੱਖ ਢੰਗ ਨਾਲ ਕੀਤਾ ਜਾਂਦਾ ਹੈ। ਵਿਆਹ ਸਮਾਗਮਾਂ ਦੇ ਵਿੱਚ ਜਿੱਥੇ ਇਸ ਸਮੇਂ ਗਰਮੀ ਦੇ ਮਾਹੌਲ ਦੇ ਕਾਰਨ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

ਉੱਥੇ ਹੀ ਕੁਝ ਲੋਕਾਂ ਕੋਲੋਂ ਵਧੇਰੇ ਖ਼ੁਸ਼ੀ ਵੀ ਸਾਹਾਰ ਨਹੀਂ ਹੁੰਦੀ। ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਨਾਲ ਖੁਸ਼ੀ ਦਾ ਮਾਹੌਲ ਗਮੀ ਵਿੱਚ ਤਬਦੀਲ ਹੋ ਜਾਂਦਾ ਹੈ। ਹੁਣ ਪੁੱਤਰ ਵਿਆਹ ਤੋਂ ਪਹਿਲਾਂ ਪਿਤਾ ਦੀ ਖੁਸ਼ੀ ਵਿੱਚ ਨੱਚਦੇ ਹੋਏ ਮੌਤ ਹੋਣ ਨਾਲ ਘਰ ਵਿੱਚ ਮਾਤਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਅਯੁੱਧਿਆ ਦੇ ਰਾਮ ਨਗਰੀ ਵਿੱਚ ਇੱਕ ਵਿਅਕਤੀ ਨੂੰ ਉਸ ਸਮੇਂ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ ਜਦੋਂ ਉਸ ਵੱਲੋਂ ਖਾ ਕੇ ਪਾਨ ਬਨਾਰਸ ਵਾਲਾ ਗੀਤ ਤੇ ਡਾਂਸ ਕੀਤਾ ਜਾ ਰਿਹਾ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਜਦੋਂ 45 ਸਾਲਾਂ ਦੇ ਦਿਲਸ਼ਾਦ ਆਪਣੇ ਗਵਾਂਢ ਦੇ ਵਿੱਚ ਹੋ ਰਹੇ ਵਿਆਹ ਸਮਾਗਮਾਂ ਵਿੱਚ ਸ਼ਾਮਿਲ ਹੋਇਆ ਅਤੇ ਵਿਆਹ ਸਮਾਗਮ ਵਿੱਚ ਨਾਚ ਕਰ ਰਿਹਾ ਸੀ। ਉਸ ਸਮੇਂ ਅਚਾਨਕ ਹੀ ਉਸਦੇ ਦਿਲ ਦੀ ਧੜਕਨ ਰੁਕ ਗਈ ਅਤੇ ਉਹ ਹੇਠਾਂ ਡਿੱਗ ਪਿਆ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਹੀ ਉਸ ਨੂੰ ਸੀ ਐਚ ਸੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਦੱਸਿਆ ਗਿਆ ਹੈ ਕਿ ਜਿੱਥੇ ਉਹ ਗੁਆਂਢ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਇਆ ਸੀ ਉੱਥੇ ਹੀ 14 ਜੁਲਾਈ ਨੂੰ ਉਸਦੇ ਆਪਣੇ ਬੇਟੇ ਦਾ ਵੀ ਵਿਆਹ ਹੋ ਰਿਹਾ ਹੈ। ਪਰ ਅਚਾਨਕ ਹੀ ਦਿਲ ਦਾ ਦੌਰਾ ਪੈਣ ਨਾਲ ਦਿਲਸ਼ਾਦ ਦੀ ਮੌਤ ਹੋਣ ਨਾਲ ਘਰ ਵਿੱਚ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਹਨ।




error: Content is protected !!