BREAKING NEWS
Search

ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਹੁਣ ਆ ਗਈ ਇਹ ਵੱਡੀ ਚੰਗੀ ਖਬਰ – ਹੋ ਗਿਆ ਇਹ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ ,ਜਿਸ ਕਾਰਨ ਦਿੱਲੀ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਪ੍ਰਦੂਸ਼ਣ ਦੇ ਕਾਰਨ ਹੁਣ ਤੱਕ ਕਈ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਵੀ ਦਾਖ਼ਲ ਹੋਣਾ ਪਿਆ ਹੈ । ਇਸ ਪ੍ਰਦੂਸ਼ਣ ਦਾ ਸਭ ਤੋਂ ਬੁਰਾ ਪ੍ਰਭਾਵ ਬਜ਼ੁਰਗਾਂ ਅਤੇ ਬੱਚਿਆਂ ਤੇ ਪੈ ਰਿਹਾ ਹੈ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਦਿੱਲੀ ਸਰਕਾਰ ਦੀ, ਤਾਂ ਦਿੱਲੀ ਸਰਕਾਰ ਦੇ ਵੱਲੋਂ ਵੀ ਲਗਾਤਾਰ ਦਿੱਲੀ ਵਾਸੀਆਂ ਨੂੰ ਇਸ ਜ਼ਹਿਰੀਲੀ ਹਵਾ ਤੋਂ ਬਚਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ।

ਹੁਣ ਇਸੇ ਵਿਚਕਾਰ ਦਿੱਲੀ ਸਰਕਾਰ ਨੇ ਇਕ ਅਜਿਹਾ ਉਪਰਾਲਾ ਕਰ ਦਿੱਤਾ ਹੈ ਜਿਸ ਕਾਰਨ ਹੁਣ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਇਕ ਚੰਗੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਹੁਣ ਦਸ ਸਾਲ ਪੁਰਾਣੀ ਡੀਜ਼ਲ ਕਾਰ ਕਬਾੜ ਨਹੀਂ ਸਗੋਂ ਫਿੱਟਨੈੱਸ ਰਾਹੀ ਇਲੈਕਟ੍ਰਿਕ ਚ ਉਸ ਨੂੰ ਤੁਸੀਂ ਤਬਦੀਲ ਕਰਵਾ ਸਕਦੇ ਹੋ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦਿੱਲੀ ਦੇ ਟਰਾਂਸਪੋਰਟ ਮੰਤਰੀ ਨੇ ਦਸ ਸਾਲਾਂ ਪੁਰਾਣੇ ਡੀਜ਼ਲ ਵਾਹਨਾਂ ਦੀ ਵਰਤੋਂ ਲਈ ਰਾਸਤਾ ਸਾਫ ਕਰ ਦਿੱਤਾ ਹੈ ਤੇ ਡੀਜ਼ਲ ਵਾਹਨਾਂ ਚ ਇਲੈਕਟ੍ਰਿਕ ਕਿੱਟ ਲਗਾਉਣ ਤੋਂ ਬਾਅਦ ਵਾਹਨ ਮਾਲਕ ਦੱਸ ਸਾਲਾਂ ਬਾਅਦ ਵੀ ਦਿੱਲੀ ਐੱਨ ਸੀ ਆਰ ਚ ਆਪਣੇ ਵਾਹਨ ਚਲਾ ਸਕਦੇ ਹਨ।

ਦਰਅਸਲ ਦਿੱਲੀ ਦੇ ਟਰਾਂਸਪੋਰਟ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ ਉਪਰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ । ੳੁਨ੍ਹਾਂ ਆਪਣੇ ਟਵਿਟਰ ਅਕਾਊਂਟ ਉੱਪਰ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਦਿੱਲੀ ਹੁਣ ਇੰਟਰਨਲ ਕੰਬਸ਼ਨ ਇੰਜਣ ਦੀ ਇਲੈਕਟ੍ਰਿਕ ਰੈਟਰੋਫਿਟਿੰਗ ਦੇ ਲਈ ਤਿਆਰ ਹੈ ।

ਉਨ੍ਹਾਂ ਕਿਹਾ ਕਿ ਜੇਕਰ ਤੁਹਾਡੀ ਡੀਜ਼ਲ ਗੱਡੀ ਫਿੱਟ ਪਾਈ ਜਾਂਦੀ ਹੈ ਤਾਂ ਇਸ ਨੂੰ ਇਲੈਕਟ੍ਰਿਕ ਇੰਜਣ ਵਿੱਚ ਬਦਲਿਆ ਜਾ ਸਕਦਾ ਹੈ ਤੇ ਜਲਦ ਹੀ ਵਿਭਾਗ ਇਲੈਕਟ੍ਰਿਕ ਕਿਤਾਬ ਬਣਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਜਾਰੀ ਕਰੇਗਾ , ਜਿਸ ਦੇ ਜ਼ਰੀਏ ਦਸ ਸਾਲ ਬਾਅਦ ਵੀ ਡੀਜ਼ਲ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ ਤੇ ਇਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ । ਸੋ ਇਕ ਅਹਿਮ ਖਬਰ ਹੈ ਜਿਨ੍ਹਾਂ ਕੋਲੋਂ ਦਸ ਸਾਲ ਪੁਰਾਣੀ ਡੀਜ਼ਲ ਕਾਰ ਹੈ ਤੇ ਉਹ ਆਪਣੀ ਕਾਰ ਜੇਕਰ ਬਦਲਵਾਉਣਾ ਚਾਹੁੰਦੇ ਹਾਂ ਤੇ ਉਨ੍ਹਾਂ ਦੀ ਕਾਰ ਨੂੰ ਫਿੱਟਨੈੱਸ ਰਾਹੀਂ ਤਬਦੀਲ ਕੀਤਾ ਜਾ ਸਕਦਾ ਹੈ ।



error: Content is protected !!