ਆਈ ਤਾਜ਼ਾ ਵੱਡੀ ਖਬਰ
ਵਿਆਹ ਇੱਕ ਪਵਿੱਤਰ ਬੰਧਨ ਹੈ ਜਿਥੇ ਬਹੁਤ ਸਾਰੇ ਅੱਜ ਦੇ ਨੌਜਵਾਨਾਂ ਵੱਲੋਂ ਆਪਣੇ ਵਿਆਹ ਸਮਾਗਮਾਂ ਨੂੰ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਥੇ ਹੀ ਕੁਝ ਨੌਜਵਾਨਾਂ ਵੱਲੋਂ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਵੀ ਉਹਨਾਂ ਦੀ ਖੁਸ਼ੀ ਦਾ ਧਿਆਨ ਰੱਖਿਆ ਜਾਂਦਾ ਹੈ। ਹੁਣ ਪਿਤਾ ਦੀ ਮੌਤ ਪਿੱਛੋਂ ਕੀਤਾ ਸਪਨਾ ਪੂਰਾ, ਹੈਲੀਕਾਪਟਰ ਤੇ ਲੈ ਕੇ ਆਇਆ ਵਿਆਹ ਕੇ ਲਾੜੀ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਲਾੜੇ ਵੱਲੋਂ ਹੈਲੀਕਾਪਟਰ ਤੇ ਇਸ ਲਈ ਆਪਣੀ ਲਾੜੀ ਨੂੰ ਵਿਆਹ ਕੇ ਲਿਆਂਦਾ ਗਿਆ ਹੈ ਕਿਉਂਕਿ ਉਸ ਦੇ ਪਿਤਾ ਜੀ ਦਾ ਇਹ ਸੁਪਨਾ ਸੀ ਕਿ ਜਦੋਂ ਉਸ ਦੇ ਬੱਚੇ ਵੱਡੇ ਹੋਣ ਤਾਂ ਉਨ੍ਹਾਂ ਦਾ ਵਿਆਹ ਇਸ ਤਰ੍ਹਾਂ ਕੀਤਾ ਜਾਵੇ।
ਜਿੱਥੇ ਹੈਲੀਕਪਟਰ ਦੇ ਵਿੱਚ 30 ਮਿੰਟ ਦੀ ਦੂਰੀ ਤੈਅ ਕਰਕੇ ਲਾੜੇ ਵੱਲੋਂ ਲਾੜੀ ਨੂੰ ਵਿਆਹ ਕੇ ਆਪਣੇ ਪਿੰਡ ਲਿਆਂਦਾ ਗਿਆ ਹੈ ਉਥੇ ਹੀ ਇਹ ਵਿਆਹ ਸਭ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਹੈਲੀਕਾਪਟਰ ਦੇ ਨਾਲ ਫੋਟੋ ਕਰਾਉਣ ਵਾਸਤੇ ਲਾਈਨਾਂ ਵੀ ਲਗਾ ਲਈਆਂ ਗਈਆਂ। ਕਿਉਂਕਿ ਇਹ ਵਿਆਹ ਅਲਵਰ ਜ਼ਿਲ੍ਹੇ ਦੇ ਨੌਗਾਂਵਾ ਕਸਬਾ ਵਿੱਚ ਹੋਇਆ ਹੈ ਜਿੱਥੇ ਲੋਕਾਂ ਵੱਲੋਂ 29 ਸਾਲ ਬਾਅਦ ਆਪਣੇ ਪਿੰਡ ਵਿੱਚ ਆਏ ਹੈਲੀਕਾਪਟਰ ਨੂੰ ਦੇਖਿਆ ਗਿਆ।
ਇਸ ਪਿੰਡ ਦੇ ਰਹਿਣ ਵਾਲੇ ਤੂਸ਼ਾਰ ਸੋਨੀ ਨੇ ਆਪਣੇ ਪਿਤਾ ਦੀ ਇੱਛਾ ਪੂਰਾ ਕਰਨ ਲਈ ਆਪਣੀ ਲਾੜੀ ਅਨਿਸ਼ਕਾ ਨੂੰ ਹੈਲੀਕਾਪਟਰ ‘ਤੇ ਵਿਆਹ ਕੇ ਲਿਆਦਾ ਹੈ ਅਤੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਾੜੇ ਤੂਸ਼ਾਰ ਦੇ ਚਾਚਾ ਰਾਜੇਂਦਰ ਸੋਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਸਵ. ਮੋਹਨ ਸੋਨੀ ਦੀ ਇੱਛਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਇਸ ਤਰ੍ਹਾਂ ਕੀਤਾ ਜਾਵੇ। ਜਦੋਂ ਉਨ੍ਹਾਂ ਦੇ ਪੁੱਤਰ ਵੱਡੇ ਹੋਣ ਤਾਂ ਉਨ੍ਹਾਂ ਦੀ ਨੂੰਹ ਹੈਲੀਕਾਪਟਰ ‘ਤੇ ਆਏ।
ਤੂਸ਼ਾਰ ਦੇ ਪਿਤਾ ਮੋਹਨ ਸੋਨੀ ਤਾਂ ਹੁਣ ਇਸ ਦੁਨੀਆ ‘ਚ ਨਹੀਂ ਰਹੇ ਪਰ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਉਸ ਨੇ ਹੈਲੀਕਾਪਟਰ ‘ਤੇ ਆਪਣੀ ਲਾੜੀ ਘਰ ਲਿਆਉਣ ਦੀ ਤਿਆਰੀ ਕੀਤੀ, ਤੂਸ਼ਾਰ ਵਿਆਹ ਤੋਂ ਬਾਅਦ ਲਾੜੀ ਅਨਿਸ਼ਕਾ ਨੂੰ ਹੈਲੀਕਾਪਟਰ ‘ਤੇ ਨੌਗਾਂਵਾ ਲੈ ਕੇ ਆਇਆ। ਇਹ ਵਿਆਹ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਲਾੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਜਿਸ ਵੱਲੋਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਗਿਆ ਸੀ।
ਤਾਜਾ ਜਾਣਕਾਰੀ