BREAKING NEWS
Search

ਪਿਤਾ ਦੇ ਮਰਨ ਤੋਂ ਬਾਅਦ ਸ਼ਰੀਕਾ ਦੇ ਤਾਹਨਿਆਂ ਵਿਚਕਾਰ ਗਰੀਬ ਮੁੰਡੇ ਵਲੋਂ ਪਿੰਡ ਤੋਂ ਕੈਨੇਡਾ ਦਾ ਸਫਰ, ਦੱਸੀ ਕੈਨੇਡਾ ਜਾਂਦੇ ਆਪਣੀ ਸਾਰੀ ਸਟੋਰੀ

ਪਿਤਾ ਦੇ ਮਰਨ ਤੋਂ ਬਾਅਦ ਸ਼ਰੀਕਾ ਦੇ ਤਾਹਨਿਆਂ ਵਿਚਕਾਰ ਗਰੀਬ ਮੁੰਡੇ ਵਲੋਂ ਪਿੰਡ ਤੋਂ ਕੈਨੇਡਾ ਦਾ ਸਫਰ.. ਦੱਸੀ ਕੈਨੇਡਾ ਜਾਂਦੇ ਆਪਣੀ ਸਾਰੀ ਸਟੋਰੀ ,ਲਾਈਫ ਵਿੱਚ ਕਈ ਵਾਰ ਇੱਦਾ ਦੇ ਹਾਲਾਤ ਬਣ ਜਾਂਦੇ ਨੇ ਕਿ ਛੋਟੀ ਜਿਹੀ ਉਮਰ ਦਾ ਬੱਚਾ ਵੀ ਡੂੰਘੀ ਸੋਚ ਵਾਲਾ ਬਣ ਜਾਂਦਾ ਹੈ |ਜਦੋ ਬੰਦੇ ਤੇ ਗ਼ਰੀਬੀ ਹੁੰਦੀ ਆ ਤਾ ਚਾਚੀਆਂ, ਤਾਈਆਂ ਕੋਈ ਕੰਮ ਨੀ ਆਉਂਦੀਆਂ, ਸੱਚ ਦੱਸੀਏ ਤਾ ਸਭ ਮਤਲਬ ਦੇ ਸੱਕੇ ਹੁੰਦੇ ਨੇ |

ਮੈਂ ਇਹ ਨੀ ਕਹਿੰਦਾ ਕਿ ਸਾਰੇ ਐਵੇ ਦੇ ਹੁੰਦੇ ਨੇ ਪਰ ਹਨ ਪਰ ਗ਼ਰੀਬੀ ਨਾਲ ਬਹੁਤੇ ਰਿਸਤੇਦਾਰ ਦੀ ਸੋਚ ਬਦਲ ਜਾਂਦੀ ਹੈ | ਦੋਸਤੋ ਅੱਜ ਜੋ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹੈ ਜੋ ਇਕ 35 ਸਾਲਾ ਮੁੰਡੇ ਦੀ ਹੈ ਜਿਸ ਨੇ ਇਹ ਕਹਾਣੀ ਮੈਨੂੰ ਇੱਕ ਮੁੰਡੇ ਨੇ ਕੈਨੇਡਾ ਜਾਂਦੇ ਟਾਈਮ ਜਹਾਜ ਵਿੱਚ ਸੁਣਾਈ ਸੀ |

ਜੂਨ ਦਾ ਮਹੀਨਾ ਸੀ ਮੈ ਆਪਣੇ ਇੰਡੀਆ ਦੇ ਕੰਮ ਮੁਕਾ ਕੇ ਵਾਪਿਸ ਕੈਨੇਡਾ ਜਾ ਰਿਹਾ ਸੀ | ਜਦੋ ਮੈ ਜਹਾਜ ਵਿੱਚ ਬੈਠਾ ਤਾ ਮੇਰੀ ਨਾਲ ਦੀ ਸੀਟ ਤੇ ਇੱਕ ਮੁੰਡਾ ਬੈਠਾ ਹੋਇਆ ਸੀ ਜਿਸ ਦੀ ਉਮਰ 35 ਕੁ ਸਾਲ ਦੀ ਸੀ | ਗੱਲਾਂ ਗੱਲਾਂ ਵਿੱਚ ਉਸ ਨੇ ਦੱਸਿਆ ਕਿ ਉਹ ਟਾਰਾਂਟੋ ਵਿੱਚ ਰਹਿੰਦਾ ਹੈ ਤੇ ਪਿੱਛੋਂ ਨਵਾਂਸ਼ਹਿਰ ਦਾ ਹੈ | ਉਹ ਮੈਨੂੰ ਸੁਬਾਹ ਦਾ ਬਹੁਤ ਚੰਗਾ ਲੱਗਿਆ ਤੇ ਮੇਰੀ ਉਸ ਨਾਲ ਦੋਸਤੀ ਹੋ ਗਈ | ਉਹ ਬਹੁਤ ਸਿਮਪਲ ਜਿਹਾ ਲੱਗ ਰਿਹਾ ਸੀ , ਮੈਂ ਉਸ ਨੂੰ ਪੁੱਛਿਆ ਵੀਰ ਜੀ ਤੁਸੀ ਕੈਨੇਡਾ ਵਿੱਚ ਕਿ ਕਰਦੇ ਹੋ? ਉਸ ਨੇ ਜਵਾਬ ਦਿੱਤਾ ਕਿ ਪਾਜੀ ਮੈ ਕੈਨੇਡਾ ਨਵਾਂ ਨਵਾਂ ਹੀ ਆਇਆ ਹਾ|

ਫਿਰ ਉਸ ਨੂੰ ਪੁੱਛ ਤੁਸੀ ਇੰਡੀਆ ਵਿੱਚ ਕਿ ਕਰਦੇ ਹੋ? ਹੁਣ ਉਹ ਮੇਰੇ ਨਾਲ ਕਾਫੀ ਖੁਲ ਗਿਆ ਸੀ , ਮੈ ਉਸ ਨੂੰ ਨਾਲ ਹੀ ਇਹ ਵੀ ਪੁੱਛ ਲਿਆ ਕਿ ਵੀਰ ਜੀ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਹੈ? ਜਦੋ ਮੈ ਇਹ ਗੱਲ ਪੁਛਿਆ ਉਸ ਦੇ ਮੂੰਹ ਦਾ ਹਾਸਾ ਵਿੱਚ ਦਮ ਚੁੱਪ ਵਿੱਚ ਬਦਲ ਗਿਆ| ਉਸ ਦੀਆ ਅੱਖਾਂ ਇਹ ਦੱਸ ਰਹੀਆਂ ਸੀ ਕਿ ਉਸ ਨੇ ਜ਼ਿੰਦਗੀ ਵਿੱਚ ਬਹੁਤ ਮੁਸ਼ਕਿਲ ਸਹੀਆ ਹਨ | ਫਿਰ ਉਸ ਨੇ ਇਕ ਗੱਲ ਬੋਲੀ ਜਿਸ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਉਸ ਨੇ ਕਿਹਾ

“ਗ਼ਰੀਬੀ ਵੱਡੇ ਵੱਡੇ ਰਿਸ਼ਤੇਦਾਰਾ ਦੇ ਮੂੰਹ ਬਦਲਾ ਦਿੰਦੀ ਹੈ” | ਇਹ ਕਹਿ ਕੇ ਉਸ ਚੁੱਪ ਹੋ ਗਿਆ ਫਿਰ ਮੈਂ ਉਸ ਨੂੰ ਕਿਹਾ ਵੀਰ ਤੇਰੇ ਦਿਲ ਵਿੱਚ ਬਹੁਤ ਕੁਝ ਲੱਗਦਾ ਕਿ ਤੂੰ ਮੇਰੇ ਨਾਲ ਸਾਂਝਾ ਕਰ ਸਕਦਾ ਹੈ|ਉਸ ਨੇ ਕਿਹਾ ਕਿ ਜਦੋ ਉਹ ਛੋਟਾ ਸੀ ਤਾ ਉਸ ਦੇ ਪਿਤਾ ਜੀ ਗੁਜਰ ਗਏ ਜੋ ਕਿ ਆਪਣੇ ਸਾਰੇ ਭਰਾਵਾਂ ਤੋਂ ਛੋਟੇ ਸੀ |ਛੋਟੇ ਹੁੰਦੇ ਸਾਰੀ ਜਮੀਨ ਇਕਠੀ ਸੀ ਤੇ ਮੈ ਜਦੋ 12 ਸਾਲ ਦਾ ਸੀ ਓਦੋ ਤੋਂ ਖੇਤੀ ਕਰਨ ਲੱਗ ਪਿਆ, ਮੈ ਨਾਲ ਨਾਲ ਪੜਦਾ ਤੇ ਨਾਲ ਨਾਲ ਖੇਤੀ ਕਰਦਾ ਤੇ ਮੇਰੇ ਤਾਇਆ ਦੇ ਮੁੰਡੇ ਸਿਰਫ ਪੜਦੇ ਤੇ ਖੇਤੀ ਚ ਕੋਈ ਹੱਥ ਨੀ ਲਾਉਂਦਾ| ਉਸ ਨੇ ਕਿਹਾ ਕਿ ਜਦੋ ਨਵੀ ਫਸਲ ਦੇ ਪੈਸੇ ਆਉਂਦੇ ਤੇ ਉਹ ਸਾਰੇ ਮੈ ਆਪਣੀ ਦਾਦੀ ਜੀ ਨੂੰ ਦੇ ਦਿੰਦਾ ਤੇ ਦਾਦੀ ਸਾਰੇ ਆਪਣੇ ਪੁੱਤਾ ਵਿੱਚ ਵੰਡ ਦਿੰਦੀ | ਮੈ ਇਹ ਕਦੀ ਨੀ ਸੋਚਿਆ ਸੀ ਕਿ ਵਾਹੀ ਤਾ ਮੈ ਕਰਦਾ ਪਰ ਕਮਾਈ ਸੱਬ ਵਿੱਚ ਕਿਉਂ ਵੰਡ ਹੁੰਦੀ | ਮੈਨੂੰ ਮੇਰੇ ਵੱਡੇ ਭਰਾ(ਤਾਇਆ ਦੇ ਬੱਚੇ) ਹਮੇਸ਼ਾ ਹੈ ਮੈਨੂੰ ਕੁੱਟਦੇ ਤੇ ਮੇਰਾ ਮਜਾਕ ਬਣਾਉਂਦੇ , ਉਸ ਨੇ ਅੱਖਾਂ ਭਰਦੇ ਹੋਏ ਇਹ ਗੱਲ ਕਹੀ ਮੇਰੀ ਸਿਰਫ ਇੰਨੀ ਗ਼ਲਤੀ ਸੀ ਕਿ ਮੇਰੇ ਪਿਤਾ ਜੀ ਦੀ ਮੌਤ ਹੋ ਗਏ ਸੀ ਤੇ ਮੈ ਆਪਣੇ ਘਰ ਵਿੱਚ ਹੀ ਦਿਹਾੜੀਦਾਰ ਵਾਂਗੂ ਕੰਮ ਕਰਦਾ |

ਮੇਰੀਆਂ ਤਾਈਆਂ ਵੀ ਮੈਨੂੰ ਬਹੁਤ ਮਾੜਾ ਸਮਜਦੀਆਂ ਤੇ ਇੱਕ ਦਿਨ ਆਪਸ ਵਿੱਚ ਇਹ ਗੱਲਾਂ ਕਰਦਿਆਂ ਸੁਣਿਆ ਕਿ “ਇਸ ਨੇ ਤਾ ਖੇਤੀ ਹੀ ਕਰਨੀ ਆ ਤੇ ਇਸ ਦਾ ਕਿਹੜਾ ਪੀਓ ਆ ਜੋ ਇਸ ਨੂੰ ਪੜਾ ਦੇਵੇਗਾ” | ਉਹ ਉਸ ਦਿਨ ਇਹ ਸੁਣ ਕੇ ਪੂਰੀ ਰਾਤ ਰੋਇਆ, ਉਸ ਦਿਨ ਉਸ ਨੇ ਇਹ ਸੋਚਿਆ ਕਿ ਨਹੀਂ ਰੋਣਾ ਨੀ ਕੁਝ ਕਰ ਕੇ ਦਿਖਾਉਣਾ ਆ ਓਦੋ ਉਹ ਦਸਵੀ ਚ ਪੜਦਾ ਸੀ|ਉਸ ਦਿਨ ਤੋਂ ਮੈ ਆਪਣਾ ਇੱਕ ਜ਼ਿੰਦਗੀ ਦਾ ਏਮ ਬਣਾ ਲਿਆ ਕਿ ਕੁਝ ਬਣ ਕੇ ਦਿਖਾਣਾ ਹੈ | ਹੁਣ ਮੈ ਖੇਤੀ ਦਾ ਕੰਮ ਵੀ ਕਰਦਾ ਸਕੂਲ ਵੀ ਜਾਂਦਾ ਤੇ ਰਾਤ ਨੂੰ ਸਕੂਲ ਦਾ ਕੰਮ ਮੁਕਾ ਕੇ ਸੌਂਦਾ, ਹੁਣ ਉਸ ਨੇ ਬੱਦੀ ਮੁਸ਼ਕਿਲ ਨਾਲ ਦਸਵੀ ਪਾਸ ਕੀਤੀ ਤੇ ਉਸ ਦੇ ਨੰਬਰ ਬਹੁਤ ਘੱਟ ਆਉਣ ਕਰਕੇ ਉਸ ਨੂੰ ਉਸ ਦਾ ਚਚੇਰੇ ਭਰਾਵਾਂ ਵੱਲੋ ਮਜਾਕ ਬਣਾਇਆ ਗਿਆ

ਦਿਨ ਬੀਤ ਦੇ ਗਏ ਟਾਈਮ ਲੱਗਦਾ ਗਿਆ ਉਸ ਨੇ ਬਾਰਵੀ ਨੌਨ ਮੈਡੀਕਲ ਦੀ ਕੀਤੀ ਤੇ ਇੰਜੀਨੀਰਿੰਗ ਦਾ ਟੈਸਟ ਦਿੱਤਾ ਤੇ ਇੰਨੀ ਕੁ ਮਿਹਨਤ ਕੀਤੀ ਕੇ ਉਸ ਨੇ ਟੈਸਟ ਪਾਸ ਕਰ ਕੇ ਕਿੱਸੇ ਨਾ ਕਿੱਸੇ ਤਰੀਕੇ ਨਾਲ ਦੇ ਇੱਕ ਨਾਲ ਲੱਗਦੇ ਡਿਗਰੀ ਕਾਲਜ ਵਿੱਚ ਏਡਮਿਸ਼ਨ ਲੈ ਲਿਆ | ਜਿਸ ਨਾਲ ਉਹ ਖੇਤੀ ਵੀ ਕਰਦਾ ਤੇ ਪੜਦਾ ਵੀ , ਇਹ ਦੇਖ ਕੇ ਉਸ ਦੀਆ ਤਾਈਆਂ ਉਸ ਤੋਂ ਬਹੁਤ ਜਲਦੀਆਂ | ਹੁਣ ਉਸ ਨੇ ਇੰਨੀ ਮਿਹਨਤ ਕੀਤੀ ਕਿ ਉਸ ਨੇ ਸਾਰੇ ਭਰਾਵਾਂ ਨਾਲ ਚੰਗੇ ਨੰਬਰ ਲੈ ਕੇ ਡਿਗਰੀ ਕੀਤੀ ਤੇ ਨਾਲ ਨਾਲ ਉਸ ਦੀ ਨੌਕਰੀ ਵੱਡੀ ਕੰਪਨੀ ਵਿੱਚ ਲੱਗ ਗਈ , ਓਸੇ ਨੌਕਰੀ ਦੇ ਕਰਕੇ ਉਸ ਨੇ ਕੈਨੇਡਾ ਦੀ ਪੀ.ਆਰ. ਲੈ ਲਈ |ਉਸ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਵੀ ਕੈਨੇਡਾ ਘੁਮਾ ਚੁਕਿਆ ਹੈ, ਤੇ ਓਹਨਾ ਰਿਸ਼ਤੇਦਾਰਾ ਤੇ ਮੂੰਹ ਤੇ ਚੇਪੀੜ ਵੀ ਮਾਰ ਚੁਕਿਆ ਕੇ ਜੋ ਉਸ ਨੂੰ ਕਹਿੰਦੇ ਸੀ ਕਿ ਇਸ ਨੇ ਤਾ ਬਸ ਖੇਤੀ ਹੀ ਕਰਨੀ ਹੈ|

ਤੇ ਹੁਣ ਜੋ ਮੇਰੀਆਂ ਸਾਰਿਆਂ ਤਾਈਆਂ, ਮੇਰਾ ਵਿਆਹ ਆਪਣੇ ਰਿਸ਼ਤੇਦਾਰਾ ਵਿੱਚ ਕਰਨਾ ਚਾਹੁੰਦੀਆਂ ਨੇ, ਉਹ ਥੋੜਾ ਜਿਹਾ ਹੱਸਿਆ ਤੇ ਕਿਹਾ “ਵਕਤ ਤੇ ਮਿਹਨਤ ਨਾਲ ਸਭ ਕੁਝ ਬਦਲਿਆ ਜਾ ਸਕਦਾ ਹੈ”| ਅੱਜ ਮੈ ਆਪਣੀ ਮਾਂ ਨੂੰ ਲੋਕਾ ਵਿੱਚ ਗੱਲ ਕਰਨ ਜੋਗੀ ਕਰ ਤਾ ਜੋ ਪਹਿਲਾ ਕਦੀ ਬਾਹਰ ਵੀ ਨਹੀਂ ਨਿਕਲਦੀ ਸੀ | ਉਸ ਨੇ ਇਹ ਵੀ ਕਿਹਾ ਕਿ ਮਿਹਨਤ ਕਰਕੇ ਬੰਦਾ ਕੁਝ ਵੀ ਕਰ ਸਕਦਾ ਹੈ ਤੇ ਉਸ ਨੇ ਇੱਕ ਬਹੁਤ ਵੱਡੀ ਗੱਲ ਕਹੀ ਕਿ ਉਸ ਨੇ ਹਿੱਸੇ ਜੋ 2 ਕਿੱਲੇ ਜਮੀਨ ਆਉਂਦੀ ਸੀ ਉਹ ਉਸ ਨੇ ਪਿੰਡ ਦੇ ਗੁਰੁਦਵਾਰੇ ਨੂੰ ਆਪਣੀ ਮਾਂ ਕੋਲੋਂ ਦਾਨ ਕਰਾ ਦਿੱਤੀ| ਹੁਣ ਸਾਰੇ ਲੋਕ ਇਹ ਹੀ ਕਹਿੰਦੇ ਨੇ ਕਿ ਅੱਗਰ ਮੇਰਾ ਪੀਓ ਜੀਂਦਾ ਹੁੰਦਾ ਤਾ ਉਹ ਵੀ ਇਹ ਪੁੱਤ ਦੁਵਾਰਾ ਦਿੱਤਾ ਹੋਇਆ ਸੁਖ ਜਾਂਦਾ ਲੈਂਦਾ|

ਉਸ ਦੀ ਇੱਕ ਇੱਕ ਗੱਲ ਸੱਚੀ ਸੀ ਤੇ ਮੇਰੇ ਕੋਲੋਂ ਕੋਈ ਲਫਜ ਨਹੀਂ ਸਨ ਉਸ ਨੂੰ ਦਰਦ ਵੰਡਾਉਣ ਲਈ|ਬਸ ਇਹ ਹੈ ਮਨ ਵਿੱਚ ਸੋਚਿਆ ਕਿ ਰੱਬ ਇਸ ਵੀਰ ਨੂੰ ਕੈਨੇਡਾ ਵਿੱਚ ਵੀ ਤਰੱਕੀ ਦੇਵੀ |



error: Content is protected !!