ਪੁਲਿਸ ਦਾ ਕੰਮ ਲੋਕਾਂ ਦੀ ਸੇਵਾ ਅਤੇ ਮਦਦ ਕਰਨਾ ਹੁੰਦਾ ਹੈ ਪਰ ਕੁਝ ਪੁਲੀਸ ਵਾਲੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ। ਉਨ੍ਹਾਂ ਲਈ ਪ੍ਰੇਸਾਨੀ ਦਾ ਕਾਰਨ ਹੀ ਬਣਦੇ ਹਨ। ਜਦੋਂ ਵੀ ਕੋਈ ਮੂਸੀਬਤ ਵਿੱਚ ਹੁੰਦਾ ਹੈ ਤਾਂ ਉਹ ਮਦਦ ਲਈ ਸਭ ਤੋਂ ਪਹਿਲਾਂ ਪੁਲਿਸ ਨੂੰ ਹੀ ਯਾਦ ਕਰਦਾ ਹੈ ਜਾਂ ਇਹ ਕਹਿ ਲਓ ਕਿ ਜਦੋਂ ਪੁਲੀਸ ਦੀ ਵਰਦੀ ਆਲੇ ਦੁਆਲੇ ਹੋਵੇ ਤਾਂ ਫਿਰ ਧੱਕਕਾ ਜਾਂ ਫਿਰ ਚੋਰੀ-ਚਕਾਰੀ ਹੋਣ ਦਾ ਡਰ ਨਹੀਂ ਰਹਿੰਦਾ।
ਪੁਲੀਸ ਦਾ ਕੰਮ ਹੀ ਚੋਰੀਆਂ ਨੂੰ ਰੋਕਣਾ ਅਤੇ ਚੋਰ ਨੂੰ ਫੜਨਾ ਹੁੰਦਾ ਹੈ। ਇਸ ਤੋਂ ਉਲਟ ਜੇਕਰ ਪੁਲਿਸ ਹੀ ਜਨਤਾ ਲਈ ਮੂਸੀਬਤ ਖੜ੍ਹੀ ਕਰਨ ਲੱਗੇ ਤਾਂ ਫਿਰ ਭਰੋਸਾ ਕਿਤੇ ਕੀਤਾ ਜਾਵੇਗਾ। ਜੇਕਰ ਪੁਲਸ ਚੋਰੀ ਦੀ ਘਟਨਾਂ ਨੂੰ ਅੰਨਜਾਮ ਦੇਵੇ ਤਾਂ ਫਿਰ ਜਨਤਾ ਇਨਸਾਫ਼ ਦੀ ਗਹਾਰ ਕਿਸ ਦੇ ਅੱਗੇ ਲਗਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਇਸ ਆਰਟੀਕਲ ਵਿੱਚ ਦਿੱਤੀ ਗਈ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਦੁਕਾਨ ਦੇ ਅੰਦਰ ਪੁਲੀਸ ਦੀ ਵਰਦੀ ਵਿੱਚ ਦੋ ਮਹਿਲਾ ਮੁਲਾਜ਼ਮ ਖੜ੍ਹੀਆਂ ਕਾਊਂਟਰ ਤੇ ਪਿਆ ਸਾਮਾਨ ਦੇਖਦੀਆਂ ਹਨ। ਕੁਝ ਸਮੇਂ ਬਾਅਦ ਹੀ ਜਿਨ੍ਹਾਂ ਵਿੱਚੋਂ ਇੱਕ ਮਹਿਲਾ ਦੇਖਣ ਦੇ ਬਹਾਨੇ ਕੁਝ ਚੁੱਕਦੀ ਹੈ ਅਤੇ ਫੇਰ ਉਸ ਨੂੰ ਆਪਣੇ ਬੈਗ ਵਿੱਚ ਸੁੱਟ ਦਿੰਦੀ ਹੈ। ਮਹਿਲਾ ਦੀ ਇਹ ਹਰਕਤ ਦੁਕਾਨਦਾਰ ਨੂੰ ਨਹੀਂ ਦਿਖੀ। ਪਰ ਉੱਤੇ ਲੱਗੇ ਸੀਸੀਟੀਵੀ ਕੈਮਰੇ ਨੇ ਇਹ ਸਭ ਕੁਝ ਆਪਣੀਆਂ ਅੱਖਾਂ ਵਿੱਚ ਕੈਦ ਕਰ ਲਿਆ।
ਵਾਇਰਲ