ਮੋਹਾਲੀ: ਥਾਣਾ ਮਟੌਰ ਪੁਲਸ ਨੇ ਬਠਿੰਡਾ ਦੀ ਰਹਿਣ ਵਾਲੀ ਇਕ ਸ਼ਾਤਰ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੀ ਹਾਈਕੋਰਟ ਵਿਚ ਸੁਪਰੀਟੈਂਡੈਂਟ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਦੀ ਸੀ। ਬਠਿੰਡਾ ਦੀ ਇਹ ਔਰਤ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੀਆਂ ਮਾਰ ਰਹੀ ਸੀ।
ਪੁਲਸ ਮੁਤਾਬਕ ਸੋਹਨਪ੍ਰੀਤ ਕੌਰ ਨਾਂ ਦੀ ਇਸ ਔਰਤ ਨੇ ਦੋ ਲੋਕਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਪਰੀਟੈਂਡੈਂਟ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਲੈ ਲਏ ਅਤੇ ਬਦਲੇ ‘ਚ ਹਾਈਕੋਰਟ ਦੇ ਜਾਅਲੀ ਨਿਯੁਕਤੀ ਪੱਤਰ ਵੀ ਦੇ ਦਿੱਤੇ,
ਜਿਸ ‘ਤੇ ਲੱਗੀ ਮੋਹਰ ਵੇਖ ਕੇ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਕੀਤੀ। ਫਿਲਹਾਲ ਮੋਹਾਲੀ ਪੁਲਸ ਨੇ ਇਸ ਠੱਗ ਔਰਤ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁੱਛਗਿੱਛ ਦੌਰਾਨ ਇਸ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਉਕਤ ਠੱਗ ਔਰਤ ਨੂੰ ਮਟੌਰ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਉਕਤ ਮਹਿਲਾ ਨੇ ਦੋ ਲੋਕਾਂ ਤੋਂ 20 ਲੱਖ ਰੁਪਏ ਠੱਗੇ ਹਨ। ਪੁਲਸ ਨੇ ਮਹਿਲਾ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਤਾਜਾ ਜਾਣਕਾਰੀ