ਕਪੂਰਥਲਾ: ਇੱਕ ਹੈਰਾਨ ਕਰਨ ਵਾਲਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਸਪੇਨ ਤੋਂ ਛੁੱਟੀ ਕੱਟਣ ਆਈ ਇੱਕ ਮਹਿਲਾ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਦੀ 6 ਸਾਲਾਂ ਬੇਰੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸ ਮਾਮਲੇ ਵਿੱਚ ਕਪੂਰਥਲਾ ਦੀ ਰਹਿਣ ਵਾਲੀ ਵਰਿੰਦਰਜੀਤ ਕੌਰ ਆਪਣੀ ਛੇ ਸਾਲਾਂ ਦੀ ਬੇਟੀ ਨੂੰ ਮਿਲਣ ਦੀ ਅਪੀਲ ਕਰ ਰਹੀ ਹੈ। ਉਥੇ ਹੀ ਪਹਿਲਾਂ ਸਹੁਰੇ ਵਾਲੇ ਇਸ ਗੱਲ ਨੂੰ ਜ਼ਮੀਨ ਲੈਣ ਦੇ ਲਈ ਕੀਤਾ ਜਾ ਰਿਹਾ ਨਾਟਕ ਦੱਸ ਰਹੇ ਹਨ।
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਸਪਤਾਲ ਵਿੱਚ ਬੇਡ ਉੱਤੇ ਰੋ-ਰੋ ਆਪਣੀ ਦਾਸਤਾਨ ਸੁਣਾ ਰਹੀ ਵਰਿੰਦਰਜੀਤ ਕੌਰ ਆਪਣੀ ਛੇ ਸਾਲ ਦੀ ਬੇਟੀ ਨੂੰ ਉਸਨੂੰ ਦਵਾਉਣ ਦੀ ਅਪੀਲ ਕਰ ਰਹੀ ਹੈ। ਦਰਅਸਲ ਉਕਤ ਮਹਿਲਾ ਮੁਤਾਬਕ ਉਸਦੇ ਪਹਿਲੇ ਪਤੀ ਦੀ ਮੌਤ ਦੇ ਬਾਅਦ ਉਕਤ ਮਹਿਲਾ ਨੇ ਆਪਣੀ ਦੋ ਸਾਲ ਦੀ ਬੇਟੀ ਦਾ ਖ਼ੁਦ ਪਾਲਣ ਪੋਸ਼ਣ ਕੀਤਾ, ਪਰ ਇਸ ਵਿੱਚ ਬੱਚੀ ਦੀ ਕਸਟਡੀ ਲਈ ਉਸਦੇ ਦਾਦਾ-ਦਾਦੀ ਨੇ ਅਦਾਲਤ ਵਿੱਚ ਕੇਸ ਵੀ ਲਗਾਇਆ ਸੀ, ਪਰ ਇਹ ਕੇਸ ਬਾਅਦ ਵਿੱਚ ਵਾਪਸ ਲੈ ਲਿਆ ਗਿਆ।
ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਹੁਣ ਇੱਕ ਸਾਲ ਪਹਿਲਾਂ ਮਹਿਲਾ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਵਾਪਸ ਸਪੇਨ ਜਾਣ ਲਈ ਆਪਸੀ ਸਹਿਮਤੀ ਨਾਲ ਬੱਚੀ ਨੂੰ ਉਸਦੇ ਦਾਦਾ-ਦਾਦੀ ਕੋਲ ਛੱਡ ਦਿੱਤਾ। ਹੁਣ ਸਪੇਨ ਵਾਪਸ ਜਾਂਦੇ ਸਮੇਂ ਜਦੋਂ ਉਸਨੇ ਦੁਬਾਰਾ ਬੱਚੀ ਨੂੰ ਮਿਲਣਾ ਚਾਹਿਆ ਤਾਂ ਪਹਿਲਾਂ ਸਹੁਰੇ ਪਰਿਵਾਰ ਨੇ ਉਸਨੂੰ ਘਰ ਬਿਲਾ ਲਿਆ ਅਤੇ ਬਾਅਦ ਵਿੱਚ ਉਸਦੀ ਅਤੇ ਉਸਦੇ ਪਤੀ ਦੀ ਮਾਰ ਕੁਟਾਈ ਕਰ ਦਿੱਤੀ। ਉਨ੍ਹਾਂ ਨੇ ਇਸ ਕੁੱਟ ਮਾਰ ਤੋਂ ਬਾਅਦ ਉਸਨੂੰ ਬੱਚੀ ਵਾਪਿਸ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ।
ਉਥੇ ਹੀ ਦੂਜੇ ਪਾਸੇ ਵਰਿੰਦਰਜੀਤ ਕੌਰ ਦੇ ਪਹਿਲੇ ਸਹੁਰੇ ਮੁਤਾਬਕ ਉਸ ਦਿਨ ਉਹ ਜ਼ਬਰਦਸਤੀ ਬੱਚੀ ਨੂੰ ਲੈਣ ਆਏ ਸਨ ਅਤੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੇ ਨੇ ਮਾਰ ਕੁੱਟ ਕੀਤੀ। ਉਹ ਇਸ ਮਾਮਲੇ ਨੂੰ ਮਹਿਲਾ ਵੱਲੋਂ ਉਨ੍ਹਾਂ ਦੀ ਜ਼ਮੀਨ ਹੜਪਨ ਦੀ ਸਾਜ਼ਿਸ਼ ਦੱਸੀ ਹੈ, ਜਦੋਂ ਕਿ ਪੁਲਿਸ ਮੁਤਾਬਕ ਦੋਨੋਂ ਪੱਖਾਂ ਨੇ ਹੁਣ ਦੋ ਦਿਨ ਦਾ ਸਮਾਂ ਲਿਆ ਹੈ। ਇਸ ਮਾਮਲੇ ਵਿੱਚ ਜੇਕਰ ਹੁਣ ਕੁੱਝ ਠੀਕ ਨਹੀਂ ਹੁੰਦਾ ਤਾਂ ਇਸ ਵਿੱਚ ਕਾਨੂੰਨ ਦੀ ਮਦਦ ਨਾਲ ਕਰਵਾਈ ਕੀਤੀ ਜਾਵੇਗੀ।
ਤਾਜਾ ਜਾਣਕਾਰੀ