BREAKING NEWS
Search

ਪੁਆੜਾ ਕਨੇਡਾ ਦਾ : ਚਾਵਾਂ ਨਾਲ ਨੂੰਹ ਨੂੰ ਭੇਜਿਆ ਸੀ ਕੋਲੋਂ ਪੈਸੇ ਲਾ ਕਨੇਡਾ ਪਰ ਨੂੰਹ ਨੇ ਕਰਤੀ ਜੱਗੋਂ ਤੇਰਵੀਂ

ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਦੇਸ਼ ਭਰ ਦੇ ਨੌਜਵਾਨਾਂ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦੀ ਚਾਹ ਏਨੀ ਜ਼ਿਆਦਾ ਵਧ ਚੁੱਕੀ ਹੈ ਕਿ ਨੌਜ਼ਵਾਨ ਭਾਰਤ ਤੋਂ ਵੱਖੋ ਵੱਖਰੇ ਦੇਸ਼ਾਂ ਵਿਚ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਚੰਗਾ ਭਵਿੱਖ ਦੇਣਾ ਚਾਹੁੰਦੇ ਹਨ । ਜਿਸ ਦੇ ਚੱਲਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ੀ ਧਰਤੀ ਤੇ ਜਾਣ ਲਈ ਵੱਖੋ ਵੱਖਰੇ ਹੱਥਕੰਡੇ ਅਪਨਾਏ ਜਾਂਦੇ ਹਨ । ਕਈ ਵਾਰ ਕੁਝ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਲਈ ਗਲਤ ਤਰੀਕਿਆਂ ਦਾ ਇਸਤੇਮਾਲ ਵੀ ਕਰਦੇ ਹਨ ਜਿਸ ਕਾਰਨ ਉਹ ਕਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ । ਬਹੁਤ ਸਾਰੇ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੇ ਨਾਮ ਤੇ ਕਈ ਤਰ੍ਹਾਂ ਦੀਆਂ ਠੱਗੀਆਂ ਦਾ ਵੀ ਸ਼ਿਕਾਰ ਹੁੰਦੇ ਹਨ । ਬਹੁਤ ਸਾਰੇ ਹੁਣ ਤੱਕ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਵਿਦੇਸ਼ੀ ਧਰਤੀ ਤੇ ਜਾਣ ਲਈ ਨੌਜਵਾਨ ਕਦੇ ਏਜੰਟਾਂ ਤੇ ਹੱਥਾਂ ਤੋ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ ਤੇ ਕਦੇ ਆਈਲੈੱਟਸ ਪਾਸ ਲੜਕੀਆਂ ਦੇ ਹੱਥੋਂ ।

ਅਜਿਹਾ ਹੀ ਅੱਜ ਇਕ ਮਾਮਲਾ ਫਿਰ ਤੋਂ ਪੰਜਾਬ ਦੇ ਜ਼ਿਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਪਤੀ ਦੇ ਪੈਸਿਆਂ ਨਾਲ ਕੈਨੇਡਾ ਜਾ ਕੇ ਕੁੜੀ ਵੱਲੋਂ ਸਾਰੇ ਨਾਤੇ ਤੋੜ ਦਿੱਤੇ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲੜਕੀ ਆਪਣੇ ਸਹੁਰੇ ਪਰਿਵਾਰ ਦੇ ਚੌਦਾਂ ਲੱਖ ਰੁਪਏ ਲਗਾ ਕੇ ਵਿਦੇਸ਼ੀ ਧਰਤੀ ਤੇ ਗਈ ਸੀ । ਪਰ ਉੱਥੇ ਪਹੁੰਚਣ ਤੋਂ ਬਾਅਦ ਜਦੋਂ ਤਿੰਨ ਮਹੀਨੇ ਹੋ ਗਏ ਤਾਂ ਲੜਕੀ ਦੇ ਵੱਲੋਂ ਆਪਣੇ ਪਤੀ ਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਗਈ ।

ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਪੈਸੇ ਵਾਪਸ ਨਹੀਂ ਕੀਤੇ । ਜਿਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਪੀਡ਼ਤ ਪਰਿਵਾਰ ਵੱਲੋਂ ਇਸ ਬਾਬਤ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਵੱਲੋਂ ਹੁਣ ਲੜਕੀ ਦੇ ਨਾਲ ਨਾਲ ਲੜਕੀ ਦੇ ਪਿਓ ਅਤੇ ਉਸ ਦੇ ਪੇਕੇ ਪਰਿਵਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਨਦੀਪ ਸਿੰਘ ਦਾ ਵਿਆਹ 10 ਅਗਸਤ 2018 ਨੂੰ ਅਮਨਦੀਪ ਕੌਰ ਨਾਲ ਹੋਇਆ ਸੀ । ਜਿਸ ਨੂੰ ਪੀਡ਼ਤ ਪਰਿਵਾਰ ਮੁਤਾਬਕ ਚੌਦਾਂ ਲੱਖ ਰੁਪਏ ਲਗਾ ਕੇ ਕੈਨੇਡਾ ਭੇਜਿਆ ਸੀ , ਪਰ ਕੈਨੇਡਾ ਜਾਣ ਤੋਂ ਬਾਅਦ ਉਸਦੇ ਵੱਲੋਂ ਗੱਲਬਾਤ ਕਰਨੀ ਬੰਦ ਕਰ ਦਿੱਤੀ ਗਈ । ਫਿਲਹਾਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।



error: Content is protected !!